ਮੇਹਰ ਚੰਦ ਪੌਲੀਟੈਕਨਿਕ ਵਿਖੇ ‘ਸਟਰੈਸ ਰਿਲੀਫ਼ ਰੂਮ’ ਦਾ ਉਦਘਾਟਨ
ਜਲੰਧਰ, 5 ਸਤੰਬਰ (ਜਸਪਾਲ ਸਿੰਘ)-ਮੇਹਰਚੰਦ ਪੌਲੀਟੈਕਨਿਕ ਕਾਲਜ ਜਲੰਧਰ ਵਿਖੇ ਨਵੇਂ ਤਿਆਰ ਕੀਤੇ ‘ਸਟਰੈਸ ਰਿਲੀਫ਼ ਰੂਮ’ ਭਾਵ ਮਾਨਸਿਕ ਤਨਾਅ ਨੂੰ ਦੂਰ ਕਰਨ ਵਾਲੇ ਕਮਰੇ ਦਾ ਉਦਘਾਟਨ ਕੀਤਾ ਗਿਆ । ਇਹ ਉਦਘਾਟਨ ਡੀ.
ਜਲੰਧਰ, 5 ਸਤੰਬਰ (ਜਸਪਾਲ ਸਿੰਘ)-ਮੇਹਰਚੰਦ ਪੌਲੀਟੈਕਨਿਕ ਕਾਲਜ ਜਲੰਧਰ ਵਿਖੇ ਨਵੇਂ ਤਿਆਰ ਕੀਤੇ ‘ਸਟਰੈਸ ਰਿਲੀਫ਼ ਰੂਮ’ ਭਾਵ ਮਾਨਸਿਕ ਤਨਾਅ ਨੂੰ ਦੂਰ ਕਰਨ ਵਾਲੇ ਕਮਰੇ ਦਾ ਉਦਘਾਟਨ ਕੀਤਾ ਗਿਆ । ਇਹ ਉਦਘਾਟਨ ਡੀ.ਏ.ਵੀ ਮੈਨੇਜਿੰਗ ਕਮੇਟੀ ਦੇ ਸੱਕਤਰ ਤੇ ਮੇਹਰ ਚੰਦ ਪੌਲੀਟੈਕਨਿਕ ਦੇ ਪੁਰਾਣੇ ਵਿਦਿਆਰਥੀ ਸ੍ਰੀ ਅਰਵਿੰਦ ਘਈ ਨੇ ਕੀਤਾ । ਮੁੱਖ ਮਹਿਮਾਨ ਸ੍ਰੀ ਅਰਵਿੰਦ ਘਈ ਦਾ ਸਵਾਗਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਫੁਲਾਂ ਦੇ ਗੁਲਦਸਤੇ ਨਾਲ ਕੀਤਾ । ਇਸ ਮੌਕੇ ਬੋਲਦਿਆਂ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਹ ਸਟਰੈਸ ਰਿਲੀਫ ਰੂਮ ਕਾਲਜ ਦੀ ਇਕ ਨਿਵੇਕਲੀ ਪਹਿਲ ਹੈ, ਜਿੱਥੇ ਵਿਦਿਆਰਥੀਆਂ ਦੇ ਮਾਨਸਿਕ ਤਨਾਅ ਅਤੇ ਹੋਰ ਸਿਹਤ ਸਬੰਧੀ ਸੱਮਸਿਆਵਾ ਦਾ ਹੱਲ ਕੌਂਸਲਿੰਗ ਨਾਲ ਕੀਤਾ ਜਾਵੇਗਾ। ਸ੍ਰੀ ਅਰਵਿੰਦ ਘਈ ਨੇ ਜੋਤੀ ਪ੍ਰਜਵਲਿਤ ਕਰਕੇ ਕਮਰੇ ਦਾ ਰਸਮੀ ਉਦਘਾਟਨ ਕੀਤਾ । ਸ੍ਰੀ ਪ੍ਰਭੂ ਦਿਆਲ ਨੇ ਮੰਤਰ ਉਚਾਰਣ ਕਰਕੇ ਮਾਹੌਲ ਨੂੰ ਪਵਿੱਤਰ ਬਣਾ ਦਿੱਤਾ । ਸ੍ਰੀ ਅਰਵਿੰਦ ਘਈ ਨੇ ਕਮਰੇ ਵਿੱਚ ਰੱਖੀ ਮਹਾਤਮਾ ਬੁੱਧ ਦੀ ਵਿਸ਼ਾਲ ਪ੍ਰਤਿਮਾ ਤੇ ਸ਼ਾਤਮਈ ਸਿਰਜੇ ਮਾਹੌਲ ਦੀ ਤਾਰੀਫ ਕੀਤੀ। ਉਹਨਾਂ ਨੂੰ ਇਹ ਵੀ ਦੱਸਿਆ ਕਿ ਇਥੇ ਵਿਦਿਆਰਥੀਆਂ ਨੂੰ ਤਨਾਅ ਨੂੰ ਦੂਰ ਕਰਨ ਲਈ ਮੈਡੀਟੇਸ਼ਨ ਤੇ ਯੋਗ ਵੀ ਕਰਵਾਇਆ ਜਾਵੇਗਾ।