20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ 42 ਵਾਂ ਸਥਾਪਨਾ ਦਿਵਸ ਅਤੇ ਪੁਸਤਕ ਰਿਲੀਜ਼ ਸਮਾਰੋਹ

ਦੁਸਾਂਝ ਕਲਾਂ, 19 ਅਗਸਤ ( ਰਾਮ ਪ੍ਰਕਾਸ਼ ਟੋਨੀ )- ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵੱਲੋਂ ਸਭਾ ਦਾ 42 ਵਾਂ ਸਥਾਪਨਾ ਦਿਵਸ, ਪੁਸਤਕ ਰਿਲੀਜ਼ ਸਮਾਰੋਹ ਅਤੇ ਸਾਵਣ ਕਵੀ ਦਰਬਾਰ ਸਭਾ ਦੇ ਦਫ਼ਤਰ ਮੰਢਾਲੀ ਦਰਵਾਜ਼ਾ, ਪਿੰਡ ਦੁਸਾਂਝ ਕਲਾਂ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਸੋਹਣ ਸਿੰਘ ਭਿੰਡਰ, ਬਲਵੀਰ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਯਤਿੰਦਰ ਕੌਰ ਮਾਹਲ ਰੋਪੜ ਨੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 20-08-2026
ਦੁਸਾਂਝ ਕਲਾਂ, 19 ਅਗਸਤ ( ਰਾਮ ਪ੍ਰਕਾਸ਼ ਟੋਨੀ )- ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵੱਲੋਂ ਸਭਾ ਦਾ 42 ਵਾਂ ਸਥਾਪਨਾ ਦਿਵਸ, ਪੁਸਤਕ ਰਿਲੀਜ਼ ਸਮਾਰੋਹ ਅਤੇ ਸਾਵਣ ਕਵੀ ਦਰਬਾਰ ਸਭਾ ਦੇ ਦਫ਼ਤਰ ਮੰਢਾਲੀ ਦਰਵਾਜ਼ਾ, ਪਿੰਡ ਦੁਸਾਂਝ ਕਲਾਂ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਸੋਹਣ ਸਿੰਘ ਭਿੰਡਰ, ਬਲਵੀਰ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਯਤਿੰਦਰ ਕੌਰ ਮਾਹਲ ਰੋਪੜ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸਭਾ ਦੇ ਜਨਰਲ ਸਕੱਤਰ ਰਾਮ ਪ੍ਰਕਾਸ਼ ਨੇ ਪੁੱਜੇ ਕਵੀਆਂ, ਸਾਹਿਤ ਪ੍ਰੇਮੀਆਂ, ਸਰੋਤਿਆਂ ਅਤੇ ਮਹਿਮਾਨਾਂ ਨੂੰ ‘ ਜੀ ਆਇਆਂ ’ ਕਿਹਾ। ਗਿਆਨੀ ਸਿੰਘ ਦੁਸਾਂਝ ਨੇ ਪੰਜਾਬੀ ਸਾਹਿਤ ਸਭਾ ਦੇ 42 ਸਾਲਾਂ ਦੇ ਸਫ਼ਰ ਅਤੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ । ਸੁਸ਼ੀਲ ਦੁਸਾਂਝ ਨੇ ਸਭਾ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ, ਜਦਕਿ ਯਤਿੰਦਰ ਕੌਰ ਮਾਹਲ ਰੋਪੜ ਨੇ ਵੀ ਸਾਹਿਤਕ ਗਤੀਵਿਧੀਆਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹਰਬਲਾਸ ਦੁਸਾਂਝ ਇਟਲੀ ਦੀ ਪੁਸਤਕ ‘ ਯੂਨੀਵਰਸਲ ਲਵ ’ ਰਿਲੀਜ਼ ਕੀਤੀ ਗਈ। ਪੁਸਤਕ ਰਿਲੀਜ਼ ਸਮੇਂ ਸਾਹਿਤਕਾਰਾਂ ਨੇ ਹਰਬਲਾਸ ਦੁਸਾਂਝ ਨੂੰ ਇਸ ਸਾਹਿਤਕ ਉਪਰਾਲੇ ਲਈ ਵਧਾਈ ਦਿੱਤੀ। ਸਮਾਗਮ ਦੇ ਅੰਤ ਵਿੱਚ ਸਾਵਣ ਕਵੀ ਦਰਬਾਰ ਕਰਵਾਇਆ । ਇਸ ਵਿੱਚ ਰਿੱਖੀ ਰੰਧਾਵਾ, ਰਵਿੰਦਰ ਸਿੰਘ ਚੋਟ, ਰਾਮ ਪ੍ਰਕਾਸ਼ ਟੋਨੀ, ਨਿਰਮਲ ਸਿੰਘ ਬਲ, ਸੋਹਣ ਸਿੰਘ ਭਿੰਡਰ, ਸੀਤਲ ਰਾਮ ਬੰਗਾ, ਲਸ਼ਕਰ ਢੰਡਵਾੜਵੀ, ਦਰਸ਼ਨ ਸਿੰਘ, ਸੋਢੀ ਸੱਤੋਵਾਲੀ, ਅਮਰੀਕ ਸਿੰਘ ਮਦਹੋਸ਼, ਗੁਰਦਿਆਲ ਸਿੰਘ ਪੂਨੀ, ਦਲਜੀਤ ਮਹਿਮੀ, ਮਨਜੀਤ ਮਿੱਤਰ, ਲਾਲੀ ਕਰਤਾਰਪੁਰੀ, ਨਾਨਕ ਚੰਦ, ਅਵਤਾਰ ਸਿੰਘ ਗੌਵਿੰਰਵਾਲ, ਦੇਵ ਵਿਰਕ, ਸੁੱਚਾ ਵਿਰਕ, ਚਰਨਜੀਤ ਅੱਟਾ, ਮਨਮੋਹਣ ਸਿੰਘ, ਗੱਗੀ ਸਾਹਪੁਰੀ, ਗਿਆਨੀ ਸਿੰਘ ਦੁਸਾਂਝ, ਸੁਸ਼ੀਲ ਦੁਸਾਂਝ, ਯਤਿੰਦਰ ਕੌਰ ਮਾਹਲ, ਦਿਲਬਹਾਰ ਸ਼ੌਕਤ ਸਮੇਤ ਹੋਰ ਕਵੀਆਂ ਨੇ ਆਪਣੀਆਂ ਤਾਜ਼ਾ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਅੰਤ ਵਿੱਚ ਸਭਾ ਦੇ ਅਹੁਦੇਦਾਰਾਂ ਵਲੋਂ ਜਿਨ੍ਹਾਂ ਵਿਚ ਸੁਰਿੰਦਰ ਪਾਲ ਕੁੱਕੂ, ਰਵਿੰਦਰ ਸਿੰਘ ਸੋਢੀ, ਰਵਿੰਦਰ ਸਿੰਘ ਲਾਇਬ੍ਰੇਰੀਅਨ, ਸਾਬਕਾ ਸਰਪੰਚ ਬਲਵੀਰ ਸਿੰਘ, ਸਾਬਕਾ ਸਰਪੰਚ ਮੱਖਣ ਸਿੰਘ, ਸਾਬਕਾ ਸਰਪੰਚ ਮਹਿੰਗਾ ਰਾਮ, ਸਾਬਕਾ ਸਰਪੰਚ ਕੁਲਵੰਤ ਭੁੱਟਾ ਅਤੇ ਦੀਸ਼ਾ ਵੱਲੋਂ ਸਮਾਗਮ ਵਿੱਚ ਪੁੱਜੇ ਕਵੀਆਂ, ਸਾਹਿਤਕਾਰਾਂ ਅਤੇ ਸਰੋਤਿਆਂ ਵਲੋ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਰਵਿੰਦਰ ਸਿੰਘ ਚੋਟ ਨੇ ਬਾਖੂਬੀ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਮੋਰਚੇ ’ ਚ ਬੀ . ਕੇ . ਯੂ . ਲੱਖੋਵਾਲ ਕਰੇਗੀ ਭਰਵੀਂ ਸ਼ਮੂਲੀਅਤ - ਦੋਨਾ , ਭਿੰਦਾ ਅਗਲੀ ਖ਼ਬਰ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ
Ad Position 24