15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਦਿਵਿਆ ਜਯੋਤੀ ਸਕੂਲ ਸ਼ਾਹਕੋਟ ’ਚ ਤੀਆਂ ਦਾ ਤਿਉਹਾਰ ਮਨਾਇਆ

ਸ਼ਾਹਕੋਟ, 14 ਅਗਸਤ (ਦਲਜੀਤ ਸਿੰਘ ਸਚਦੇਵਾ)- ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਪੰਜਾਬੀ ਪਹਿਰਾਵੇ ਵਿਚ ਸੱਜ-ਧੱਜ ਕੇ ਆਈਆਂ।

Ad Position 21
No active advertisement
ਅਜੀਤ ਡੈਸਕ 15-08-2026
ਸ਼ਾਹਕੋਟ, 14 ਅਗਸਤ (ਦਲਜੀਤ ਸਿੰਘ ਸਚਦੇਵਾ)- ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਪੰਜਾਬੀ ਪਹਿਰਾਵੇ ਵਿਚ ਸੱਜ-ਧੱਜ ਕੇ ਆਈਆਂ। ਇਸ ਮੌਕੇ ਬੱਚਿਆਂ ਵਿਚਾਲੇ ਫੈਂਸੀ ਡਰੈੱਸ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਦਰਾਸਾਉਂਦੇ ਹੋਏ ਗਿੱਧਾ, ਭੰਗੜਾ ਤੇ ਬੋਲੀਆਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਕੋਆਰਡੀਨੇਟਰ ਮਾਨਸੀ ਬਾਂਸਲ ਤੇ ਪ੍ਰਿੰਸੀਪਲ ਡਿੰਪਲ ਗੁਪਤਾ ਨੇ ਕਿਹਾ ਕਿ ਸਾਡਾ ਪੁਰਾਤਨ ਵਿਰਸਾ ਦਿਨੋਂ-ਦਿਨ ਅਲੋਪ ਹੁੰਦਾ ਜਾ ਰਿਹਾ ਹੈ, ਜਿਸ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਵਿਰਸੇ ਨਾਲ ਜੋੜੀ ਰੱਖਣ ਲਈ ਅਜਿਹੇ ਤਿਉਹਾਰ ਮਨਾਉਣੇ ਚਾਹੀਦੇ ਹਨ। ਇਸ ਮੌਕੇ ਪ੍ਰਭਜੀਤ ਸਿੰਘ, ਸਿੰਮੀ, ਸੰਗੀਤਾ, ਲਵੀਤਾ, ਜੋਤੀ, ਸੁਰਭੀ, ਕਵਿਤਾ, ਰਮਨਦੀਪ ਕੌਰ, ਇਸ਼ਦੀਪ ਕੌਰ, ਪਰਮਿੰਦਰ ਕੌਰ, ਰਜਿੰਦਰ ਕੌਰ, ਅਜਿੰਦਰ ਕੌਰ, ਸ਼ਰਨਜੀਤ ਕੌਰ ਤੇ ਨਵਨੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਲਾਭ ਸਿੰਘ ਕੁਟੀਆ ਵਿਖੇ ਗੁਰਮਤਿ ਸਮਾਗਮ 17 ਨੂੰ - ਸਰਪੰਚ ਆਗੂ ਸਾਬ ਜੋਸਨ ਅਗਲੀ ਖ਼ਬਰ ‘ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ’ ਦਿਲਾਂ ਨੂੰ ਜੋੜਨ ਵਾਲੀ ਇੱਕ ਵਿਲੱਖਣ ਯੋਜਨਾ - ਪਿੰਦਰ ਪੰਡੋਰੀ
Ad Position 24