17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

2600 ਲਾਈਨਮੈਨ ਅਪ੍ਰਿੰਟਸ਼ਿਪ ਦੇ 7 ਨੌਜਵਾਨ ਨੇ ਪਟਿਆਲਾ ਨੇੜੇ 440kv ਟਾਵਰ ’ਤੇ ਚੜ੍ਹੇ

ਪਟਿਆਲਾ, 17 ਨਵੰਬਰ (ਧਰਮਿੰਦਰ ਸਿੰਘ ਸਿੱਧੂ)- 2600 ਲਾਈਨਮੈਨ ਅਪ੍ਰਿੰਟਸ਼ਿਪ ਦੇ ਨੌਜਵਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਨੇੜਲੇ ਪਿੰਡ ਭੇਡਪੂਰਾ ਵਿਖੇ ਹਾਈ ਵੋਲਟੇਜ ਟਾਵਰ ’ਤੇ ਚੜ੍ਹ ਕੇ ਬੈਠ ਗਏ ਹਨ

Ad Position 21
No active advertisement
ਅਜੀਤ ਡੈਸਕ 17-11-2026

ਪਟਿਆਲਾ, 17 ਨਵੰਬਰ (ਧਰਮਿੰਦਰ ਸਿੰਘ ਸਿੱਧੂ)- 2600 ਲਾਈਨਮੈਨ ਅਪ੍ਰਿੰਟਸ਼ਿਪ ਦੇ ਨੌਜਵਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਨੇੜਲੇ ਪਿੰਡ ਭੇਡਪੂਰਾ ਵਿਖੇ ਹਾਈ ਵੋਲਟੇਜ ਟਾਵਰ ’ਤੇ ਚੜ੍ਹ ਕੇ ਬੈਠ ਗਏ ਹਨ ਤੇ ਪੰਜਾਬ ਸਰਕਾਰ ਵਿਰੁੱਧ ਟਾਵਰ ਮੋਰਚਾ ਖ਼ੋਲ੍ਹ ਦਿੱਤਾ ਹੈ । ਦੱਸਣਯੋਗ ਹੈ ਕਿ ਇਹ ਸਿੱਖਿਆਰਥੀ ਪਿਛਲੇ 8 ਮਹੀਨਿਆਂ ਤੋ ਸੰਘਰਸ਼ ਕਰ ਰਹੇ ਹਨ।  ਆਗੁਆਂ ਨੇ ਦੱਸਿਆ ਕਿ ਸਾਡਾ ਪੇਪਰ 20 ਜੁਲਾਈ ਨੂੰ ਹੋ ਚੁੱਕਾ ਹੈ ਤੇ ਅੱਜ ਪੇਪਰ ਹੋਏ ਨੂੰ 4 ਮਹੀਨੇ ਹੋ ਗਏ ਹਨ ਪਰ ਅਜੇ ਤੱਕ ਨਤੀਜਾ ਨਹੀਂ ਐਲਾਨਿਆ ਗਿਆ, ਜਿਸ ਤੋਂ ਸਿੱਖਿਆਰਥੀਆਂ ਨੇ ਅੱਕ ਥੱਕ ਕੇ ਤੇ ਬੇਸਿੱਟੀਆਂ ਮੀਟਿੰਗਾਂ ਕਰਨ ਤੋਂ ਬਾਅਦ ਅੱਜ ਆਪਣੀ ਨਿਯੁਕਤੀ ਲਈ ਮੁੜ ਇਹ ਕਦਮ ਚੁੱਕਿਆ ਹੈ। 

Ad Position 22
No active advertisement
ਅਗਲੀ ਖ਼ਬਰ ਅਜਨਾਲਾ ਪੁਲਿਸ ਦੀ ਵੱਡੀ ਕਾਰਵਾਈ, 15 ਕਰੋੜ ਦੀ ਹੈਰੋਇਨ ਅਤੇ ਵੱਡੀ ਮਾਤਰਾ ਵਿਚ ਅਸਲੇ ਸਮੇਤ ਨੌਜਵਾਨ ਕਾਬੂ
Ad Position 24