ਹਰਜੋਤ ਕੌਰ ਲੋਹਟੀਆ ਨੇ ਬਲਾਕ ਰੁੜਕਾ ਕਲਾਂ ਦੀਆਂ ਪੰਚਾਇਤਾਂ ਨੂੰ 1.93 ਕਰੋੜ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡੇ
ਗੁਰਾਇਆ, 26 ਅਗਸਤ (ਬਲਵਿੰਦਰ ਸਿੰਘ,ਚਰਨਜੀਤ ਸਿੰਘ ਦੁਸਾਂਝ)-ਬਲਾਕ ਰੁੜਕਾ ਕਲਾਂ ਅਧੀਨ ਆਉਂਦੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 1 ਕਰੋੜ 93 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡੇ ਗਏ। ਇਹ ਚੈੱਕ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਵੱਲੋਂ ਪੰਚਾਇਤ ਨੁਮਾਇੰਦਿਆਂ ਨੂੰ ਸੌਂਪੇ ਗਏ।
ਪ
ਪਿੰਡ ਰੁੜਕਾ ਕਲਾਂ ਵਿਖੇ ਹਰਜੋਤ ਕੌਰ ਲੋਹਟੀਆਂ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਨੂੰ ਚੈੱਕ ਦਿੰਦੇ ਹੋਏ । ਤਸਵੀਰ:ਬਲਵਿੰਦਰ ਸਿੰਘ ਗੁਰਾਇਆ
27-08-2026
ਗੁਰਾਇਆ, 26 ਅਗਸਤ (ਬਲਵਿੰਦਰ ਸਿੰਘ,ਚਰਨਜੀਤ ਸਿੰਘ ਦੁਸਾਂਝ)-ਬਲਾਕ ਰੁੜਕਾ ਕਲਾਂ ਅਧੀਨ ਆਉਂਦੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 1 ਕਰੋੜ 93 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡੇ ਗਏ। ਇਹ ਚੈੱਕ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਵੱਲੋਂ ਪੰਚਾਇਤ ਨੁਮਾਇੰਦਿਆਂ ਨੂੰ ਸੌਂਪੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਉਣਾ ਅਤੇ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣਾ ਸਰਕਾਰ ਦੀ ਮੁੱਖ ਤਰਜੀਹ ਹੈ। ਇਸ ਮੌਕੇ ਸੰਗਠਨ ਇੰਚਾਰਜ ਡਾ. ਵਰਿੰਦਰ ਸੈਣੀ, ਚੇਅਰਪਰਸਨ ਵੀਨਾ ਬਸਰਾ, ਬੀ.ਡੀ.ਪੀ.ਓ. ਰਾਮ ਪਾਲ ਸਿੰਘ, ਤਰਲੋਕ ਸਿੰਘ ਵਿਰਕ, ਰੌਸ਼ਨ ਲਾਲ ਰੋਸ਼ੀ, ਵਪਾਰ ਚੇਅਰਮੈਨ ਪਰਵਿੰਦਰ ਨੌਰਾ,ਮਨਦੀਪ ਸਿੰਘ ਸ਼ਾਹਪੁਰ, ਮੇਲਾ ਸਿੰਘ ਰੁੜਕਾ, ਸੁੱਖਾ ਬੰਡਾਲਾ, ਸਰਪੰਚ ਲਾਡੀ ਬਸਰਾ, ਸਰਪੰਚ ਹਰਕਮਲ ਸਿੰਘ ਬੇਗਮਪੁਰ, ਗੌਰਵ ਬਾਵਾ, ਮਨਦੀਪ ਮੱਲਣ, ਕੁਲਵੀਰ ਸਿੰਘ, ਲੇਖ ਰਾਜ, ਹਰਦੀਪ ਗੋਹਾਵਰ, ਜਗਦੇਵ ਸਿੰਘ, ਰਿੰਕੂ ਮੁਠੱਡਾ ਅਤੇ ਹੋਰ ਹਾਜ਼ਰ ਸਨ।