04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਜਲੰਧਰ ਤੋਂ ਲੰਘਦੇ ਹਾਈਵੇ ਦੇ ਸਰਵਿਸ ਰੋਡ ਤੋਂ ਐਨ. ਐਚ. ਏ. ਆਈ. ਦੀ ਜਗ੍ਹਾ ਨਿਗਮ ਨੂੰ ਕਰਵਾਉਣੀ ਪੈ ਰਹੀ ਸਫ਼ਾਈ

ਜਲੰਧਰ, 3 ਸਤੰਬਰ (ਸ਼ਿਵ)- ਸ਼ਹਿਰ ਵਿੱਚੋਂ ਲੰਘਦੇ ਨੈਸ਼ਨਲ ਹਾਈਵੇ ਅਤੇ ਇਸ ਨਾਲ ਲੱਗਦੀਆਂ ਸਰਵਿਸ ਰੋਡਾਂ ਦੀ ਮਾੜੀ ਹਾਲਤ ਲੋਕਾਂ ਲਈ ਲਗਾਤਾਰ ਮੁਸੀਬਤ ਬਣੀ ਹੋਈ ਹੈ। ਭਾਵੇਂ ਜਲੰਧਰ ਦੇ ਮੇਅਰ ਵਨੀਤ ਧੀਰ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ.

Ad Position 21
repet_subhas-goyals [Copy P29]
ਲੰਬਾ ਪਿੰਡ ਦੇ ਕੋਲ ਪਰਮਜੀਤ ਸਿੰਘ ਪੰਮਾ ਨਿਗਮ ਦੀ ਜੇ. ਸੀ. ਬੀ. ਨਾਲ ਸਰਵਿਸ ਰੋਡ ਦੀ ਸਫ਼ਾਈ ਦਾ ਕਰਵਾ ਰਹੇ ਕੰਮ। ਤਸਵੀਰ. ਮੁਨੀਸ਼ 04-09-2026
ਜਲੰਧਰ, 3 ਸਤੰਬਰ (ਸ਼ਿਵ)- ਸ਼ਹਿਰ ਵਿੱਚੋਂ ਲੰਘਦੇ ਨੈਸ਼ਨਲ ਹਾਈਵੇ ਅਤੇ ਇਸ ਨਾਲ ਲੱਗਦੀਆਂ ਸਰਵਿਸ ਰੋਡਾਂ ਦੀ ਮਾੜੀ ਹਾਲਤ ਲੋਕਾਂ ਲਈ ਲਗਾਤਾਰ ਮੁਸੀਬਤ ਬਣੀ ਹੋਈ ਹੈ। ਭਾਵੇਂ ਜਲੰਧਰ ਦੇ ਮੇਅਰ ਵਨੀਤ ਧੀਰ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ. ਐਚ. ਏ. ਆਈ.) ਦੇ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਕਰਕੇ ਸੜਕਾਂ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਜਾ ਚੁੱਕੀ ਹੈ ਅਤੇ ਕੇਂਦਰੀ ਸੜਕ ਆਵਾਜਾਈ ਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੂੰ ਵੀ ਚਿੱਠੀਆਂ ਲਿਖੀਆਂ ਗਈਆਂ ਹਨ, ਪਰ ਇਸ ਦੇ ਬਾਵਜੂਦ ਕਈ ਇਲਾਕਿਆਂ ਵਿੱਚ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਖ਼ਾਸ ਤੌਰ ’ਤੇ ਲੰਬਾ ਪਿੰਡ ਚੌਂਕ ਤੋਂ ਸਰਾਏ ਸਤਿਸੰਗ ਤੱਕ ਸਰਵਿਸ ਰੋਡ ਦੇ ਨਾਲ ਗੰਦਗੀ ਦੇ ਢੇਰ ਅਤੇ ਡਰੇਨੇਜ ਦੀ ਮਾੜੀ ਵਿਵਸਥਾ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤ ਦੇ ਦਿਨਾਂ ਵਿੱਚ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ ਅਤੇ ਸੜਕ ’ਤੇ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਕਾਂਗਰਸੀ ਆਗੂ ਅਤੇ ਕੌਂਸਲਰ ਪਤੀ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਲੰਬਾ ਪਿੰਡ ਚੌਕ ਤੋਂ ਸਰਾਏ ਸਤਿਸੰਗ ਤੱਕ ਸਰਵਿਸ ਰੋਡ ਦੇ ਨਾਲ ਬਣੇ ਨਾਲੇ ’ਚੋਂ ਗਾਰ ਕੱਢ ਕੇ ਉੱਥੇ ਹੀ ਸੁੱਟ ਦਿੱਤੀ ਗਈ ਸੀ। ਇਸ ਕਾਰਨ ਸੜਕ ਕਿਨਾਰੇ ਗੰਦਗੀ ਦੇ ਢੇਰ ਲੱਗ ਗਏ। ਉੱਪਰੋਂ ਲੋਕਾਂ ਵਲੋਂ ਵੀ ਉਥੇ ਕੂੜਾ ਸੁੱਟੇ ਜਾਣ ਕਾਰਨ ਸਥਿਤੀ ਹੋਰ ਵਿਗੜ ਗਈ। ਪੰਮਾ ਨੇ ਕਿਹਾ ਕਿ ਐਨ. ਐਚ. ਏ. ਆਈ. ਦੇ ਅਧਿਕਾਰੀਆਂ ਵਲੋਂ ਇਸ ਮਾਮਲੇ ਵਿੱਚ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਇਲਾਕੇ ਦੀ ਸਫਾਈ ਕਰਵਾਈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਗੰਦਗੀ ਪਈ ਰਹਿਣ ਨਾਲ ਬਦਬੂ ਫੈਲਣ ਦੇ ਨਾਲ-ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਫਾਈ ਕਰਵਾਉਣਾ ਜ਼ਰੂਰੀ ਸੀ।
Ad Position 22
No active advertisement
ਪਿਛਲੀ ਖ਼ਬਰ ਰਾਜਾ ਗਾਰਡਨ ਦੇ ਰਿਹਾਇਸ਼ੀ ਇਲਾਕੇ ’ਚ ਗੱਦਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਅਗਲੀ ਖ਼ਬਰ ਬਾਰਿਸ਼ ਨਾਲ ਕਮਿਸ਼ਨਰ ਤੇ ਮੇਅਰ ਹਾਊਸ ਵੀ ਪਾਣੀ ’ਚ ਡੁੱਬੇ ਨਿਗਮ ਦੇ ਪ੍ਰਬੰਧਾਂ ਅਤੇ ਦਾਅਵਿਆਂ ਦੀ ਖੁੱਲ੍ਹੀ ਪੋਲ
Ad Position 24