ਸੁਧਾਰ ਕਲੱਬ ਸ਼ਾਹਕੋਟ ਨੇ ਸਰਬੱਤ ਦੇ ਭਲੇ ਲਈ ਹਵਨ ਕਰਵਾਇਆ
ਸ਼ਾਹਕੋਟ, 26 ਅਕਤੂਬਰ (ਸੁਖਦੀਪ ਸਿੰਘ)-ਸੁਧਾਰ ਕਲੱਬ (ਰਜਿ.) ਸ਼ਾਹਕੋਟ ਵਲੋਂ ਕਰਵਾਈ ਸ੍ਰੀ ਰਾਮਲੀਲ੍ਹਾ ਦੀ ਸੰਪੂਰਨਤਾ ਉਪਰੰਤ ਮਾਤਾ ਰਾਣੀ ਮੰਦਰ, ਭੀੜਾ ਬਾਜ਼ਾਰ ਸ਼ਾਹਕੋਟ ਵਿਖੇ ਸ਼ਰਧਾਪੂਰਵਕ ਹਵਨ ਕਰਵਾਇਆ।
ਸ਼ਾਹਕੋਟ, 26 ਅਕਤੂਬਰ (ਸੁਖਦੀਪ ਸਿੰਘ)-ਸੁਧਾਰ ਕਲੱਬ (ਰਜਿ.) ਸ਼ਾਹਕੋਟ ਵਲੋਂ ਕਰਵਾਈ ਸ੍ਰੀ ਰਾਮਲੀਲ੍ਹਾ ਦੀ ਸੰਪੂਰਨਤਾ ਉਪਰੰਤ ਮਾਤਾ ਰਾਣੀ ਮੰਦਰ, ਭੀੜਾ ਬਾਜ਼ਾਰ ਸ਼ਾਹਕੋਟ ਵਿਖੇ ਸ਼ਰਧਾਪੂਰਵਕ ਹਵਨ ਕਰਵਾਇਆ। ਇਸ ਮੌਕੇ ਸੁਧਾਰ ਕਲੱਬ ਦੇ ਸਮੂਹ ਫਾਊਂਡਰ ਮੈਂਬਰਾਂ ਤੇ ਕਲਾਕਾਰਾਂ ਨੇ ਸ਼ਿਰਕਤ ਕੀਤੀ। ਹਵਨ ਦੌਰਾਨ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਮਿੰਟੂ ਭਾਟੀਆ ਦੇ ਪਰਿਵਾਰ ਵਲੋਂ ਹਵਨ ਦੀਆਂ ਰਸਮਾਂ ਨਿਭਾਈਆਂ ਗਈਆਂ ਤੇ ਪੰਡਿਤ ਓਮ ਦੱਤ ਸ਼ਰਮਾ ਨੇ ਵਿਧੀ-ਵਿਧਾਨ ਨਾਲ ਸਾਰੇ ਧਾਰਮਿਕ ਕਾਰਜ ਸੰਪੂਰਨ ਕੀਤੇ। ਇਸ ਮੌਕੇ ਆਰਤੀ ਹੋਈ, ਉਪਰੰਤ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਸ੍ਰੀ ਰਾਮਲੀਲ੍ਹਾ ਦੇ ਆਯੋਜਨ ਵਿਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਸਹਿਯੋਗੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਸੁਧਾਰ ਕਲੱਬ ਦੇ ਫਾਊਂਡਰ ਮੈਂਬਰ ਤਰਸੇਮ ਅਗਰਵਾਲ (ਸੀ. ਏ.) ਤੇ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਕੌਂਸਲਰ ਨੇ ਸੁਧਾਰ ਕਲੱਬ ਦੀ ਪ੍ਰਬੰਧਕ ਕਮੇਟੀ ਵਲੋਂ ਸਾਰਿਆਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਰਾਮਲੀਲ੍ਹਾ ਵਰਗੇ ਧਾਰਮਿਕ ਸਮਾਗਮਾਂ ਨੂੰ ਸਫ਼ਲ ਬਣਾਉਣ ਲਈ ਸਮੂਹ ਕਲਾਕਾਰਾਂ, ਸਹਿਯੋਗੀਆਂ ਤੇ ਸ਼ਰਧਾਲੂਆਂ ਦਾ ਸਾਂਝਾ ਯੋਗਦਾਨ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਮੌਕੇ ਤਰਸੇਮ ਅਗਰਵਾਲ (ਸੀ. ਏ.), ਐਮ. ਸੀ. ਸਤੀਸ਼ ਰਿਹਾਨ ਸਾਬਕਾ ਪ੍ਰਧਾਨ, ਸ਼ਿਵ ਮਲਹੋਤਰਾ, ਜਗਦੀਸ਼ ਵਡੈਹਰਾ (ਸਾਬਕਾ ਐਮ. ਸੀ.), ਅਨਿਲ ਗੋਇਲ, ਸੋਨੀ ਮਹਿਰਾ, ਕਮਲ ਸ਼ਰਮਾ, ਬਬਲੂ ਰਿਹਾਨ, ਮਿੰਟੂ ਭਾਟੀਆ, ਰਾਜੂ ਮਿੱਤਲ, ਤਰਨਦੀਪ ਸਿੰਘ ਰੂਬੀ ਫਾਰਮੇਸੀ ਅਫ਼ਸਰ, ਬੰਟੀ ਕੁਮਰਾ, ਪਾਰਸ ਕੁਮਰਾ, ਮਿੱਕੀ ਰਿਹਾਨ, ਹਰਜਿੰਦਰ ਸਿੰਘ ਰੂਪਰਾ, ਪ੍ਰਦੀਪ ਕੁਮਾਰ ਬੱਬਾ, ਮਨੂੰ ਕੱਕੜ, ਆਸ਼ੀਸ਼ ਅਗਰਵਾਲ, ਗੁਰਪ੍ਰੀਤ ਸਿੰਘ, ਵਿੱਕੀ ਖੱਤਰੀ, ਪਵਨ ਖੱਤਰੀ, ਨਰੇਸ਼ ਭਾਰਦਵਾਜ, ਸੋਢੀ, ਲਵ ਘਈ, ਗੋਕੁਲ ਆਦਿ ਸਮੇਤ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰ ਹਾਜ਼ਰ ਸਨ।