06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਗੁ: ਮਾਤਾ ਦਮੋਦਰੀ ਜੀ ਡੱਲਾ ਸਾਹਿਬ ਵਿਖੇ ਵਿਆਹ ਪੁਰਬ ਸੰਬੰਧੀ ਧਾਰਮਿਕ ਸਮਾਗਮ ਅੱਜ

ਲੋਹੀਆਂ ਖਾਸ, 6 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਮਾਤਾ ਦਮੋਦਰੀ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ ਸਬੰਧੀ ਆਰੰਭ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਿਤੀ 7 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 10:15 ਵਜੇ ਪੈਣਗੇ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਅਤੇ ਗੁ: ਬਾਉਲੀ ਸਾਹਿਬ ਡੱਲਾ ਦੇ ਮੈਨੇਜਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਨੂੰ ਸਮਰਪਿਤ ਹੁੰਦਿਆਂ ਗੁਰਦੁਆਰਾ ਸ੍ਰੀ ਸਿਹਰਾ ਸਾਹਿਬ ਸੁਲਤਾਨਪੁਰ ਲੋਧੀ ਤੋਂ ਡੱਲਾ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ| ਇਸੇ ਦਿਨ ਗੁਰਦੁਆਰਾ ਸ੍ਰੀ ਸਿਹਰਾ ਸਾਹਿਬ ਸੁਲਤਾਨਪੁਰ ਲੋਧੀ ਤੋਂ ਸਵੇਰੇ 7 ਵਜੇ ਆਰੰਭ ਹੋ ਰਿਹਾ ਇਹ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਪਿੰਡ ਦੀਪੇਵਾਲ, ਵਾੜਾ ਬੁੱਧ ਸਿੰਘ, ਲੋਹੀਆਂ ਖਾਸ, ਫੱਤੂਵਾਲ ਤੋਂ ਹੁੰਦਾ ਹੋਇਆ ਦੁਪਹਿਰ 12 ਵਜੇ ਗੁਰਦੁਆਰਾ ਮਾਤਾ ਦਮੋਦਰੀ ਜੀ ਡੱਲਾ ਵਿਖੇ ਪਹੁੰਚੇਗਾ| ਇਸ ਮੌਕੇ ਆਰੰਭ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਸਮਾਗਮਾਂ ’ਚ ਸ਼ਾਮਲ ਹੋਣ ਅਤੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਜਾਇਜਾ ਲੈਣ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਨੇ ਸਮੂਹ ਸੰਗਤਾਂ ਨੂੰ ਹੁੰਮ ਹੁਮਾ ਕੇ ਪੁੱਜਣ ਦੀ ਅਪੀਲ ਵੀ ਕੀਤੀ ਹੈ| ਗੁ: ਮੈਨੇਜਰ ਕੁਲਵਿੰਦਰ ਸਿੰਘ ਜੀ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਉਚੇਚੇ ਤੌਰ ’ਤੇ ਪੁੱਜਣਗੇ| ਇਸ ਮੌਕੇ ਜਥੇਦਾਰ ਹਰਜਿੰਦਰ ਸਿੰਘ ਵਿਰਕ, ਮੈਨੇਜਰ ਕੁਲਵਿੰਦਰ ਸਿੰਘ, ਭਾਈ ਗੁਰਜੰਟ ਸਿੰਘ ਗ੍ਰੰਥੀ, ਪ੍ਰਚਾਰਕ ਤੇ ਕਥਾ ਵਾਚਕ ਭਾਈ ਮਨਪ੍ਰੀਤ ਸਿੰਘ, ਪ੍ਰਚਾਰਕ ਕਥਾ ਵਾਚਕ ਭਾਈ ਸੁਖਦੇਵ ਸਿੰਘ ਡੱਲਾ ਅਤੇ ਹੋਰ ਸੇਵਾਦਾਰ ਵੀ ਹਾਜ਼ਰ ਸਨ|

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

Ad Position 22
No active advertisement
ਪਿਛਲੀ ਖ਼ਬਰ ਸਚਿਨ ਪਾਇਲਟ ਦੀ ਸੂਬਾ ਪ੍ਰਭਾਰੀ ਦੀ ਜ਼ਿੰਮੇਵਾਰੀ ਆਗਾਮੀ ਸਮੇਂ ਪਾਰਟੀ ਲਈ ਚੰਗੇ ਸੰਕੇਤ ਹਨ -ਕਾਂਗਰਸੀ ਆਗੂ ਅਗਲੀ ਖ਼ਬਰ ਦੂਨ ਵਰਲਡ ਸਕੂਲ ਮਲਸੀਆਂ ’ਚ ਅਧਿਆਪਕ ਦਿਵਸ ਮਨਾਇਆ
Ad Position 24