ਵਰਲਡ ਸਕੂਲ ਗੇਮਜ਼ ਲਈ ਭਾਰਤੀ ਤਾਇਕਵਾਂਡੋ ਟੀਮ ਦੇ ਚੋਣ ਟ੍ਰਾਇਲਾਂ ’ਚ ਪੰਜਾਬ ਦੇ 5 ਖਿਡਾਰੀ ਲੈਣਗੇ ਹਿੱਸਾ
ਜਲੰਧਰ ਦੇ ਨਿਖਿਲ ਹੰਸ ਨੂੰ ਓਵਰਆਲ ਇੰਚਾਰਜ ਦੀ ਅਹਿਮ ਜ਼ਿੰਮੇਵਾਰੀ
ਜਲੰਧਰ, 5 ਸਤੰਬਰ (ਡਾ. ਜਤਿੰਦਰ ਸਾਬੀ)-ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਵਿਖੇ 3 ਤੋਂ 8 ਦਸੰਬਰ 2026 ਤੱਕ ਹੋਣ ਵਾਲੀਆਂ ਵਰਲਡ ਸਕੂਲ ਗੇਮਜ਼-2026 ਲਈ ਭਾਰਤੀ ਤਾਇਕਵਾਂਡੋ ਟੀਮ ਦੀ ਚੋਣ ਵਾਸਤੇ ਕੌਮੀ ਪੱਧਰ ਦੇ ਚੋਣ ਟਰਾਇਲ 14 ਅਤੇ 15 ਸਤੰਬਰ ਨੂੰ ਰਾਏਪੁਰ, ਛੱਤੀਸਗੜ੍ਹ ਵਿਖੇ ਕਰਵਾਏ ਜਾਣਗੇ।
ਜਲੰਧਰ, 5 ਸਤੰਬਰ (ਡਾ. ਜਤਿੰਦਰ ਸਾਬੀ)-ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਵਿਖੇ 3 ਤੋਂ 8 ਦਸੰਬਰ 2026 ਤੱਕ ਹੋਣ ਵਾਲੀਆਂ ਵਰਲਡ ਸਕੂਲ ਗੇਮਜ਼-2026 ਲਈ ਭਾਰਤੀ ਤਾਇਕਵਾਂਡੋ ਟੀਮ ਦੀ ਚੋਣ ਵਾਸਤੇ ਕੌਮੀ ਪੱਧਰ ਦੇ ਚੋਣ ਟਰਾਇਲ 14 ਅਤੇ 15 ਸਤੰਬਰ ਨੂੰ ਰਾਏਪੁਰ, ਛੱਤੀਸਗੜ੍ਹ ਵਿਖੇ ਕਰਵਾਏ ਜਾਣਗੇ। ਇਨ੍ਹਾਂ ਮਹੱਤਵਪੂਰਨ ਟਰਾਇਲਾਂ ਲਈ ਪੰਜਾਬ ਦੇ ਪੰਜ ਹੋਣਹਾਰ ਤਾਇਕਵਾਂਡੋ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਪੰਜਾਬ ਵਲੋਂ ਮਹਿਲਾ ਵਰਗ ’ਚ ਨੰਦਿਨੀ (52-55 ਕਿਲੋ), ਤਰੁਸ਼ੀ ਗੌਰ (44-46 ਕਿਲੋ), ਸਵਾਭੀ ਚੱਢਾ (63-68 ਕਿਲੋ) ਅਤੇ ਅੰਚਲ ਸ਼ਰਮਾ (42-44 ਕਿਲੋ) ਜਦਕਿ ਪੁਰਸ਼ ਵਰਗ ਵਿੱਚ ਮੇਹੁਲ ਬਜਾਜ (73-78 ਕਿਲੋ) ਕੌਮੀ ਚੋਣ ਟਰਾਇਲਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ। ਇਨ੍ਹਾਂ ਸਾਰੇ ਖਿਡਾਰੀਆਂ ਨੇ ਪਿਛਲੇ ਅਕਾਦਮਿਕ ਸਾਲ ਦੌਰਾਨ ਕਰਵਾਈ ਗਈ ਨੈਸ਼ਨਲ ਸਕੂਲ ਗੇਮਜ਼ ਤਾਇਕਵਾਂਡੋ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸੇ ਪ੍ਰਦਰਸ਼ਨ ਦੇ ਆਧਾਰ ’ਤੇ ਉਨ੍ਹਾਂ ਨੂੰ ਭਾਰਤੀ ਟੀਮ ਦੇ ਚੋਣ ਟਰਾਇਲਾਂ ਲਈ ਚੁਣਿਆ ਗਿਆ ਹੈ। ਹੁਣ ਰਾਏਪੁਰ ਵਿਖੇ ਹੋਣ ਵਾਲੇ ਟਰਾਇਲਾਂ ਵਿੱਚ ਇਨ੍ਹਾਂ ਖਿਡਾਰੀਆਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਭਾਰਤੀ ਟੀਮ ਦੀ ਚੋਣ ਕੀਤੀ ਜਾਵੇਗੀ। ਪੰਜਾਬ ਦੇ ਇਨ੍ਹਾਂ ਪੰਜ ਖਿਡਾਰੀਆਂ ਨੂੰ ਕੌਮੀ ਚੋਣ ਟਰਾਇਲਾਂ ਵਿੱਚ ਲੈ ਕੇ ਜਾਣ ਅਤੇ ਟੀਮ ਦੀ ਸਮੁੱਚੀ ਦੇਖ-ਰੇਖ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਪ੍ਰਸਿੱਧ ਤਾਇਕਵਾਂਡੋ ਕੋਚ ਅਤੇ ਰੈਫਰੀ ਨਿਖਿਲ ਹੰਸ, ਡੀ.ਪੀ.ਈ. ਨੂੰ ਓਵਰਆਲ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਨਿਖਿਲ ਹੰਸ ਪਿਛਲੇ ਲਗਭਗ 15 ਸਾਲਾਂ ਤੋਂ ਤਾਇਕਵਾਂਡੋ ਅਤੇ ਸਕੂਲੀ ਖੇਡਾਂ ਨਾਲ ਸਰਗਰਮੀ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਲੰਮੇ ਤਜਰਬੇ, ਤਕਨੀਕੀ ਮੁਹਾਰਤ ਅਤੇ ਖਿਡਾਰੀਆਂ ਨਾਲ ਕੰਮ ਕਰਨ ਦੀ ਸਮਰੱਥਾ ਨੂੰ ਦੇਖਦਿਆਂ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਵੀ ਕਈ ਰਾਜ ਅਤੇ ਕੌਮੀ ਪੱਧਰ ਦੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਜਾ ਚੁੱਕੀਆਂ ਹਨ।