20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸੰਤ ਵਤਨ ਸਿੰਘ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਵਲੋਂ ਡਰੋਲੀ ਕਲਾਂ ਵਿਖੇ ਮੁਫ਼ਤ ਨਰਸਰੀ ਦੀ ਸ਼ੁਰੂਆਤ

ਆਦਮਪੁਰ, 19 ਅਗਸਤ (ਹਰਪ੍ਰੀਤ ਸਿੰਘ)- ਵਾਤਾਵਰਣ ਨੂੰ ਹਰਾ-ਭਰਾ ਬਣਾਉਣ ਦੇ ਉਦੇਸ਼ ਨਾਲ, ਸੰਤ ਵਤਨ ਸਿੰਘ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ, ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੇ ਆਸ਼ੀਰਵਾਦ ਅਤੇ ਵਾਤਾਵਰਨ ਪ੍ਰੇਮੀ ਸਵਰਗੀ ਜੇ. ਬੀ.

Ad Position 21
No active advertisement
ਅਜੀਤ ਡੈਸਕ 20-08-2026
ਆਦਮਪੁਰ, 19 ਅਗਸਤ (ਹਰਪ੍ਰੀਤ ਸਿੰਘ)- ਵਾਤਾਵਰਣ ਨੂੰ ਹਰਾ-ਭਰਾ ਬਣਾਉਣ ਦੇ ਉਦੇਸ਼ ਨਾਲ, ਸੰਤ ਵਤਨ ਸਿੰਘ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ, ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੇ ਆਸ਼ੀਰਵਾਦ ਅਤੇ ਵਾਤਾਵਰਨ ਪ੍ਰੇਮੀ ਸਵਰਗੀ ਜੇ.ਬੀ. ਸਿੰਘ ਪਰਮਾਰ ਦੀ ਯਾਦ ਵਿਚ, ਸੰਸਥਾ ਦੇ ਚੇਅਰਮੈਨ ਜਤਿੰਦਰ ਜੈ. ਮਿਨਹਾਸ ਵਲੋਂ ਗੁਰੂ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਅਰਦਾਸ ਉਪਰੰਤ ਮੁਫਤ ਬੂਟੇ ਵੰਡਣ ਲਈ ਪਿੰਡ ਡਰੋਲੀ ਕਲਾਂ ਵਿਖੇ ਨਰਸਰੀ ਦੀ ਰਸਮੀ ਸ਼ੁਰੂਆਤ ਕੀਤੀ ਹੋਈ। ਇਸ ਮੌਕੇ ਸੰਤ ਮਨਮੋਹਨ ਸਿੰਘ ਡੇਰਾ ਮਾਣਕੋ ਜੱਬੜ ਵਾਲੇ ਅਤੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਨੇ ਰੁੱਖ ਲਗਾ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜਤਿੰਦਰ ਮਿਨਹਾਸ ਕੈਨੇਡਾ ਵਿਚ ਰਹਿਣ ਦੇ ਬਾਵਜੂਦ ਆਪਣੇ ਇਲਾਕੇ ਅੰਦਰ ਵੀ ਜ਼ਰੂਰੀ ਸਹੂਲਤਾਂ ਵਿੱਚ ਸੁਧਾਰ ਕਰਕੇ ਮਹੱਤਵਪੂਰਨ ਸੇਵਾ ਕਰ ਰਹੇ ਹਨ ਉੱਥੇ ਹੁਣ ਇੱਕ ਵੱਡਾ ਹੰਬਲਾ ਮਾਰਦੀਆਂ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ ਲਈ ਅਤੇ ਲੋਕਾਂ ਨੂੰ ਹੋਰ ਰੁੱਖ ਲਗਾਉਣ ਲਈ ਉਤਸ਼ਾਹਿਤ ਕਰਨ ਦੇ ਉਨ੍ਹਾਂ ਦੇ ਯਤਨ ਬੇਮਿਸਾਲ ਹਨ। ਇਸ ਮੌਕੇ ਸੰਸਥਾ ਦੇ ਮੈਨੇਜਰ ਅਤੇ ਪ੍ਰੋਜੈਕਟ ਇੰਚਾਰਜ ਅਕਸ਼ੈਦੀਪ ਸ਼ਰਮਾ ਅਤੇ ਗੁਰਦੀਪ ਸਿੰਘ ਕਾਲਰਾ ਨੇ ਐਲਾਨ ਕੀਤਾ ਕਿ ਇਹ ਨਰਸਰੀ ਮੁਫ਼ਤ ਮੈਡੀਕੇਟਿਡ, ਫਲਾਂ ਵਾਲੇ ਅਤੇ ਫੁੱਲਦਾਰ ਪੌਦੇ ਆਮ ਲੋਕਾਂ ਤੱਕ ਪਹੁੰਚਾਇਆ ਕਰੇਗੀ, ਜੋ ਸਿੱਧੇ ਤੌਰ ‘ਤੇ ਵਾਤਾਵਰਣ ‘ਤੇ ਪ੍ਰਭਾਵ ਪਾਉਣਗੇ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਰਸ਼ਪਾਲ ਸਿੰਘ ਸਰਪੰਚ ਡਰੋਲੀ ਕਲਾਂ, ਗੁਰਦੀਪ ਸਿੰਘ ਦੀਪ, ਕਰਮ ਸਿੰਘ, ਧਰਮਪਾਲ ਲੇਸੜੀਵਾਲ, ਰਜਿੰਦਰ ਗਿੱਲ ਅਲਾਵਲਪੁਰ, ਰੋਮੇਸ਼ ਗਿੱਲ, ਕੌਂਸਲਰ ਦਵਿੰਦਰ ਸੂਰੀ, ਪੰਕਜ ਕੁਮਾਰ ਹਨੀ ਭੱਟੀ, ਇੰਦਰਜੀਤ ਭੱਟੀ, ਜਿੰਦ ਪਾਲ, ਸੁਵੇਗ ਸਿੰਘ, ਪਰਵੀਨ ਕੁਮਾਰ, ਬਲਵੰਤ ਸਿੰਘ ਬਿੱਟੂ ਡਮੁੰਡਾ ਅਤੇ ਹੋਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਸੀਚੇਵਾਲ ਵਲੋਂ ਸ਼ੁਰੂ ਕੀਤੀ ‘ ਆਪਣਾ ਪਿੰਡ ਸੰਭਾਲੋਂ ’ ਮੁਹਿੰਮ ਨੂੰ ਪਿਆ ਬੂਰ ਅਗਲੀ ਖ਼ਬਰ ਪ੍ਰਦੂਸ਼ਣ ਤੋਂ ਆਜ਼ਾਦੀ ਦੀ ਲੜਾਈ ਲਈ ਸਭ ਅੱਗੇ ਆਉਣ - ਸੰਤ ਸੀਚੇਵਾਲ
Ad Position 24