ਸਵਾਈਨ ਫਲੂ (ਐੱਚ.-1ਐੱਨ-1) ਦੇ ਵਧਦੇ ਖ਼ਤਰੇ ਤੋਂ ਘਬਰਾਉਣ ਦੀ ਲੋੜ ਨਹੀਂ, ਪਰ ਸਾਵਧਾਨੀ ਜ਼ਰੂਰੀ- ਡਾ. ਪਾਰਸ ਵਰਮਾ
ਜਲੰਧਰ, 4 ਸਤੰਬਰ (ਐੱਮ. ਐੱਸ.
ਡ
ਡਾ. ਪਾਰਸ ਵਰਮਾ
05-09-2026
ਜਲੰਧਰ, 4 ਸਤੰਬਰ (ਐੱਮ. ਐੱਸ. ਲੋਹੀਆ)-ਦੇਸ਼ ਦੇ ਕਈ ਸੂਬਿਆਂ ’ਚ ਬਦਲਦੇ ਮੌਸਮ ਅਤੇ ਲਗਾਤਾਰ ਹੋ ਰਹੀ ਬਾਰਿਸ਼ ਦੇ ਦਰਮਿਆਨ ਇਨਫਲੂਐਂਜ਼ਾ (ਐੱਚ.-1ਐੱਨ-1), ਜਿਸ ਨੂੰ ਆਮ ਤੌਰ ’ਤੇ ਸਵਾਈਨ ਫਲੂ ਕਿਹਾ ਜਾਂਦਾ ਹੈ, ਦੇ ਮਾਮਲਿਆਂ ’ਚ ਵਾਧਾ ਦੇਖਿਆ ਜਾ ਰਿਹਾ ਹੈ। ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਪਟੇਲ ਹਸਪਤਾਲ, ਜਲੰਧਰ ਦੇ ਕਨਸਲਟੈਂਟ ਪਲਮੋਨੋਲੋਜਿਸਟ ਡਾ. ਪਾਰਸ ਵਰਮਾ ਨੇ ਲੋਕਾਂ ਲਈ ਵਿਸ਼ੇਸ਼ ਮੈਡੀਕਲ ਐਡਵਾਈਜ਼ਰੀ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਸਾਂਝੇ ਕੀਤੇ ਹਨ। ਡਾ. ਵਰਮਾ ਅਨੁਸਾਰ, ਸਵਾਈਨ ਫਲੂ ਦੇ ਮਾਮਲਿਆਂ ’ਚ ਮੌਜੂਦਾ ਵਾਧਾ ਕਿਸੇ ਨਵੇਂ ਵੈਰੀਐਂਟ ਜਾਂ ਮਿਊਟੇਸ਼ਨ ਕਾਰਨ ਨਹੀਂ ਹੈ। ਭਾਰਤ ’ਚ ਇਸ ਸਮੇਂ ਪੁਰਾਣਾ ਐੱਚ.-1ਐੱਨ.-1 ਪੀ.ਡੀ.ਐੱਮ. 09 ਸਟ੍ਰੇਨ ਹੀ ਸਰਗਰਮ ਹੈ। ਉਨ੍ਹਾਂ ਕਿਹਾ ਕਿ ਇਸ ਲਈ ਘਬਰਾਉਣ ਦੀ ਬਜਾਏ ਸਹੀ ਜਾਣਕਾਰੀ, ਸਮੇਂ ਸਿਰ ਜਾਂਚ ਅਤੇ ਉਚਿਤ ਸਾਵਧਾਨੀਆਂ ’ਤੇ ਧਿਆਨ ਦੇਣਾ ਜ਼ਰੂਰੀ ਹੈ। ਡਾ. ਵਰਮਾ ਦੱਸਦੇ ਹਨ ਕਿ ਸਵਾਈਨ ਫਲੂ ਦੇ ਲੱਛਣ ਆਮ ਮੌਸਮੀ ਜ਼ੁਕਾਮ ਅਤੇ ਫਲੂ ਵਰਗੇ ਹੀ ਹੋ ਸਕਦੇ ਹਨ, ਜਿਸ ਕਾਰਨ ਕਈ ਵਾਰ ਇਸਨੂੰ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਚਾਨਕ ਤੇਜ਼ ਬੁਖਾਰ ਜਾਂ ਠੰਢ ਲੱਗਣਾ, ਗਲੇ ’ਚ ਤੇਜ਼ ਖ਼ਰਾਸ਼ ਜਾਂ ਦਰਦ ਅਤੇ ਲਗਾਤਾਰ ਸੁੱਕੀ ਖੰਘ, ਬਹੁਤ ਜ਼ਿਆਦਾ ਥਕਾਵਟ, ਸਿਰ ਦਰਦ ਅਤੇ ਮਾਸਪੇਸ਼ੀਆਂ ’ਚ ਦਰਦ, ਨੱਕ ਵਗਣਾ, ਅੱਖਾਂ ’ਚ ਜਲਣ ਜਾਂ ਸਾਹ ਲੈਣ ’ਚ ਦਿੱਕਤ ਆਦਿ ਇਸ ਦੇ ਖ਼ਾਸ ਲੱਛਣ ਹਨ। ਡਾ. ਵਰਮਾ ਨੇ ਕਿਹਾ ਕਿ ਸਵਾਈਨ ਫਲੂ ’ਚ ਹਰ ਵਾਰ ਤੇਜ਼ ਬੁਖਾਰ ਹੋਣਾ ਜ਼ਰੂਰੀ ਨਹੀਂ ਹੈ। ਕਈ ਮਰੀਜ਼ਾਂ ’ਚ ਬਿਨਾ ਬੁਖ਼ਾਰ ਦੇ ਸਿਰਫ਼ ਸੁੱਕੀ ਖੰਘ, ਸਰੀਰ ’ਚ ਦਰਦ ਅਤੇ ਕਮਜ਼ੋਰੀ ਵਰਗੇ ਲੱਛਣ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੱਛਣਾਂ ਨੂੰ ਹਲਕੇ ’ਚ ਨਾ ਲਓ ਅਤੇ ਉਚਿਤ ਮੈਡੀਕਲ ਜਾਂਚ ਕਰਵਾਓ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਸਾਹ ਲੈਣ ’ਚ ਬਹੁਤ ਜ਼ਿਆਦਾ ਦਿੱਕਤ, ਛਾਤੀ ’ਚ ਦਰਦ ਜਾਂ ਤਿੰਨ ਦਿਨ ਤੋਂ ਵੱਧ ਸਮੇਂ ਤੱਕ ਬੁਖ਼ਾਰ ਰਹਿੰਦਾ ਹੈ, ਤਾਂ ਤੁਰੰਤ ਕਿਸੇ ਅਧਿਕਾਰਤ ਸਿਹਤ ਕੇਂਦਰ ’ਚ ਜਾ ਕੇ ਯੋਗ ਡਾਕਟਰ ਨਾਲ ਸਲਾਹ ਕਰੋ।