18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪਿੰਡ ਚੂਹੇਕੀ ’ਚ ਐਨ.ਆਰ.ਆਈ. ਦੇ ਪਲਾਟ ਵਿਵਾਦ ਨੂੰ ਲੈ ਕੇ ਗਰਮਾਈ ਸਿਆਸਤ

ਨੂਰਮਹਿਲ, 18 ਨਵੰਬਰ (ਤਜਿੰਦਰ ਕੁਮਾਰ)- ਪਿੰਡ ਚੂਹੇਕੀ ਦੇ ਮੁਹੱਲਾ ਤੋਤੇਆਣੀ ਵਿਖੇ ਇਕ ਐਨ. ਆਰ.

Ad Position 21
No active advertisement
ਅਜੀਤ ਡੈਸਕ 19-11-2026
ਨੂਰਮਹਿਲ, 18 ਨਵੰਬਰ (ਤਜਿੰਦਰ ਕੁਮਾਰ)- ਪਿੰਡ ਚੂਹੇਕੀ ਦੇ ਮੁਹੱਲਾ ਤੋਤੇਆਣੀ ਵਿਖੇ ਇਕ ਐਨ.ਆਰ.ਆਈ. ਦੇ ਪਲਾਟ ‘ਤੇ ਕਬਜ਼ੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਪੂਰੀ ਤਰ੍ਹਾਂ ਸਿਆਸੀ ਰੰਗ ਫੜ ਚੁੱਕਾ ਹੈ। ਇਸ ਮਾਮਲੇ ਵਿੱਚ ਬਸਪਾ (ਬਹੁਜਨ ਸਮਾਜ ਪਾਰਟੀ) ਵਲੋਂ ਪਹਿਲਾਂ ਹੀ ਨੂਰਮਹਿਲ ਥਾਣੇ ਮੂਹਰੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦੀ ਖ਼ਬਰ ਸੁਣਦਿਆਂ ਹੀ ਅੱਜ ਦੂਜੀ ਧਿਰ ਨੇ ਵੀ ਪੱਤਰਕਾਰਾਂ ਨਾਲ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਤੇ ਥਾਣੇ ਅੱਗੇ ਧਰਨਾ ਦੇਣ ਦੀ ਕਾਲ ਦੇ ਦਿੱਤੀ। ਦੋਵਾਂ ਧਿਰਾਂ ਵਲੋਂ ਆਹਮੋ-ਸਾਹਮਣੇ ਧਰਨੇ ਦੇ ਐਲਾਨ ਕਾਰਨ ਇਲਾਕੇ ’ਚ ਮਾਹੌਲ ਤਣਾਅਪੂਰਨ ਬਣ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਬਲਜੀਤ ਕੌਰ, ਦਲਜੀਤ ਕੌਰ, ਪੂਜਾ ਦੇਵੀ ਤੇ ਕਮਲੇਸ਼ ਕੁਮਾਰੀ ਨੇ ਸੁਰਜੀਤ ਪਾਲ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਪਲਾਟ ‘ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੂਜੀ ਧਿਰ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਸਪੱਸ਼ਟ ਕੀਤਾ ਕਿ ਜੋ ਵੀ ਲੜਾਈ-ਝਗੜਾ ਹੋਇਆ ਹੈ, ਉਸ ਦੌਰਾਨ ਨਾ ਤਾਂ ਕਿਸੇ ਦੇ ਕੱਪੜੇ ਫਾੜੇ ਗਏ ਹਨ ਤੇ ਨਾ ਹੀ ਕਿਸੇ ਦੇ ਘਰ ਦੇ ਅੰਦਰ ਵੜ ਕੇ ਲੜਾਈ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਪੂਰੀ ਘਟਨਾ ਦੀਆਂ ਵੀਡੀਓਜ਼ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਉਨ੍ਹਾਂ ਕੋਲ ਸੁਰੱਖਿਅਤ ਮੌਜੂਦ ਹੈ। ਉਕਤ ਔਰਤਾਂ ਨੇ ਦੋਸ਼ ਲਾਇਆ ਕਿ ਸਿਆਸੀ ਪਾਰਟੀਆਂ ਦਾ ਸਹਾਰਾ ਲੈ ਕੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਝੂਠੇ ਪੁਲਿਸ ਕੇਸ ਦਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਐੱਸ.ਐੱਸ.ਪੀ. ਜਲੰਧਰ ਦਿਹਾਤੀ, ਡੀ.ਐੱਸ.ਪੀ. ਅਤੇ ਥਾਣਾ ਨੂਰਮਹਿਲ ਦੇ ਮੁਖੀ ਤੋਂ ਮੰਗ ਕੀਤੀ ਕਿ ਮੌਜੂਦ ਵੀਡੀਓ ਫੁਟੇਜ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ। ਦੂਜੇ ਪਾਸੇ, ਇਸ ਪੂਰੇ ਮਾਮਲੇ ‘ਤੇ ਪਿੰਡ ਚੂਹੇਕੀ ਦੇ ਮੌਜੂਦਾ ਸਰਪੰਚ ਨੇ ਕਿਹਾ ਕਿ ਕੁਝ ਲੋਕਾਂ ਵਲੋਂ ਜਾਣਬੁੱਝ ਕੇ ਸਾਡੇ ਪਿੰਡ ਦਾ ਸ਼ਾਂਤਮਈ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਗੰਭੀਰ ਮਾਮਲੇ ਬਾਰੇ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਅਤੇ ਦੋਵਾਂ ਧਿਰਾਂ ਦੇ ਟਕਰਾਅ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪੀ.ਜੀ.ਆਈ. ਚੰਡੀਗੜ੍ਹ ’ਚ ਵੀ ਮਿਲੇਗਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ - ਇੰਦਰਜੀਤ ਕੌਰ ਮਾਨ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ
Ad Position 24