15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸੁਖਬੀਰ ਸਿੰਘ ਬਾਦਲ ’ ਤੇ ਹਮਲਾ ਸਿਰਫ਼ ਸੁਰੱਖਿਆ ਦੀ ਨਾਕਾਮੀ ਨਹੀਂ , ਪੂਰੇ ਪੰਥ ’ ਤੇ ਹਮਲਾ - ਹਰਜਾਪ ਸਿੰਘ ਸੰਘਾ

ਜਮਸ਼ੇਰ ਖਾਸ, 14 ਅਗਸਤ (ਹਰਵਿੰਦਰ ਕੁਮਾਰ)–ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਸ੍ਰੀ ਹਜ਼ੂਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਣ ਦੌਰਾਨ ਹੋਏ ਕਾਇਰਾਨਾ ਹਮਲੇ ਦੀ ਤਿੱਖੀ ਨਿੰਦਾ ਕਰਦਿਆਂ ਹਰਜਾਪ ਸਿੰਘ ਸੰਘਾ, ਹਲਕਾ ਇੰਚਾਰਜ ਅਤੇ ਜਨਰਲ ਸਕੱਤਰ, ਸ਼੍ਰੋਮਣੀ ਅਕਾਲੀ ਦਲ, ਜਲੰਧਰ ਛਾਉਣੀ ਨੇ ਕਿਹਾ ਕਿ ਇਹ ਘਟਨਾ ਸਿਰਫ਼ ਇੱਕ ਸਿਆਸੀ ਆਗੂ ਦੀ ਸੁਰੱਖਿਆ ਵਿੱਚ ਚੂਕ ਨਹੀਂ, ਬਲਕਿ ਇੰਟੈਲੀਜੈਂਸ ਅਤੇ ਸੁਰੱਖਿਆ ਤੰਤਰ ਦੇ ਢਹਿ ਜਾਣ ਦਾ ਗੰਭੀਰ ਸਬੂਤ ਹੈ। ਉਨ੍ਹਾਂ ਕਿਹਾ, ਸੁਖਬੀਰ ਸਿੰਘ ਬਾਦਲ ਸਿਰਫ਼ ਇੱਕ ਰਾਸ਼ਟਰੀ ਪੱਧਰ ਦੇ ਆਗੂ ਨਹੀਂ ਹਨ।

Ad Position 21
No active advertisement
ਅਜੀਤ ਡੈਸਕ 15-08-2026
ਜਮਸ਼ੇਰ ਖਾਸ, 14 ਅਗਸਤ (ਹਰਵਿੰਦਰ ਕੁਮਾਰ)–ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਸ੍ਰੀ ਹਜ਼ੂਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਣ ਦੌਰਾਨ ਹੋਏ ਕਾਇਰਾਨਾ ਹਮਲੇ ਦੀ ਤਿੱਖੀ ਨਿੰਦਾ ਕਰਦਿਆਂ ਹਰਜਾਪ ਸਿੰਘ ਸੰਘਾ, ਹਲਕਾ ਇੰਚਾਰਜ ਅਤੇ ਜਨਰਲ ਸਕੱਤਰ, ਸ਼੍ਰੋਮਣੀ ਅਕਾਲੀ ਦਲ, ਜਲੰਧਰ ਛਾਉਣੀ ਨੇ ਕਿਹਾ ਕਿ ਇਹ ਘਟਨਾ ਸਿਰਫ਼ ਇੱਕ ਸਿਆਸੀ ਆਗੂ ਦੀ ਸੁਰੱਖਿਆ ਵਿੱਚ ਚੂਕ ਨਹੀਂ, ਬਲਕਿ ਇੰਟੈਲੀਜੈਂਸ ਅਤੇ ਸੁਰੱਖਿਆ ਤੰਤਰ ਦੇ ਢਹਿ ਜਾਣ ਦਾ ਗੰਭੀਰ ਸਬੂਤ ਹੈ।ਉਨ੍ਹਾਂ ਕਿਹਾ, ਸੁਖਬੀਰ ਸਿੰਘ ਬਾਦਲ ਸਿਰਫ਼ ਇੱਕ ਰਾਸ਼ਟਰੀ ਪੱਧਰ ਦੇ ਆਗੂ ਨਹੀਂ ਹਨ। ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਪੰਜਾਬ ਦੀ ਇਕੋ-ਇੱਕ ਪ੍ਰਮੁੱਖ ਖੇਤਰੀ ਸਿਆਸੀ ਪਾਰਟੀ ਅਤੇ ਸਿੱਖ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਇਤਿਹਾਸਕ ਸਿਆਸੀ ਤਾਕਤ ਦੇ ਮੁਖੀ ਹਨ। ਉਨ੍ਹਾਂ ’ਤੇ ਹਮਲਾ ਸਿਰਫ਼ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਨਹੀਂ ਇਹ ਸਾਡੇ ’ਤੇ ਹਮਲਾ ਹੈ ਅਤੇ ਜਦੋਂ ਇਹ ਹਮਲਾ ਗੁਰਦੁਆਰਾ ਸਾਹਿਬ ਦੀ ਪਵਿੱਤਰ ਹਦੂਦ ਵਿੱਚ ਹੋਵੇ, ਉਹ ਵੀ ਉਸ ਸਮੇਂ ਜਦੋਂ ਉਹ ਪਰਿਵਾਰ ਸਮੇਤ ਨਤਮਸਤਕ ਹੋਣ ਗਏ ਹੋਣ, ਤਾਂ ਇਹ ਸਿਰਫ਼ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦੀ ਘਟਨਾ ਨਹੀਂ ਰਹਿੰਦੀ। ਇਹ ਸਿੱਖੀ ਦੇ ਸਿਧਾਂਤਾਂ, ਪੰਥਕ ਮਰਿਆਦਾ ਅਤੇ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਚੁਣੌਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੁਤੰਤਰਤਾ ਦਿਵਸ ਸੰਬੰਧੀ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ , ਐਸ . ਡੀ . ਐਮ . ਲਹਿਰਾਉਣਗੇ ਕੌਮੀ ਝੰਡਾ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ’ ਤੇ ਕੀਤੇ ਹਮਲੇ ਦੀ ਵੱਖ ਵੱਖ ਅਕਾਲੀ ਆਗੂਆਂ ਵੱਲੋਂ ਨਿਖੇਧੀ
Ad Position 24