07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਹਲਕਾ ਸ਼ਾਹਕੋਟ ਤੋਂ ‘ਨਵੇਂ ਇੰਚਾਰਜ’ ਲਈ ‘ਆਪ ਦੇ ਸਰਪੰਚਾਂ ਤੇ ਪ੍ਰਧਾਨਾਂ’ ਵਲੋਂ ‘ਆਪ ਹਾਈਕਮਾਂਡ’ ਨੂੰ ਅਪੀਲ

ਲੋਹੀਆਂ ਖਾਸ, 6 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪਿਛਲੇ ਕਈ ਦਿਨਾਂ ਤੋਂ ਹਲਕਾ ਸ਼ਾਹਕੋਟ ’ਚ ਨਵੇਂ ਸਿਆਸੀ ਸਮੀਕਰਨ ਬਣਦੇ ਦੇਖ ਲੋਹੀਆਂ ਨਾਲ ਸੰਬਧਿਤ ‘ਆਪ’ ਦੇ ਕਈ ਬਲਾਕ ਪ੍ਰਧਾਨਾਂ ਅਤੇ ਪਿੰਡਾਂ ਦੇ ਸਰਪੰਚਾਂ ਨੇ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ‘ਆਪ ਦੀ ਸੀਨੀਅਰ ਹਾਈਕਮਾਂਡ’ ਨੂੰ ਅਪੀਲ ਕੀਤੀ ਹੈ ਕਿ ਉਹ ਜਦੋਂ ਵੀ ਹਲਕਾ ਸ਼ਾਹਕੋਟ ’ਚ ਨਵਾਂ ਇੰਚਾਰਜ ਲਗਾਉਣ, ਤਾਂ ਹਲਕੇ ਦੇ ਮੁੱਢਲੇ ਆਗੂਆਂ ਤੇ ਵਿਚਾਰ ਜਰੂਰ ਕਰਨ| ਪ੍ਰੈੱਸ ਕਾਨਫਰੰਸ ਦੌਰਾਨ ਪੁੱਜਣ ਵਾਲੇ ਆਗੂਆਂ ’ਚ ਸਰਪੰਚ ਗੁਰਸ਼ਰਨ ਸਿੰਘ ਪੱਡਾ ਵਾੜਾ ਯੋਧ ਸਿੰਘ, ਹਰਜਿੰਦਰ ਸਿੰਘ ਮੱਲੀ ਚੇਅਰਮੈਨ ਸੈਣ ਭਗਤ, ਹਰਜਿੰਦਰ ਸਿੰਘ ਈਦਾ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਗਿੱਦੜ ਪਿੰਡੀ, ਕਮਲਦੀਪ ਸਿੰਘ ਸੋਢੀ ਸਰਪੰਚ ਆਗੂ ਗੱਟੀ ਪੀਰ ਬਖਸ਼, ਯੂਥ ਆਗੂ ਬਲਵੀਰ ਸਿੰਘ ਸੋਢੀ ਕਰ੍ਹਾ, ਸੀਨੀਅਰ ਆਪ ਆਗੁੂ ਲਛਮਣ ਸਿੰਘ ਪੂਨੀਆ, ਜਸਵੰਤ ਸਿੰਘ ਨੰਬਰਦਾਰ ਚੱਕ ਚੇਲਾ, ਗੁਰਦੇਵ ਸਿੰਘ ਨੰਬਰਦਾਰ ਗਿੱਦੜ ਪਿੰਡੀ, ਜੀਵਨਦੀਪ ਸਿੰਘ ‘ਤੇਜੀ ਕੰਗ’ ਬਲਾਕ ਪ੍ਰਧਾਨ ਲੋਹੀਆਂ ਖਾਸ ਅਤੇ ਮਨਦੀਪ ਸਿੰਘ ਝੀਤਾ ਨੇ ਕਿਹਾ ਕਿ ‘ਆਪ’ ਦਾ ਮੁੱਢਲਾ ਨਿਯਮ ਵੀ ਇਹੀ ਹੈ ਕਿ ਉਹ ਆਪਣੇ ਹਰ ਬੂਥ ਪੱਧਰ ਦੇ ਆਗੂ ਦੀ ਵੀ ਸਲਾਹ ਜਰੂਰ ਲੈਂਦੇ ਹਨ, ਇਸੇ ਲਈ ਅਸੀਂ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਅਪੀਲ ਕਰਦੇ ਹਾਂ ਕਿ ਹਲਕਾ ਸ਼ਾਹਕੋਟ ’ਚ ਪਿੱਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਇੰਫੋਟੈੱਕ ਪੰਜਾਬ ਦੇ ਡਾਇਰੈਕਟਰ ਅਤੇ ਆਮ ਆਦਮੀ ਪਾਰਟੀ (ਇਸਤਰੀ ਵਿੰਗ) ਦੇ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਕਾਕੜ ਕਲਾਂ ਜੋ ਪਾਰਟੀ ਵੱਲੋਂ ਲੰਬਾ ਸਮਾਂ ਹਲਕਾ ਸ਼ਾਹਕੋਟ ਦੇ ਇੰਚਾਰਜ ਰਹੇ ਸਵ: ਰਤਨ ਸਿੰਘ ਕਾਕੜ ਕਲਾਂ ਦੇ ਧਰਮ ਪਤਨੀ ਹਨ, ਨੂੰ ਹਲਕਾ ਸ਼ਾਹਕੋਟ ਦੇ ਇੰਚਾਰਜ ਥਾਪ ਦੇਣ ਅਤੇ ਟਿਕਟ ਦੇ ਕੇ ਨਿਵਾਜਣ ਤਾਂ ਉਹ ਸ਼ਾਹਕੋਟ ਦੀ ਸੀਟ ਬਹੁਤ ਹੀ ਅਰਾਮ ਨਾਲ ਕੱਢ ਕੇ ‘ਆਪ’ ਦੀ ਝੋਲੀ ’ਚ ਪਾਉਣਗੇ| ਉਨ੍ਹਾਂ ਕਿਹਾ ਕਿ ਹਲਕੇ ਦੇ ਮੁੱਢਲੇ ਆਪ ਵਰਕਰ ਤੇ ਲੋਕ ਕਿਸੇ ਵੀ ਬਾਹਰਲੇ ਜਾਂ ‘ਪੈਰਾਸ਼ੂਟ’ ਰਾਹੀਂ ਆਏ ਆਗੂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ|

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

Ad Position 22
No active advertisement
ਪਿਛਲੀ ਖ਼ਬਰ ਜਨਤਾ ਕਾਲਜ ਕਰਤਾਰਪੁਰ ’ਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ ਮੋਹਨਜੀਤ ਸਿੰਘ ਸ਼ੇਰੋਂ ’ਤੇ ਹੋਏ ਅਣਮਨੁੱਖੀ ਤਸ਼ੱਦਦ ਦੀ ਹੋਵੇ ਉੱਚ ਪੱਧਰੀ ਜਾਂਚ-ਅਕਾਲੀ ਆਗੂ
Ad Position 24