07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਿੱਖ ਸੇਵਕ ਸੁਸਾਇਟੀ ਨੇ ਕਰਵਾਏ ਲੋੜਵੰਦ ਕਿਰਤੀਆਂ ਦੀਆਂ ਅੱਖਾਂ ਦੀ ਜਾਂਚ ਅਤੇ ਮੁਫ਼ਤ ਆਪ੍ਰੇਸ਼ਨ

ਜਲੰਧਰ, 6 ਸਤੰਬਰ (ਐੱਮ. ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਜਲੰਧਰ, 6 ਸਤੰਬਰ (ਐੱਮ. ਐੱਸ. ਲੋਹੀਆ) - ਸਮਾਜ ਭਲਾਈ ਅਤੇ ਲੋਕ ਸੇਵਾ ਦੇ ਕਾਰਜਾਂ ’ਚ ਮੋਹਰੀ ਭੂਮਿਕਾ ਨਿਭਾ ਰਹੀ ਪ੍ਰਮੁੱਖ ਜਥੇਬੰਦੀ ‘ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ’ ਵਲੋਂ ਕਿਰਤੀ ਅਤੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀ ਸਿਹਤ ਸੰਭਾਲ ਲਈ ਅਹਿਮ ਉਪਰਾਲਾ ਕਰਦਿਆਂ ਅੱਖਾਂ ਦੇ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਇਲਾਜ ਅਤੇ ਆਪ੍ਰੇਸ਼ਨ ਕਰਵਾਏ ਗਏ। ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੁਖੀ ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਨੇ ਦੱਸਿਆ ਕਿ ਸੰਸਥਾ ਲੰਮੇ ਸਮੇਂ ਤੋਂ ਬਿਨਾਂ ਕਿਸੇ ਭੇਦਭਾਵ ਦੇ ਗ਼ਰੀਬਾਂ, ਮਜ਼ਦੂਰਾਂ ਅਤੇ ਬੇਸਹਾਰਾ ਲੋਕਾਂ ਦੀ ਭਲਾਈ ਹਿੱਤ ਨਿਰੰਤਰ ਕਾਰਜਸ਼ੀਲ ਹੈ। ਜਥੇਦਾਰ ਖ਼ਾਲਸਾ ਨੇ ਦੱਸਿਆ ਕਿ ਬਹੁਤ ਸਾਰੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ, ਜਿਨ੍ਹਾਂ ’ਚੋਂ ਦੋ ਦੀਆਂ ਅੱਖਾਂ ’ਚ ਚਿੱਟਾ ਮੋਤੀਆ ਹੋਣ ਕਰਕੇ ਸੁਸਾਇਟੀ ਵਲੋਂ ਉਨ੍ਹਾਂ ਦੇ ਭਾਟੀਆ ਹਸਪਤਾਲ ਵਿਖੇ ਆਪ੍ਰੇਸ਼ਨ ਕਰਵਾਏ ਗਏ ਅਤੇ ਲੋੜਵੰਦਾਂ ਨੂੰ ਐਨਕਾਂ ਵੀ ਦਿੱਤੀਆਂ ਗਈਆਂ ਹਨ। ਇਸ ਮੌਕੇ ਸੁਖਵਿੰਦਰ ਸਿੰਘ ਗੋਗੀ (ਦਿੱਲੀ ਪੇਂਟ), ਹਰਦੇਵ ਸਿੰਘ ਗਰਚਾ, ਸੰਦੀਪ ਸਿੰਘ ਚਾਵਲਾ, ਗੁਰਪ੍ਰੀਤ ਸਿੰਘ ਰਾਜੂ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਨੀ ਛਾਬੜਾ ਨੂੰ ਸਟੇਟ ਯੰਗ ਟੀਚਰ ਐਵਾਰਡ-2026 ਨਾਲ ਕੀਤਾ ਸਨਮਾਨਿਤ ਅਗਲੀ ਖ਼ਬਰ ਸਪੋਰਟਸ ਕਾਲਜ ਦੀ ਸਹਾਇਕ ਪ੍ਰੋਫੈਸਰ ਡਾ. ਚਾਰੂ ਸ਼ਰਮਾ ਨੂੰ ‘ਯੋਗ ਰਤਨ’ ਸਨਮਾਨ
Ad Position 24