ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਮੋਰਚੇ ’ ਚ ਬੀ . ਕੇ . ਯੂ . ਲੱਖੋਵਾਲ ਕਰੇਗੀ ਭਰਵੀਂ ਸ਼ਮੂਲੀਅਤ - ਦੋਨਾ , ਭਿੰਦਾ
ਜਲੰਧਰ, 19 ਅਗਸਤ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸੂਬੇ ਦੇ ਸਮੂਹ ਕਿਸਾਨਾਂ ਵੱਲੋਂ ਚੰਡੀਗੜ੍ਹ ਵਿਖੇ 1 ਸਤੰਬਰ 7 ਸਤੰਬਰ ਤੱਕ ਲਗਾਏ ਜਾਣ ਵਾਲੇ ਧਰਨੇ ਸੰਬੰਧੀ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਲੱਖੋਵਾਲ ਦੀ ਇਕ ਅਹਿਮ ਮੀਟਿੰਗ ਪਿੰਡ ਗੋਹੀਰਾਂ ਵਿਖੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ ’ਚ ਸ਼ਾਮਿਲ ਹੋਣ ਕਿਸਾਨਾਂ ਨੇ ਮੋਰਚੇ ਨੂੰ ਸਫਲ ਬਣਾਉਣ ਦਾ ਭਰੋਸਾ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 1 ਸਤੰਬਰ ਤੋਂ 7 ਸਤੰਬਰ ਤੱਕ ਸੱਤ ਦਿਨਾਂ ਲਈ ਚੰਡੀਗੜ੍ਹ ਵਿਖੇ ਕਿਸਾਨੀ ਮੰਗਾਂ ਸਬੰਧੀ ਲਗਾਏ ਜਾ ਰਹੇ ਮੋਰਚੇ ਪ੍ਰਤੀ ਕਿਸਾਨਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ।
ਹ
ਹਰਬਲਾਸ ਦੁਸਾਂਝ ਦੀ ਪੁਸਤਕ ‘ ਯੂਨੀਵਰਸਲ ਲਵ ’ ਰਿਲੀਜ਼ ਕਰਦੇ ਹੋਏ ਸੁਸ਼ੀਲ ਦੁਸਾਂਝ, ਯਤਿੰਦਰ ਕੌਰ ਮਾਹਲ, ਸੋਹਣ ਸਿੰਘ ਭਿੰਡਰ, ਗਿਆਨੀ ਸਿੰਘ ਦੁਸਾਂਝ ਅਤੇ ਹੋਰ ਸਾਹਿਤਕਾਰ।
20-08-2026
ਜਲੰਧਰ, 19 ਅਗਸਤ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸੂਬੇ ਦੇ ਸਮੂਹ ਕਿਸਾਨਾਂ ਵੱਲੋਂ ਚੰਡੀਗੜ੍ਹ ਵਿਖੇ 1 ਸਤੰਬਰ 7 ਸਤੰਬਰ ਤੱਕ ਲਗਾਏ ਜਾਣ ਵਾਲੇ ਧਰਨੇ ਸੰਬੰਧੀ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਲੱਖੋਵਾਲ ਦੀ ਇਕ ਅਹਿਮ ਮੀਟਿੰਗ ਪਿੰਡ ਗੋਹੀਰਾਂ ਵਿਖੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ ’ਚ ਸ਼ਾਮਿਲ ਹੋਣ ਕਿਸਾਨਾਂ ਨੇ ਮੋਰਚੇ ਨੂੰ ਸਫਲ ਬਣਾਉਣ ਦਾ ਭਰੋਸਾ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 1 ਸਤੰਬਰ ਤੋਂ 7 ਸਤੰਬਰ ਤੱਕ ਸੱਤ ਦਿਨਾਂ ਲਈ ਚੰਡੀਗੜ੍ਹ ਵਿਖੇ ਕਿਸਾਨੀ ਮੰਗਾਂ ਸਬੰਧੀ ਲਗਾਏ ਜਾ ਰਹੇ ਮੋਰਚੇ ਪ੍ਰਤੀ ਕਿਸਾਨਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਵੰਤ ਸਿੰਘ ਸਿੰਘਪੁਰ ਦੋਨਾ ਨੇ ਕਿਹਾ ਕਿ ਇਸ ਧਰਨੇ ਦੌਰਾਨ ਪੰਜਾਬ ਦੇ ਪਾਣੀਆਂ ਦਾ ਮੁੱਦਾ, ਬਿਜਲੀ ਸੋਧ ਬਿਲ, ਬੀਜ ਬਿਲ, ਪਰਾਲੀ ਦਾ ਮੁੱਦਾ, ਕਿਸਾਨਾਂ ਨੂੰ ਪੱਕੇ ਮੁਲਾਜ਼ਮਾਂ ਵਾਂਗ ਬੁੜਾਪਾ ਪੈਨਸ਼ਨ ਦਿੱਤੀ ਜਾਵੇ ਅਤੇ ਧਾਰਾ 78 ਤੇ 79 ਖਤਮ ਕਰਨ ਆਦਿ ਸੰਬੰਧੀ ਆਵਾਜ਼ ਉਠਾਈ ਜਾਵੇਗੀ। ਇਸ ਧਰਨੇ ਵਿੱਚ ਪੂਰੇ ਪੰਜਾਬ ਤੋਂ ਕਿਸਾਨ ਅਤੇ ਮਜ਼ਦੂਰ ਆਪਣੇ ਟਰੈਕਟਰ ਟਰਾਲੀਆਂ ਸਮੇਤ ਵੱਡੇ ਕਾਫਲੇ ਦੇ ਰੂਪ ਵਿੱਚ ਚੰਡੀਗੜ੍ਹ ਪੁੱਜਣਗੇ। ਇਸ ਮੌਕੇ ਧਰਨੇ ਸੰਬੰਧੀ ਸਮੂਹ ਅਹੁਦੇਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਸਟੇਜ ਦਾ ਸੰਚਾਲਨ ਪਰਮਿੰਦਰ ਸਿੰਘ ਭਿੰਦਾ ਹਲਕਾ ਪ੍ਰਧਾਨ ਜਲੰਧਰ ਕੈਂਟ ਵਲੋਂ ਕੀਤਾ ਗਿਆ। ਇਸ ਮੌਕੇ ਹਲਕਾ ਪ੍ਰਧਾਨ ਸ਼ਾਹਕੋਟ ਬੂਟਾ ਸਿੰਘ, ਬਲਦੇਵ ਸਿੰਘ ਪੂਨੀਆ ਸੈਕਟਰੀ ਪੰਜਾਬ, ਸੀਨੀਅਰ ਮੀਤ ਪ੍ਰਧਾਨ ਸਤਵੰਤ ਸਿੰਘ ਕੋਟਲਾ, ਜਿਲਾ ਯੂਥ ਪ੍ਰਧਾਨ ਪਵਿੱਤਰ ਸਿੰਘ ਕੰਗ, ਕੇਵਲ ਸਿੰਘ ਰੂਪੇਵਾਲ, ਬਲਕਾਰ ਸਿੰਘ ਪੂਨੀਆ, ਜਸਬੀਰ ਸਿੰਘ ਮੁਰੀਦਵਾਲ, ਮੋਹਨ ਸਿੰਘ ਸ਼ਿੰਦੀ, ਕੁਲਵੰਤ ਸਿੰਘ ਮੁੱਧ, ਮਲਕੀਤ ਸਿੰਘ ਰਸੂਲਪੁਰ, ਮਨਜਿੰਦਰ ਸਿੰਘ ਖਾਲਸਾ, ਸੌਦਾਗਰ ਖਾਨ, ਬਲਕਾਰ ਸਿੰਘ, ਮਨਜੀਤ ਸਿੰਘ ਮੰਡ, ਬਲਜੀਤ ਸਿੰਘ ਮੰਡ, ਗੁਰਜੀਤ ਸਿੰਘ ਅਵਾਦਾਨ, ਬਾਬਾ ਸੁਖਜਿੰਦਰ ਸਿੰਘ, ਸੁਖਪਾਲ ਸਿੰਘ ਉਦੋਪੁਰ, ਤੋਗਾ ਸਿੰਘ, ਸੁਖਵਿੰਦਰ ਸਿੰਘ ਸ਼ਾਹਪੁਰ, ਮਨਜੀਤ ਸਿੰਘ ਗੋਗਨਾ, ਦਿਲਬਾਗ ਸਿੰਘ ਫਤਿਹਪੁਰ, ਕੁਲਵਿੰਦਰ ਸਿੰਘ ਯੂਥ ਪ੍ਰਧਾਨ ਨਕੋਦਰ, ਸੁਰਿੰਦਰ ਸਿੰਘ ਛਿੰਦਾ ਹੁਸੈਨਪੁਰ, ਨਛੱਤਰ ਸਿੰਘ ਕੋਟਲਾ, ਕੁਲਵਿੰਦਰ ਸਿੰਘ ਨੰਗਲ ਜੀਵਾ, ਗੁਰਮੀਤ ਸਿੰਘ ਤਰਾੜ, ਪਿਆਰਾ ਸਿੰਘ ਗੋਹੀਰ, ਤੀਰਥ ਸਿੰਘ, ਖੁਸ਼ਵਿੰਦਰ ਸਿੰਘ ਹੇਰ, ਹਰਮਿੰਦਰ ਸਿੰਘ ਢੇਰੀਆਂ, ਹੈਪੀ ਢੇਰੀਆਂ, ਸੁਰਜੀਤ ਸਿੰਘ ਨਿਜਰ, ਸੰਤੋਖ ਸਿੰਘ ਵੇਡਲ ,ਕੇਵਲ ਸਿੰਘ ਵੇਡਲ, ਸੁਖਵਿੰਦਰ ਸਿੰਘ ਲੱਲੀਆਂ, ਟੇਕ ਸਿੰਘ ਬੋਪਾਰਾਏ, ਕੁਲਵੀਰ ਸਿੰਘ ਉੱਪਲ, ਮਨਜਿੰਦਰ ਸਿੰਘ ਖਾਲਸਾ, ਦਿਲਬਾਗ ਸਿੰਘ ਕੁਰਾਲੀ, ਧਰਨਵੀਰ ਸਿੰਘ, ਸੁਖਵਿੰਦਰ ਸਿੰਘ ਲਲੀਆਂ, ਕੁਲਵਿੰਦਰ ਸਿੰਘ ਲਲੀਆ, ਬਲਜੀਤ ਸਿੰਘ, ਚੰਚਲ ਸਿੰਘ, ਗੁਰਮੀਤ ਸਿੰਘ, ਮਨਜੀਤ ਸਿੰਘ ਗਹੀਰ, ਕੁਲਵਿੰਦਰ ਸਿੰਘ, ਹਰਦੇਵ ਸਿੰਘ, ਮਲਕੀਤ ਸਿੰਘ ਬੜੈਚ, ਕਮਲਜੀਤ ਸਿੰਘ, ਸ਼ਾਮ ਸਿੰਘ, ਚਰਨ ਸਿੰਘ ਪੂਨੀਆ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ ਕੋਟਲਾ ਜੰਗ, ਬਲਜਿੰਦਰ ਸਿੰਘ, ਸੁਖਜਿੰਦਰ ਸਿੰਘ, ਤੀਰਥ ਸਿੰਘ, ਸਰਬਜੀਤ ਸਿੰਘ ਕੁਲਾਰ, ਜਸਵੀਰ ਸਿੰਘ ਚਿੱਟੀ, ਗੁਰਪ੍ਰੀਤ ਸਿੰਘ ਬਿੱਲੀ ਵੜੈਚ, ਮਨਪ੍ਰੀਤ ਸਿੰਘ ਨੰਬਰਦਾਰ ਨੰਗਲ ਜੀਵਾਂ, ਗੁਰਦੀਪ ਸਿੰਘ ਸੰਧੂ, ਜਸਕੀਰਤ ਸਿੰਘ, ਨਰਿੰਦਰ ਸਿੰਘ, ਗੁਰਬਖਸ਼ ਸਿੰਘ, ਹਰਸ਼ਪ੍ਰੀਤ ਸਿੰਘ, ਰਿੰਕੂ, ਲਖਵਿੰਦਰ ਸਿੰਘ ਹੇਰ, ਜਸਪਾਲ ਸਿੰਘ ਕੰਗ, ਜਗੀਰ ਸਿੰਘ, ਹਰਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ ।