ਆਦਮਪੁਰ ਦੀ ਸੜਕ ਤੇ ਸੀਵਰੇਜ ਨੂੰ ਲੈ ਕੇ ਪਵਨ ਕੁਮਾਰ ਟੀਨੂੰ ਨੇ ਕੀਤੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ
ਆਦਮਪੁਰ, 17 ਅਗਸਤ (ਰਮਨ ਦਵੇਸਰ) ਆਦਮਪੁਰ ਨਗਰ ਕੌਂਸਲ ਵਿਚ ਨਗਰ ਕੌਂਸਲ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ ਦੀ ਅਗਵਾਈ ਵਿਚ ਇੱਕ ਮੀਟਿੰਗ ਹੋਈ, ਜਿਸ ਵਿੱਚ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਪਹੁੰਚੇ। ਇਸ ਮੀਟਿੰਗ ਵਿੱਚ ਪਵਨ ਕੁਮਾਰ ਟੀਨੂ ਨੇ ਨੈਸ਼ਨਲ ਹਾਈਵੇ ਦੇ ਐਕਸੀਅਨ ਰਾਜਿੰਦਰ ਕੁਮਾਰ, ਜੇਈ ਨਰਿੰਦਰ ਕੁਮਾਰ, ਬਿਜਲੀ ਬੋਰਡ ਤੋਂ ਐਕਸੀਐਨ ਦਵਿੰਦਰ ਪਾਲ ਸਿੰਘ, ਐਸਡੀਓ ਰਾਜੀਵ ਸ਼ਰਮਾ, ਜੇਈ ਪ੍ਰਦੀਪ ਕੁਮਾਰ, ਐਸਡੀਓ ਸੀਵਰੇਜ ਬੋਰਡ ਪਦਮਜੀਤ ਸਿੰਘ ਅਤੇ ਜੇਈ , ਈਓ ਰਾਜੀਵ ਓਬਰਾਏ, ਕਮਲਪ੍ਰੀਤ ਸਿੰਘ, ਰਾਜ ਕੁਮਾਰ ਨਾਲ ਮੀਟਿੰਗ ਕੀਤੀ।
ਆਦਮਪੁਰ, 17 ਅਗਸਤ (ਰਮਨ ਦਵੇਸਰ) ਆਦਮਪੁਰ ਨਗਰ ਕੌਂਸਲ ਵਿਚ ਨਗਰ ਕੌਂਸਲ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ ਦੀ ਅਗਵਾਈ ਵਿਚ ਇੱਕ ਮੀਟਿੰਗ ਹੋਈ, ਜਿਸ ਵਿੱਚ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਪਹੁੰਚੇ। ਇਸ ਮੀਟਿੰਗ ਵਿੱਚ ਪਵਨ ਕੁਮਾਰ ਟੀਨੂ ਨੇ ਨੈਸ਼ਨਲ ਹਾਈਵੇ ਦੇ ਐਕਸੀਅਨ ਰਾਜਿੰਦਰ ਕੁਮਾਰ, ਜੇਈ ਨਰਿੰਦਰ ਕੁਮਾਰ, ਬਿਜਲੀ ਬੋਰਡ ਤੋਂ ਐਕਸੀਐਨ ਦਵਿੰਦਰ ਪਾਲ ਸਿੰਘ, ਐਸਡੀਓ ਰਾਜੀਵ ਸ਼ਰਮਾ, ਜੇਈ ਪ੍ਰਦੀਪ ਕੁਮਾਰ, ਐਸਡੀਓ ਸੀਵਰੇਜ ਬੋਰਡ ਪਦਮਜੀਤ ਸਿੰਘ ਅਤੇ ਜੇਈ , ਈਓ ਰਾਜੀਵ ਓਬਰਾਏ, ਕਮਲਪ੍ਰੀਤ ਸਿੰਘ, ਰਾਜ ਕੁਮਾਰ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਬਿਜਲੀ ਦੇ ਖੰਭਿਆਂ ਨੂੰ ਰੋਡ ਤੋਂ ਹਟਾਉਣਾ ਅਤੇ ਸੜਕ ਦੇ ਆਲੇ ਦੁਆਲੇ ਰਹਿੰਦੇ ਸੀਵਰੇਜ ਨੂੰ ਪਾਉਣ ਬਾਰੇ ਗੱਲਬਾਤ ਕੀਤੀ ਗਈ । ਪਵਨ ਕੁਮਾਰ ਟੀਨੂ ਨੇ ਕਿਹਾ ਕਿ ਸੜਕ ਲਈ ਸਰਕਾਰ ਵਲੋਂ ਸਾਰੇ ਕਦਮ ਚੱਕੇ ਜਾ ਰਹੇ ਹਨ ਤੇ ਜਲਦੀ ਹੀ ਆਦਮਪੁਰ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ। ਇਹ ਸੜਕ ਲਈ ਕੇਂਦਰ ਸਰਕਾਰ ਵਲੋਂ 6 ਕਰੋੜ ਰੁਪਏ ਪਾਸ ਕਰ ਦਿੱਤੇ ਗਏ ਹਨ ਉਹ ਜਲਦੀ ਹੀ ਆ ਜਾਣਗੇ । ਇਸ ਮੌਕੇ ਕੌਂਸਲਰ ਪਵਿੱਤਰ ਸਿੰਘ, ਕੌਂਸਲਰ ਅਮਰੀਕ ਸਿੰਘ ਸਵੀਟੀ, ਕੌਂਸਲਰ ਵਿਕਰਮ ਬੰਧਨ ਕੌਂਸਲਰ ਦਵਿੰਦਰ ਸਿੰਘ ਸੂਰੀ, ਆਸ਼ੂ ਬਾਂਸਲ, ਰਕੇਸ਼ ਆਗਰਵਾਲ, ਜੋਗੀ ਗਾਂਧੀ ਅਤੇ ਹੋਰ ਮੌਜੂਦ ਸਨ।