19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਅਧੂਰੀ ਸੀਵਰੇਜ ਪਾਈਪ ਲਾਈਨ ਨੂੰ ਲੈ ਕੇ ਕੌਂਸਲਰ ਡਾ . ਜਸਲੀਨ ਸੇਠੀ ਨੇ ਜਤਾਇਆ ਇਤਰਾਜ਼

ਜਲੰਧਰ, 18 ਅਗਸਤ (ਪਵਨ ਖਰਬੰਦਾ)- ਵਾਰਡ ਨੰਬਰ 30 ਅਧੀਨ ਆਉਂਦੀ ਬਦਰੀਦਾਸ ਕਾਲੋਨੀ ਤੋਂ ਓਲਡ ਬਾਰਾਦਰੀ ਵੱਲ ਜਾਣ ਵਾਲੀ ਸੜਕ ’ਤੇ ਅਧੂਰੀ ਸੀਵਰੇਜ ਪਾਈਪ ਲਾਈਨ ਪਾ ਕੇ ਕੰਮ ਬੰਦ ਕੀਤੇ ਜਾਣ ’ਤੇ ਸੀਨੀਅਰ ਕਾਂਗਰਸ ਆਗੂ ਅਤੇ ਵਾਰਡ ਨੰਬਰ 30 ਦੀ ਕੌਂਸਲਰ ਡਾ. ਜਸਲੀਨ ਸੇਠੀ ਨੇ ਸਖ਼ਤ ਇਤਰਾਜ਼ ਜਤਾਇਆ ।

Ad Position 21
No active advertisement
ਅਜੀਤ ਡੈਸਕ 19-08-2026
ਜਲੰਧਰ, 18 ਅਗਸਤ (ਪਵਨ ਖਰਬੰਦਾ)- ਵਾਰਡ ਨੰਬਰ 30 ਅਧੀਨ ਆਉਂਦੀ ਬਦਰੀਦਾਸ ਕਾਲੋਨੀ ਤੋਂ ਓਲਡ ਬਾਰਾਦਰੀ ਵੱਲ ਜਾਣ ਵਾਲੀ ਸੜਕ ’ਤੇ ਅਧੂਰੀ ਸੀਵਰੇਜ ਪਾਈਪ ਲਾਈਨ ਪਾ ਕੇ ਕੰਮ ਬੰਦ ਕੀਤੇ ਜਾਣ ’ਤੇ ਸੀਨੀਅਰ ਕਾਂਗਰਸ ਆਗੂ ਅਤੇ ਵਾਰਡ ਨੰਬਰ 30 ਦੀ ਕੌਂਸਲਰ ਡਾ. ਜਸਲੀਨ ਸੇਠੀ ਨੇ ਸਖ਼ਤ ਇਤਰਾਜ਼ ਜਤਾਇਆ । ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਨਿਗਮ ਵਲੋਂ ਸਮੱਸਿਆ ਦਾ ਸਥਾਈ ਹੱਲ ਕੀਤੇ ਬਿਨਾਂ ਹੀ ਅਧੂਰਾ ਕੰਮ ਛੱਡ ਦਿੱਤਾ ਗਿਆ ਹੈ । ਇਸ ਮਾਮਲੇ ਨੂੰ ਲੈ ਕੇ ਡਾ. ਸੇਠੀ ਨੇ ਨਗਰ ਨਿਗਮ ਦੇ ਐਸ.ਈ. ਜਸਪਾਲ ਸਿੰਘ ਨਾਲ ਮੁਲਾਕਾਤ ਕਰਕੇ ਅਧੂਰੇ ਕੰਮ ਨੂੰ ਤੁਰੰਤ ਮੁਕੰਮਲ ਕਰਨ ਦੀ ਮੰਗ ਕੀਤੀ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੰਮ ਜਲਦ ਪੂਰਾ ਨਾ ਕੀਤਾ ਗਿਆ ਤਾਂ ਨਗਰ ਨਿਗਮ ਦਫ਼ਤਰ ਦੇ ਬਾਹਰ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਬਦਰੀਦਾਸ ਕਾਲੋਨੀ ਦਾ ਦੌਰਾ ਕਰਦਿਆਂ ਡਾ. ਸੇਠੀ ਨੇ ਦੱਸਿਆ ਕਿ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਸੀਵਰੇਜ ਬਲਾਕੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ। ਕਈ ਵਾਰ ਇਸ ਦਾ ਅਸਥਾਈ ਹੱਲ ਕੀਤਾ ਗਿਆ, ਪਰ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਸਕਿਆ। ਇਸ ਤੋਂ ਬਾਅਦ ਨਗਰ ਨਿਗਮ ਹਾਊਸ ਰਾਹੀਂ ਸੀਵਰੇਜ ਪਾਈਪ ਬਦਲਣ ਦਾ ਪ੍ਰੋਜੈਕਟ ਪਾਸ ਕਰਵਾਇਆ ਗਿਆ ਅਤੇ ਜਨਵਰੀ 2026 ਵਿੱਚ ਕੰਮ ਵੀ ਸ਼ੁਰੂ ਹੋਇਆ। ਉਨ੍ਹਾਂ ਦੋਸ਼ ਲਗਾਇਆ ਕਿ ਸੱਤਾਧਾਰੀ ਧਿਰ ਵੱਲੋਂ ਉਦਘਾਟਨ ਦੇ ਨਾਮ ’ਤੇ ਕੰਮ ਨੂੰ ਲਗਭਗ ਦੋ ਮਹੀਨੇ ਤੱਕ ਰੋਕ ਕੇ ਰੱਖਿਆ ਗਿਆ। ਡਾ. ਸੇਠੀ ਨੇ ਕਿਹਾ ਕਿ ਜਿੱਥੇ ਕਰੀਬ 10 ਫੁੱਟ ਦਾ ਸੀਵਰੇਜ ਪਾਈਪ ਦਾ ਹਿੱਸਾ ਛੱਡਿਆ ਗਿਆ ਹੈ, ਠੀਕ ਉਸੇ ਸਥਾਨ ’ਤੇ ਮੁੱਖ ਸੀਵਰੇਜ ਬਲਾਕੇਜ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਗਲਤ ਐਸਟੀਮੇਟ ਤਿਆਰ ਕਰਨ ਵਾਲੇ ਜੇਈ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਐਸਟੀਮੇਟ ਹੀ ਸਹੀ ਨਹੀਂ ਬਣਾਇਆ ਗਿਆ ਤਾਂ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ । ਇਸ ਮੌਕੇ ਬਦਰੀਦਾਸ ਕਾਲੋਨੀ ਦੀਆਂ ਵਸਨੀਕਾਂ ਗੋਮਤੀ ਸ਼੍ਰੀਵਾਸ, ਰਾਜਿੰਦਰ ਕੁਮਾਰ, ਅਜੇ ਸ਼ਰਮਾ, ਮਿਸਟਰ ਤਿਵਾੜੀ ਸਮੇਤ ਹੋਰ ਇਲਾਕਾ ਵਾਸੀ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਅੱਜ ਦੂਸਰੇ ਦਿਨ ਵੀ ਨਹੀਂ ਹੋਈ ਕੋਈ ਨਾਮਜ਼ਦਗੀ ਅਗਲੀ ਖ਼ਬਰ ਐੱਸ . ਐੱਸ . ਐੱਮ . ਟੀ . ਆਈ ., ਕਪੂਰਥਲਾ ਰੋਡ , ਜਲੰਧਰ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ
Ad Position 24