ਸ਼ਾਹਕੋਟ ਦੀ ਐੱਮ . ਸੀ ਪਰਮਜੀਤ ਕੌਰ ਬਜਾਜ ਦੇ ਗ੍ਰਹਿ ਸਾਬਕਾ ਮੁੱਖ ਮੰਤਰੀ ਚੰਨੀ ਦੀ ਪਤਨੀ ਪਹੁੰਚੀ ਕਾਂਗਰਸ ਦੀ ਮਜ਼ਬੂਤੀ ਲਈ ਮਹਿਲਾ ਆਗੂਆਂ ਦੀ ਭੂਮਿਕਾ ਮਹੱਤਵਪੂਰਨ-ਡਾ. ਕਮਲਜੀਤ ਕੌਰ
ਸ਼ਾਹਕੋਟ, 26 ਅਗਸਤ (ਦਲਜੀਤ ਸਿੰਘ ਸਚਦੇਵਾ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਜਲੰਧਰ ਚਰਨਜੀਤ ਸਿੰਘ ਚੰਨੀ ਦੀ ਧਰਮਪਤਨੀ ਡਾ. ਕਮਲਜੀਤ ਕੌਰ ਸ਼ਾਹਕੋਟ ਦੀ ਐੱਮ.
ਸ਼ਾਹਕੋਟ, 26 ਅਗਸਤ (ਦਲਜੀਤ ਸਿੰਘ ਸਚਦੇਵਾ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਜਲੰਧਰ ਚਰਨਜੀਤ ਸਿੰਘ ਚੰਨੀ ਦੀ ਧਰਮਪਤਨੀ ਡਾ. ਕਮਲਜੀਤ ਕੌਰ ਸ਼ਾਹਕੋਟ ਦੀ ਐੱਮ.ਸੀ ਸ਼੍ਰੀਮਤੀ ਪਰਮਜੀਤ ਕੌਰ ਬਜਾਜ ਦੇ ਗ੍ਰਹਿ ਵਿਖੇ ਪਹੁੰਚੀ, ਜਿਥੇ ਇਨ੍ਹਾਂ ਵਲੋਂ ਮਹਿਲਾ ਕਾਂਗਰਸੀ ਐੱਮ.ਸੀਜ਼ ਤੇ ਮਹਿਲਾ ਆਗੂਆਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਸ਼੍ਰੀਮਤੀ ਪਰਮਜੀਤ ਕੌਰ ਬਜਾਜ ਵਲੋਂ ਡਾ. ਕਮਲਜੀਤ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਕਮਲਜੀਤ ਕੌਰ ਨੇ ਸ਼ਹਿਰ ਦੀਆਂ ਕਾਂਗਰਸੀ ਮਹਿਲਾ ਆਗੂਆਂ ਨਾਲ ਜਾਣ-ਪਛਾਣ ਕੀਤੀ ਅਤੇ ਉਨ੍ਹਾਂ ਨਾਲ ਸਿਆਸੀ ਤੇ ਸਮਾਜਿਕ ਮਸਲਿਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਮਹਿਲਾ ਆਗੂਆਂ ਤੇ ਵਰਕਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਮਹਿਲਾ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਖੇਤਰਾਂ ਵਿਚ ਲੋਕਾਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦੀ ਆਵਾਜ਼ ਬਣਨ। ਇਸ ਦੌਰਾਨ ਹਾਜ਼ਰ ਮਹਿਲਾ ਐੱਮ.ਸੀਜ਼ ਤੇ ਆਗੂਆਂ ਨੇ ਵੀ ਡਾ. ਕਮਲਜੀਤ ਕੌਰ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਅਮਰਜੀਤ ਕੌਰ ਸਚਦੇਵਾ ਸ਼ਹਿਰੀ ਪ੍ਰਧਾਨ ਕਾਂਗਰਸ, ਸਵੀਨਾ ਕੁਮਰਾ ਐੱਮ.ਸੀ, ਕੁਲਦੀਪ ਕੌਰ ਕੰਗ, ਜਸਵਿੰਦਰ ਕੌਰ ਖਹਿਰਾ, ਅਮਰਜੀਤ ਕੌਰ ਥਿੰਦ, ਪਵਨਦੀਪ ਕੌਰ ਥਿੰਦ ਸਰਪੰਚ ਕਿਲੀ, ਡਿੰਪਲ ਬੱਠਲਾ, ਸੁਖਜੀਤ ਕੌਰ ਪ੍ਰਧਾਨ, ਕੁਲਵਿੰਦਰ ਕੌਰ ਸਾਗਰ ਆਦਿ ਹਾਜ਼ਰ ਸਨ।