19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਇੰਪਰੂਵਮੈਂਟ ਟਰੱਸਟ ਦੇ 6 ਅਲਾਟੀਆਂ ਦੇ ਹੱਕ ਵਿਚ ਫ਼ੈਸਲਾ , 95 ਲੱਖ ਰੁਪਏ ਅਦਾ ਕਰਨ ਦੇ ਹੁਕਮ ਅਲਾਟੀਆਂ ਨੇ ਟਰੱਸਟ ਦੇ ਖ਼ਿਲਾਫ਼ ਖੜਕਾਇਆ ਸੀ ਖਪਤਕਾਰ ਕਮਿਸ਼ਨ ਦਾ ਦਰਵਾਜ਼ਾ

ਜਲੰਧਰ, 17 ਅਗਸਤ (ਸ਼ਿਵ)- ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਖਪਤਕਾਰ ਮਾਮਲਿਆਂ ਵਿਚ ਇਕ ਹੋਰ ਵੱਡਾ ਝਟਕਾ ਲੱਗਾ ਹੈ। ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਇੰਪਰੂਵਮੈਂਟ ਟਰੱਸਟ ਦੀਆਂ ਦੋ ਸਕੀਮਾਂ ਨਾਲ ਸਬੰਧਿਤ ਮਾਮਲਿਆਂ ਵਿਚ 6 ਅਲਾਟੀਆਂ ਦੇ ਹੱਕ ਵਿਚ ਫ਼ੈਸਲਾ ਸੁਣਾਉਂਦਿਆਂ ਟਰੱਸਟ ਨੂੰ ਕਰੀਬ 95 ਲੱਖ ਰੁਪਏ ਦੀ ਅਦਾਇਗੀ ਕਰਨ ਦੇ ਹੁਕਮ ਦਿੱਤੇ ਹਨ।

Ad Position 21
No active advertisement
ਅਜੀਤ ਡੈਸਕ 18-08-2026
ਜਲੰਧਰ, 17 ਅਗਸਤ (ਸ਼ਿਵ)- ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਖਪਤਕਾਰ ਮਾਮਲਿਆਂ ਵਿਚ ਇਕ ਹੋਰ ਵੱਡਾ ਝਟਕਾ ਲੱਗਾ ਹੈ। ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਇੰਪਰੂਵਮੈਂਟ ਟਰੱਸਟ ਦੀਆਂ ਦੋ ਸਕੀਮਾਂ ਨਾਲ ਸਬੰਧਿਤ ਮਾਮਲਿਆਂ ਵਿਚ 6 ਅਲਾਟੀਆਂ ਦੇ ਹੱਕ ਵਿਚ ਫ਼ੈਸਲਾ ਸੁਣਾਉਂਦਿਆਂ ਟਰੱਸਟ ਨੂੰ ਕਰੀਬ 95 ਲੱਖ ਰੁਪਏ ਦੀ ਅਦਾਇਗੀ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਵਲੋਂ ਬੀਬੀ ਭਾਨੀ ਕੰਪਲੈਕਸ ਦੇ ਇੱਕ ਅਲਾਟੀ ਅਤੇ ਇੰਦਰਾ ਪੁਰਮ ਮਾਸਟਰ ਗੁਰਬੰਤਾ ਸਿੰਘ ਇਨਕਲੇਵ ਸਕੀਮ ਦੇ ਪੰਜ ਅਲਾਟੀਆਂ ਦੇ ਹੱਕ ਵਿਚ ਫ਼ੈਸਲਾ ਦਿੱਤਾ ਹੈ। ਇੰਦਰਾ ਪੁਰਮ ਦੇ ਅਲਾਟੀਆਂ ਵਿਚ ਭੂਮੀ ਰਾਜ ਸ਼ਰਮਾ, ਰਾਮ ਪਿਆਰਾ, ਰਾਜ ਕੁਮਾਰ, ਅਮਿੱਤ ਅਤੇ ਸੁਭਾਸ਼ ਸੋਂਧੀ ਸ਼ਾਮਲ ਹਨ, ਜਦਕਿ ਬੀਬੀ ਭਾਨੀ ਕੰਪਲੈਕਸ ਦੇ ਅਲਾਟੀ ਦਰਸ਼ਨ ਸਿੰਘ ਦੇ ਹੱਕ ਵਿਚ ਵੀ ਕਮਿਸ਼ਨ ਨੇ ਫ਼ੈਸਲਾ ਸੁਣਾਇਆ ਹੈ। ਅਲਾਟੀਆਂ ਵਲੋਂ ਦੋਸ਼ ਲਗਾਇਆ ਗਿਆ ਸੀ ਕਿ ਇੰਪਰੂਵਮੈਂਟ ਟਰੱਸਟ ਵੱਲੋਂ ਉਨ੍ਹਾਂ ਨੂੰ ਅਲਾਟ ਕੀਤੇ ਗਏ ਫਲੈਟਾਂ ਵਿਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ। ਇਸ ਕਾਰਨ ਅਲਾਟੀਆਂ ਨੂੰ ਲੰਬੇ ਸਮੇਂ ਤੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਾਮਲਾ ਹੱਲ ਨਾ ਹੋਣ ’ਤੇ ਅਲਾਟੀਆਂ ਨੇ ਜ਼ਿਲ੍ਹਾ ਖਪਤਕਾਰ ਕਮਿਸ਼ਨ ਦਾ ਰੁੱਖ ਕੀਤਾ। ਕਮਿਸ਼ਨ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਇੰਪਰੂਵਮੈਂਟ ਟਰੱਸਟ ਨੂੰ ਅਲਾਟੀਆਂ ਦੀ ਅਸਲ ਰਕਮ ’ਤੇ ਵਿਆਜ ਤੋਂ ਇਲਾਵਾ ਮੁਆਵਜ਼ਾ ਅਤੇ ਕਾਨੂੰਨੀ ਖ਼ਰਚਿਆਂ ਸਮੇਤ ਕੁੱਲ ਕਰੀਬ 95 ਲੱਖ ਰੁਪਏ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਨੇ ਜਲੰਧਰ ਇੰਪਰੂਵਮੈਂਟ ਟਰੱਸਟ ਦੀ ਕਾਨੂੰਨੀ ਪਰੇਸ਼ਾਨੀ ਨੂੰ ਵੀ ਉਜਾਗਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਸਟ ਹੁਣ ਤੱਕ ਖਪਤਕਾਰ ਮਾਮਲਿਆਂ ਵਿਚ ਕਰੀਬ 250 ਕੇਸ ਹਾਰ ਚੁੱਕਾ ਹੈ। ਇਨ੍ਹਾਂ ਮਾਮਲਿਆਂ ਦੇ ਚੱਲਦਿਆਂ ਟਰੱਸਟ ’ਤੇ ਅਲਾਟੀਆਂ ਨੂੰ ਲਗਭਗ 91 ਕਰੋੜ ਰੁਪਏ ਦੀ ਅਦਾਇਗੀ ਦੀ ਜ਼ਿੰਮੇਵਾਰੀ ਬਣ ਚੁੱਕੀ ਹੈ। ਲਗਾਤਾਰ ਆ ਰਹੇ ਫ਼ੈਸਲਿਆਂ ਕਾਰਨ ਇੰਪਰੂਵਮੈਂਟ ਟਰੱਸਟ ਦੀ ਕਾਰਗੁਜ਼ਾਰੀ ਅਤੇ ਅਲਾਟੀਆਂ ਨੂੰ ਸਮੇਂ ਸਿਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਾਮਲੇ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਹੁਣ ਛੇ ਹੋਰ ਅਲਾਟੀਆਂ ਦੇ ਹੱਕ ਵਿਚ ਆਏ ਇਸ ਫ਼ੈਸਲੇ ਤੋਂ ਬਾਅਦ ਟਰੱਸਟ ’ਤੇ ਵਿੱਤੀ ਬੋਝ ਹੋਰ ਵਧਣ ਦੀ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਤੇਜਬੀਰ ਸਿੰਘ ਨੇ ਜ਼ਿਲ੍ਹਾ ਦਿਹਾਤੀ ਦੇ ਐੱਸ . ਪੀ . ਹੈੱਡਕੁਆਰਟਰ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ ਲੰਬੇ ਸਮੇਂ ਤੱਕ ਬੈਂਕ ਖਾਤੇ ਸੀਲ ਹੋਣ ਨਾਲ ਕੂੜਾ ਚੁੱਕਣ ਸਮੇਤ ਹੋਰ ਕੰਮਾਂ ਨੂੰ ਲੱਗ ਸਕਦੀਆਂ ਨੇ ਬਰੇਕਾਂ ਵਿਕਾਸ ਕੰਮ ਤੇ...
Ad Position 24