10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸਿਵਲ ਹਸਪਤਾਲ ’ਚ ਸੀਵਰੇਜ ਪ੍ਰਾਜੈਕਟ ਦਾ ਕੰਮ ਚੱਲ ਰਿਹੈ ਜੂੰ ਦੀ ਚਾਲੇ, ਡਾਇਰੈਕਟਰ ਦੀਆਂ ਝਿੜਕਾਂ ਦਾ ਨਹੀਂ ਦਿਸਿਆ ਅਸਰ

ਜਲੰਧਰ, 8 ਸਤੰਬਰ (ਜਤਿੰਦਰ ਪੰਮੀ)-ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੂਬੇ ’ਚੋਂ ਸਭ ਤੋਂ ਵੱਡੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਦੀ ਪਿਛਲੇ 8 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਬਦਤਰ ਬਣੀ ਹੋਈ ਹੈ। ਇੱਥੇ ਰੋਜ਼ਾਨਾ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਠੀਕ ਹੋਣ ਦੀ ਉਮੀਦ ਘੱਟ ਤੇ ਫੈਲੀ ਗੰਦਗੀ ਤੇ ਸਾਰੇ ਪਾਸੇ ਪਏ ਖਿਲਾਰੇ ਕਾਰਨ ਹੋਰ ਬਿਮਾਰ ਹੋਣ ਦੀ ਵਧੇਰੇ ਚਿੰਤਾ ਲੱਗੀ ਰਹਿੰਦੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਜਲੰਧਰ, 8 ਸਤੰਬਰ (ਜਤਿੰਦਰ ਪੰਮੀ)-ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੂਬੇ ’ਚੋਂ ਸਭ ਤੋਂ ਵੱਡੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਦੀ ਪਿਛਲੇ 8 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਬਦਤਰ ਬਣੀ ਹੋਈ ਹੈ। ਇੱਥੇ ਰੋਜ਼ਾਨਾ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਠੀਕ ਹੋਣ ਦੀ ਉਮੀਦ ਘੱਟ ਤੇ ਫੈਲੀ ਗੰਦਗੀ ਤੇ ਸਾਰੇ ਪਾਸੇ ਪਏ ਖਿਲਾਰੇ ਕਾਰਨ ਹੋਰ ਬਿਮਾਰ ਹੋਣ ਦੀ ਵਧੇਰੇ ਚਿੰਤਾ ਲੱਗੀ ਰਹਿੰਦੀ ਹੈ। ਇਸ ਦਾ ਮੁੱਖ ਕਾਰਨ ਇਹ ਸਿਵਲ ਹਸਪਤਾਲ ’ਚ ਚੱਲ ਰਹੇ ਸੀਵਰੇਜ ਪਾਈਪਲਾਈਨ ਪਾਉਣ ਦੇ ਪ੍ਰਾਜੈਕਟ ਵਿਚ ਲਗਾਤਾਰ ਹੋ ਰਹੀ ਦੇਰੀ ਕਾਰਨ ਨਾ ਸਿਰਫ਼ ਮਰੀਜ਼ਾਂ ਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਸਕੇ-ਸੰਬੰਧੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਲਕਿ ਇੱਥੇ ਰੋਜ਼ਾਨਾ ਡਿਊਟੀ ’ਤੇ ਆਉਣ ਵਾਲਾ ਮੈਡੀਕਲ ਤੇ ਗੈਰ-ਮੈਡੀਕਲ ਸਟਾਫ ਵੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਦੱਸਣਯੋਗ ਹੈ ਕਿ ਇੱਥੇ ਪੁਰਾਣੀ ਸੀਵਰੇਜ ਪਾਈਪਲਾਈਨ ਬੁਰੀ ਤਰ੍ਹਾਂ ਖਰਾਬ ਹੋ ਜਾਣ ਕਾਰਨ ਪਿਛਲੇ ਸਾਲ ਨਵੰਬਰ ’ਚ ਇਸ ਦੇ ਕਾਇਆਕਲਪ ਪ੍ਰਾਜੈਕਟ ਤਹਿਤ ਪੀ. ਡਬਲਿਊ. ਡੀ. ਵਲੋਂ ਹੋਰ ਮੁਰੰਮਤ ਆਦਿ ਦੇ ਕੰਮ ਤੋਂ ਇਲਾਵਾ ਨਵੀਂ ਸੀਵਰੇਜ ਪਾਈਪਲਾਈਨ ਵਿਛਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਇਹ ਪ੍ਰੋਜੈਕਟ ਇਸ ਸਾਲ 30 ਅਪ੍ਰੈਲ ਨੂੰ ਖਤਮ ਕੀਤਾ ਜਾਣਾ ਸੀ ਪਰ ਸੰਬੰਧਿਤ ਵਿਭਾਗ ਤੇ ਸਿਵਲ ਹਸਪਤਾਲ ਪ੍ਰਸ਼ਾਸਨ ਦੀ ਬੇਨਤੀ ’ਤੇ ਪ੍ਰਾਜੈਕਟ ਮੁਕੰਮਲ ਹੋਣ ਦੀ ਸਮਾਂਹੱਦ 3 0 ਜੂਨ ਤਕ ਵਧਾ ਦਿੱਤੀ ਗਈ। ਸੰਬੰਧਤਾਂ ਵਿਭਾਗਾਂ ਦੇ ਅਧਿਕਾਰੀਆਂ ਤੇ ਠੇਕੇਦਾਰ ਦੀ ਅਣਗਹਿਲੀ ਕਾਰਨ ਖੁਦਾਈ ਦੌਰਾਨ ਡਿੱਚ ਮਸ਼ੀਨ ਨਾਲ ਨਾ ਸਿਰਫ਼ ਬਿਜਲੀ ਦੀਆਂ ਤਾਰਾਂ ਕੱਟੀਆਂ ਗਈਆਂ, ਬਲਕਿ ਸੀਵਰੇਜ ਪਾਈਪ ਦਾ ਜੋੜ ਤੋੜ ਦਿੱਤਾ ਗਿਆ। ਇਸ ਕਾਰਨ ਹਸਪਤਾਲ ਦੇ ਜ਼ਮੀਨਦੋਜ਼ ਵਾਟਰ ਟੈਂਕ ਦਾ ਸਾਫ਼ ਪਾਣੀ ਵੀ ਖੁਦਾਈ ਵਾਲੇ ਟੋਏ ਵਿੱਚ ਜਾਣ ਲੱਗ ਪਿਆ, ਜਿਸ ਕਰਕੇ ਕੰਮ ’ਚ ਰੁਕਾਵਟ ਆ ਗਈ। ਇਸ ਤੋਂ ਇਲਾਵਾ ਹਸਪਤਾਲ ਦੀ ਬਿਜਲੀ ਸਪਲਾਈ ਵੀ ਕਈ ਦਿਨਾਂ ਤਕ ਪ੍ਰਭਾਵਿਤ ਰਹੀ, ਜਿਸ ਕਾਰਨ ਮਰੀਜ਼ਾਂ ਨੂੰ ਵੀ ਏਧਰ-ਓਧਰ ਬਦਲਣਾ ਪਿਆ। ਉਪਰੋਂ ਬਰਸਾਤੀ ਮੌਸਮ ਸ਼ੁਰੂ ਹੋਣ ਨਾਲ ਵੀ ਪੁੱਟੇ ਗਏ ਟੋਇਆਂ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੋਣ ਕਰਕੇ ਵੀ ਕੰਮ ਕਰਨ ਵਿੱਚ ਮੁਸ਼ਕਿਲ ਖੜ੍ਹੀ ਹੋ ਗਈ। ਹੁਣ ਬਰਸਾਤੀ ਮੌਸਮ ਵੀ ਕਰੀਬ ਖਤਮ ਹੋਣ ਕੰਢੇ ਪੁੱਜ ਚੁੱਕਾ ਹੈ ਪਰ ਇੱਥੇ ਚੱਲ ਰਹੇ ਸੀਵਰੇਜ ਪਾਈਪਲਾਈਨ ਪ੍ਰਾਜੈਕਟ ਦੇ ਖਤਮ ਹੋਣ ਦੀ ਕੋਈ ਉਮੀਦ ਨਹੀਂ ਜਾਪ ਰਹੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਲੇ ਵੀ ਪ੍ਰਾਜੈਕਟ ਦਾ 35 ਫੀਸਦੀ ਕੰਮ ਅਧੂਰਾ ਹੈ ਅਤੇ ਇਸ ਦੇ ਅਗਲੇ 15 ਦਿਨਾਂ ਦੌਰਾਨ ਖਤਮ ਹੋ ਣ ਦੀ ਉਮੀਦ ਨਹੀਂ। ਇਸ ਸੰਬੰਧੀ ਜ਼ਿਲ੍ਹਾ ਰੋਗੀ ਕਲਿਆਣ ਸਮਿਤੀ ਦੇ ਮੈਂਬਰ ਤੇ ਸਮਾਜ ਸੇਵਕ ਸੁਰਿੰਦਰ ਸੈਣੀ ਦਾ ਕਹਿਣਾ ਹੈ ਕਿ ਉਹ ਪ੍ਰਾਜੈਕਟ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਠੇਕੇਦਾਰ ਵਲੋਂ ਪ੍ਰਾਜੈਕਟ ਵਿੱਚ ਦੇਰੀ ਕਰਨ ਲਈ ਸਿਵਲ ਹਸਪਤਾਲ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਂਦੇ ਆ ਰਹੇ ਹਨ ਪਰ ਉਨ੍ਹਾਂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਠੇਕੇਦਾਰ ਵਲੋਂ ਸੀਵਰੇਜ ਪਾਈਪਲਾਈਨ ਵੀ ਛੋਟੀ ਪਾਈ ਗਈ ਹੈ, ਜੋ ਕਿ ਹਸਪਤਾਲ ਦੀ ਸਮਰੱਥਾ ਮੁਤਾਬਕ ਸਹੀ ਨਹੀਂ ਹੈ ਅਤੇ ਇਹ ਮਾਮਲਾ ਕੈਬਨਿਟ ਮੰਤਰੀ ਦੇ ਧਿਆਨ ’ਚ ਲਿਆ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸੰਤੁਲਨ ਅਗਲੀ ਖ਼ਬਰ ਸ਼ਿਵ ਜੋਤੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ‘70ਵੀਆਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ’ ਵਿਚ ਸੋਨੇ ਅਤੇ ਕਾਂਸੀ...
Ad Position 24