19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜਲੂਸ - ਏ - ਮੁਹੰਮਦੀ ਦੌਰਾਨ ਸੁਰੱਖਿਆ ਪ੍ਰਬੰਧਾਂ ਸੰਬੰਧੀ ਮੁਸਲਿਮ ਭਾਈਚਾਰੇ ਨੇ ਕਮਿਸ਼ਨਰੇਟ ਪੁਲਿਸ ਨੂੰ ਦਿੱਤਾ ਮੰਗ ਪੱਤਰ

ਜਲੰਧਰ, 18 ਅਗਸਤ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 19-08-2026
ਜਲੰਧਰ, 18 ਅਗਸਤ (ਐੱਮ. ਐੱਸ. ਲੋਹੀਆ)–ਈਦ ਮਿਲਾਦ-ਉਨ-ਨਬੀ ਦੇ ਮੌਕੇ 26 ਅਗਸਤ ਨੂੰ ‘ਤੇ ਕੱਢੇ ਜਾਣ ਵਾਲੇ ਜਲੂਸ-ਏ-ਮੁਹੰਮਦੀ (ਸ਼ੋਭਾ ਯਾਤਰਾ) ਸੰਬੰਧੀ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਲਈ ਈਦਗਾਹ ਮਸਜਿਦ ਕਮੇਟੀ ਦੇ ਪ੍ਰਧਾਨ ਐਡਵੋਕੇਟ ਨਈਮ ਖਾਨ ਦੀ ਅਗਵਾਈ ਹੇਠ ਮੁਸਲਿਮ ਭਾਈਚਾਰੇ ਦੇ ਇਕ ਵਫ਼ਦ ਨੇ ਕਮਿਸ਼ਨਰੇਟ ਪੁਲਿਸ ਨੂੰ ਮੰਗ ਪੱਤਰ ਦਿੱਤਾ। ਡੀ.ਸੀ.ਪੀ. ਪਰਮਿੰਦਰ ਸਿੰਘ ਹੀਰ ਨੂੰ ਸੌਂਪੇ ਗਏ ਪੱਤਰ ’ਚ ਜਲੂਸ ਦੌਰਾਨ ਢੁਕਵੀਂ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਡੀ.ਸੀ.ਪੀ. ਹੀਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਪੁਲਿਸ ਬਿਹਤਰ ਸੁਰੱਖਿਆ ਅਤੇ ਜ਼ਰੂਰੀ ਪ੍ਰਬੰਧ ਕਰੇਗੀ। ਐਡਵੋਕੇਟ ਨਈਮ ਖਾਨ ਨੇ ਦੱਸਿਆ ਕਿ 26 ਅਗਸਤ ਨੂੰ ਸਵੇਰੇ 11 ਵਜੇ ਦੇ ਕਰੀਬ ਸ਼ਹਿਰ ਦੀਆਂ ਵੱਖ-ਵੱਖ ਮਸਜਿਦਾਂ ਤੋਂ ਮੁਸਲਿਮ ਭਾਈਚਾਰੇ ਦੇ ਮੈਂਬਰ ਗੁਲਾਬ ਦੇਵੀ ਰੋਡ ‘ਤੇ ਸਥਿਤ ਈਦਗਾਹ ਮਸਜਿਦ ਵਿਖੇ ਇਕੱਠੇ ਹੋਣਗੇ। ਇਸ ਤੋਂ ਬਾਅਦ ਜਲਸਾ-ਏ-ਮੁਹੰਮਦੀ ਦਾ ਜਲੂਸ ਦੁਪਹਿਰ 2 ਵਜੇ ਦੇ ਕਰੀਬ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਜਲੂਸ ਈਦਗਾਹ ਤੋਂ ਸ਼ੁਰੂ ਹੋਵੇਗਾ ਅਤੇ ਪਟੇਲ ਚੌਕ, ਕਪੂਰਥਲਾ ਬਾਈਪਾਸ, ਫੁੱਟਬਾਲ ਚੌਕ, ਨਕੋਦਰ ਚੌਕ, ਜੋਤੀ ਚੌਕ ਅਤੇ ਜੇਲ੍ਹ ਚੌਕ ਰਾਹੀਂ ਈਦਗਾਹ ਵਾਪਸ ਆਵੇਗਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਸਮਾਗਮ ਪੂਰੀ ਸ਼ਾਂਤੀ, ਭਾਈਚਾਰੇ ਅਤੇ ਸਦਭਾਵਨਾ ਦੇ ਮਾਹੌਲ ’ਚ ਕਰਵਾਇਆ ਜਾਵੇਗਾ। ਇਸ ਮੌਕੇ ਈਦਗਾਹ ਮਸਜਿਦ ਦੇ ਉਪ ਪ੍ਰਧਾਨ ਜ਼ਾਕਿਰ ਹੁਸੈਨ ਰਿਜ਼ਵੀ, ਮਸਜਿਦ ਦੇ ਇਮਾਮ ਅਬਦੁਸ ਸੁਭਾਨ, ਮੁਸਲਿਮ ਆਰਗੇਨਾਈਜ਼ੇਸ਼ਨ ਆਫ਼ ਪੰਜਾਬ ਦੇ ਜਨਰਲ ਸਕੱਤਰ ਮਜ਼ਹਰ ਆਲਮ ਸਮੇਤ ਹੋਰ ਨੁਮਾਇੰਦੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਨੇ ਆਜ਼ਾਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਅਗਲੀ ਖ਼ਬਰ ਵਿਜਯਾ ਰਹਾਟਕਰ ਨੇ ਐਲ . ਪੀ . ਯੂ . ਵਿਖੇ ‘ ਮਹਿਲਾ ਏ . ਆਈ ਸਸ਼ਕਤੀਕਰਨ ਮੁਹਿੰਮ ’ ਦੀ ਕੀਤੀ ਅਗਵਾਈ
Ad Position 24