27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਹੜ੍ਹ ਪ੍ਰਭਾਵਿਤ ਖ਼ੇਤਰਾਂ ’ਚ ਬਚਾਅ ਕਾਰਜ ਲਗਾਤਾਰ ਜਾਰੀ- ਨਿਪਾਲ ਸਰਕਾਰ

ਕਠਮੰਡੂ, 27 ਅਗਸਤ- ਨਿਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਰਕਾਰ ਨੇ ਰਾਸੁਵਾ ਜ਼ਿਲ੍ਹੇ ਵਿਚ ਭੋਟੇਕੋਸ਼ੀ ਨਦੀ ਵਿਚ ਭਾਰੀ ਹੜ੍ਹ ਤੋਂ ਪ੍ਰਭਾਵਿਤ ਖੇਤਰਾਂ ਵਿਚ ਖੋਜ, ਬਚਾਅ ਅਤੇ ਰਾਹਤ ਕਾਰਜ ਤੇਜ਼ ਕਰ ਦਿੱਤੇ ਹਨ।

Ad Position 21
No active advertisement
ਅਜੀਤ ਡੈਸਕ 27-08-2026

ਕਠਮੰਡੂ, 27 ਅਗਸਤ- ਨਿਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਰਕਾਰ ਨੇ ਰਾਸੁਵਾ ਜ਼ਿਲ੍ਹੇ ਵਿਚ ਭੋਟੇਕੋਸ਼ੀ ਨਦੀ ਵਿਚ ਭਾਰੀ ਹੜ੍ਹ ਤੋਂ ਪ੍ਰਭਾਵਿਤ ਖੇਤਰਾਂ ਵਿਚ ਖੋਜ, ਬਚਾਅ ਅਤੇ ਰਾਹਤ ਕਾਰਜ ਤੇਜ਼ ਕਰ ਦਿੱਤੇ ਹਨ। ਜ਼ੋਖ਼ਮ ਵਿਚ ਫਸੇ ਨਾਗਰਿਕਾਂ ਦੀ ਮਦਦ ਲਈ, ਨਿਪਾਲੀ ਫੌਜ ਪਹਿਲਾਂ ਹੀ ਪ੍ਰਭਾਵਿਤ ਖੇਤਰਾਂ ਵਿਚ ਜ਼ਰੂਰੀ ਭੋਜਨ ਵਸਤੂਆਂ, ਤੰਬੂ ਅਤੇ ਦਵਾਈਆਂ ਵਰਗੀਆਂ ਰਾਹਤ ਸਮੱਗਰੀ ਪਹੁੰਚਾ ਚੁੱਕੀ ਹੈ। ਨਿਪਾਲੀ ਫੌਜ ਅਤੇ ਨਿੱਜੀ ਖੇਤਰ ਦੇ ਹੈਲੀਕਾਪਟਰਾਂ ਦੇ ਨਾਲ-ਨਾਲ ਪੈਦਲ ਟੀਮਾਂ ਨੂੰ ਤਿਮੁਰੇ ਅਤੇ ਸਯਾਬਰੂਬੇਸੀ ਅਤੇ ਨਦੀ ਵਾਲੇ ਖੇਤਰਾਂ ਵਿਚ ਸਰਗਰਮ ਕੀਤਾ ਗਿਆ ਹੈ। ਸਰਕਾਰ ਨੇ ਨਦੀ ਦੇ ਕੰਢਿਆਂ ਦੇ ਨੇੜੇ ਰਹਿਣ ਵਾਲੇ ਵਸਨੀਕਾਂ ਨੂੰ ਹਾਈ ਅਲਰਟ 'ਤੇ ਰਹਿਣ ਦੀ ਅਪੀਲ ਕੀਤੀ ਹੈ। 

Ad Position 22
No active advertisement
ਪਿਛਲੀ ਖ਼ਬਰ ਯੂ.ਪੀ.: ਪੂਰਵਾਂਚਲ ਐਕਸਪ੍ਰੈਸ ਵੇਅ ’ਤੇ ਵੱਡਾ ਹਾਦਸਾ, 3 ਦੀ ਮੌਤ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ’ਚ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ
Ad Position 24