06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮੇਜਰ ਇੰਦਰ ਸਿੰਘ ਪਬਲਿਕ ਸਕੂਲ ’ਚ ਮਨਾਈ ਜਨਮ ਅਸ਼ਟਮੀ

ਮਲਸੀਆਂ, 6 ਸਤੰਬਰ (ਸੁਖਦੀਪ ਸਿੰਘ)- ਮੇਜਰ ਇੰਦਰ ਸਿੰਘ ਪਬਲਿਕ ਸਕੂਲ, ਮੋਤੀਪੁਰ ਵਿਖੇ ਪ੍ਰਿੰਸੀਪਲ ਅਨੁਪਮ ਡੋਗਰਾ ਦੀ ਅਗਵਾਈ ਹੇਠ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਪ੍ਰਿੰਸੀਪਲ ਅਨੁਪਮ ਡੋਗਰਾ ਨੇ ਸਾਰਿਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਕ੍ਰਿਸ਼ਨ ਜੀ ਨੇ ਸਾਨੂੰ ਸਿਖਾਇਆ ਹੈ ਕਿ ਹਮੇਸ਼ਾ ਸੱਚ ਅਤੇ ਚੰਗੇ ਕੰਮਾਂ ਦੇ ਰਸਤੇ ‘ਤੇ ਚੱਲਣਾ ਚਾਹੀਦਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਮਲਸੀਆਂ, 6 ਸਤੰਬਰ (ਸੁਖਦੀਪ ਸਿੰਘ)- ਮੇਜਰ ਇੰਦਰ ਸਿੰਘ ਪਬਲਿਕ ਸਕੂਲ, ਮੋਤੀਪੁਰ ਵਿਖੇ ਪ੍ਰਿੰਸੀਪਲ ਅਨੁਪਮ ਡੋਗਰਾ ਦੀ ਅਗਵਾਈ ਹੇਠ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਪ੍ਰਿੰਸੀਪਲ ਅਨੁਪਮ ਡੋਗਰਾ ਨੇ ਸਾਰਿਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਕ੍ਰਿਸ਼ਨ ਜੀ ਨੇ ਸਾਨੂੰ ਸਿਖਾਇਆ ਹੈ ਕਿ ਹਮੇਸ਼ਾ ਸੱਚ ਅਤੇ ਚੰਗੇ ਕੰਮਾਂ ਦੇ ਰਸਤੇ ‘ਤੇ ਚੱਲਣਾ ਚਾਹੀਦਾ ਹੈ। ਜਦੋਂ ਦੁਨੀਆਂ ‘ਚ ਬੁਰਾਈ ਵੱਧ ਜਾਂਦੀ ਹੈ ਤਾਂ ਰੱਬ ਚੰਗਿਆਈ ਲਈ ਅਵਤਾਰ ਲੈਂਦਾ ਹੈ। ਇਸ ਮੌਕੇ ਬੱਚੇ ਸ੍ਰੀ ਕ੍ਰਿਸ਼ਨ ਅਤੇ ਰਾਧਾ ਦੇ ਸਰੂਪਾਂ ਵਿਚ ਸਜ ਕੇ ਆਏ, ਜਿੰਨ੍ਹਾਂ ਗੀਤ ਤੇ ਡਾਂਸ ਪੇਸ਼ ਕੀਤੇ। ਜਨਮ ਅਸ਼ਟਮੀ ਦੀ ਖੁਸ਼ੀ ‘ਚ ਸਾਰਿਆਂ ਨੂੰ ਮਠਿਆਈ ਵੰਡੀ ਗਈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਤਰਸੇਮ ਲਾਲ ਭੋਤੀ ਵਡੈਹਰਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਅਗਲੀ ਖ਼ਬਰ ਬੀ. ਕੇ. ਅਤੇ ਬਾਬੇ ਕੇ ਸਕੂਲ ਵਿਚ ਮਨਾਇਆ ਅਧਿਆਪਕ ਦਿਵਸ
Ad Position 24