09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਕਲਸੀ ਮੈਟਲ ਵਰਕਸ ਨੂੰ ਸ. ਮੱਘਰ ਸਿੰਘ ਕਲਸੀ ਨੇ ਪਹੁੰਚਾਇਆ ਅਸੀਮ ਬੁਲੰਦੀਆਂ ’ਤੇ

ਖ਼ਾਲਸਾ ਟੂਰ ਐਂਡ ਟਰੈਵਲਜ਼ ਟੈਕਸੀ ਸਟੈਂਡ ਲੁਧਿਆਣਾ ਦੇ ਪ੍ਰਬੰਧਕਾਂ ਨੇ ਟੋਲ ਪਲਾਜ਼ਾ ਦੇ ਮੈਨੇਜ਼ਰ ਵਿਪਿਨ ਰਾਏ ਨੂੰ ਦਿੱਤਾ ਸੀ ਮੰਗ ਪੱਤਰ ਫਿਲੌਰ, 8 ਸਤੰਬਰ (ਸਤਿੰਦਰ ਸ਼ਰਮਾ)-ਦੋਆਬੇ ਦੇ ਇਤਿਹਾਸ ਅਤੇ ਧਾਰਮਿਕ ਵਿਸ਼ਵਾਸ ਨਾਲ ਜੁੜੇ ਪਵਿੱਤਰ ਸਥਾਨ ਨਾਭਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ਮੌਕੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਪਿੰਡ ਰਾਜਾ ਸਾਹਿਬ ਦੇ ਮਜ਼ਾਰਾ ਵਿਖੇ 9 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਜਾ ਸਾਹਿਬ ਦੇ ਮਜ਼ਾਰੇ ਹਰ ਸਾਲ ਜੋੜ ਮੇਲੇ ’ਤੇ ਵਿਸ਼ਵ ਭਰ ’ਚੋਂ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜਦੇ ਹਨ ਅਤੇ ਫਿਲੌਰ ਤੇ ਲੁਧਿਆਣਾ ਟੈਕਸੀ ਸਟੈਂਡ ਵਾਲੇ ਟੈਕਸੀ ਮਾਲਕ ਅਤੇ ਡਵਾਈਵਰ ਯਾਤਰੀਆਂ ਨੂੰ ਰਾਜਾ ਸਾਹਿਬ ਦੇ ਮਜ਼ਾਰੇ ਲੈ ਜਾਣ ਅਤੇ ਵਾਪਿਸ ਲਿਆਉਣ ਲਈ ਮੁਫ਼ਤ ਟੈਕਸੀ ਸੇਵਾ ਕਰਦੇ ਹਨ।

Ad Position 21
repet_subhas-goyals [Copy P29]
ਖ਼ਾਲਸਾ ਟੂਰ ਐਂਡ ਟਰੈਵਲਜ਼ ਟੈਕਸੀ ਸਟੈਂਡ ਲੁਧਿਆਣਾ ਦੇ ਪ੍ਰਬੰਧਕ ਲਾਢੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਵਿਪਿਨ ਰਾਏ ਨੂੰ ਮੰਗ ਪੱਤਰ ਦਿੰਦੇ ਹੋਏ। ਤਸਵੀਰ-ਸਤਿੰਦਰ ਸ਼ਰਮਾ 09-09-2026
ਖ਼ਾਲਸਾ ਟੂਰ ਐਂਡ ਟਰੈਵਲਜ਼ ਟੈਕਸੀ ਸਟੈਂਡ ਲੁਧਿਆਣਾ ਦੇ ਪ੍ਰਬੰਧਕਾਂ ਨੇ ਟੋਲ ਪਲਾਜ਼ਾ ਦੇ ਮੈਨੇਜ਼ਰ ਵਿਪਿਨ ਰਾਏ ਨੂੰ ਦਿੱਤਾ ਸੀ ਮੰਗ ਪੱਤਰ ਫਿਲੌਰ, 8 ਸਤੰਬਰ (ਸਤਿੰਦਰ ਸ਼ਰਮਾ)-ਦੋਆਬੇ ਦੇ ਇਤਿਹਾਸ ਅਤੇ ਧਾਰਮਿਕ ਵਿਸ਼ਵਾਸ ਨਾਲ ਜੁੜੇ ਪਵਿੱਤਰ ਸਥਾਨ ਨਾਭਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ਮੌਕੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਪਿੰਡ ਰਾਜਾ ਸਾਹਿਬ ਦੇ ਮਜ਼ਾਰਾ ਵਿਖੇ 9 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਜਾ ਸਾਹਿਬ ਦੇ ਮਜ਼ਾਰੇ ਹਰ ਸਾਲ ਜੋੜ ਮੇਲੇ ’ਤੇ ਵਿਸ਼ਵ ਭਰ ’ਚੋਂ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜਦੇ ਹਨ ਅਤੇ ਫਿਲੌਰ ਤੇ ਲੁਧਿਆਣਾ ਟੈਕਸੀ ਸਟੈਂਡ ਵਾਲੇ ਟੈਕਸੀ ਮਾਲਕ ਅਤੇ ਡਵਾਈਵਰ ਯਾਤਰੀਆਂ ਨੂੰ ਰਾਜਾ ਸਾਹਿਬ ਦੇ ਮਜ਼ਾਰੇ ਲੈ ਜਾਣ ਅਤੇ ਵਾਪਿਸ ਲਿਆਉਣ ਲਈ ਮੁਫ਼ਤ ਟੈਕਸੀ ਸੇਵਾ ਕਰਦੇ ਹਨ। ਖਾਲਸਾ ਟੂਰ ਐਂਡ ਟਰੈਵਲਜ਼ ਟੈਕਸੀ ਸਟੈਂਡ ਲੁਧਿਆਣਾ ਦੇ ਆਗੂਆਂ ਕੁਲਵੀਰ ਸਿੰਘ, ਸੰਦੀਪ ਸਿੰਘ, ਯੋਗੇਸ਼ ਧੀਰ, ਅਮਰੀਕ ਸਿੰਘ ਅਤੇ ਭੂਸ਼ਣ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਅੱਜ ਲਾਢੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਵਿਪਿਨ ਰਾਏ ਨੂੰ ਮੰਗ ਪੱਤਰ ਦੇ ਕੇ ਬੇਨਤੀ ਕੀਤੀ ਸੀ ਕਿ ਰਾਜਾ ਸਾਹਿਬ ਦੇ ਮਜ਼ਾਰੇ ਜਾਣ ਲਈ ਹਰ ਸਾਲ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ, ਇਸ ਲਈ ਲਾਢੋਵਾਲ ਟੋਲ ਪਲਾਜ਼ਾ ਪਾਰ ਕਰਨ ਲਈ ਯਾਤਰੀਆਂ ਨੂੰ ਟੋਲ ਟੈਕਸ ਮੁਆਫ਼ ਕਰ ਦਿੱਤਾ ਜਾਵੇ। ਆਗੂਆਂ ਨੇ ਦੱਸਿਆ ਕਿ ਮੈਨੇਜ਼ਰ ਵਿਪਿਨ ਰਾਏ ਨੇ ਉਨ੍ਹਾਂ ਦੀ ਮੰਗ ਸਵਿਕਾਰ ਕਰਦੇ ਹੋਏ ਐਲਾਨ ਕੀਤਾ ਕਿ ਜਿੰਨੇ ਵੀ ਵਾਹਨ ਰਾਜਾ ਸਾਹਿਬ ਦੇ ਮਜ਼ਾਰੇ ਜਾਣਗੇ, ਉਨ੍ਹਾਂ ਤੋਂ ਲਾਢੋਵਾਲ ਟੋਲ ਪਲਾਜ਼ਾ ’ਤੇ ਟੋਲ ਵਸੂਲ ਨਹੀਂ ਕੀਤਾ ਜਾਵੇਗਾ ਅਤੇ ਰਾਜਾ ਸਾਹਿਬ ਦੇ ਸ਼ਰਧਾਲੂਆਂ ਨੂੰ ਵੀ.ਆਈ.ਪੀ. ਕਤਾਰ ਰਾਹੀਂ ਲੰਘਾਇਆ ਜਾਵੇਗਾ। ਆਗੂਆਂ ਨੇ ਦੱਸਿਆ ਕਿ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਆਪਣੇ ਨਿੱਜੀ ਵਾਹਨਾਂ, ਬੱਸਾਂ ਅਤੇ ਹੋਰਨਾਂ ਸਾਧਨਾਂ ਰਾਹੀਂ ਟੋਲ ਤੋਂ ਲੰਘਦੇ ਹਨ। ਲਾਢੋਵਾਲ ਟੋਲ ਪਲਾਜ਼ਾ ਪਾਰ ਕਰਕੇ ਮੇਲੇ ’ਚ ਆਉਣ-ਜਾਣ ਵਾਲੇ ਵਾਹਨਾਂ ਤੋਂ ਟੋਲ ਨਾ ਲੈਣ ਦੇ ਫੈਸਲੇ ਨੂੰ ਸੁਣ ਕੇ ਸ਼ਰਧਾਲੂਆਂ ’ਚ ਅੰਤਾਂ ਦੀ ਖੁਸ਼ੀ ਪਾਈ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸ਼ਾਹਕੋਟ ਦੀ ਮੀਟਿੰਗ ਅਗਲੀ ਖ਼ਬਰ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ-ਹਿੱਕੀ
Ad Position 24