ਜਾਗ੍ਰਤੀ ਚੈਰੀਟੇਬਲ ਸੁਸਾਇਟੀ ਆਦਮਪੁਰ ਵਲੋਂ 63 ਵਾਂ ਸਾਲਾਨਾ ਜਗਰਾਤਾ
ਆਦਮਪੁਰ, 14 ਅਗਸਤ (ਰਮਨ ਦਵੇਸਰ) ਜਾਗ੍ਰਤੀ ਚੈਰੀਟੇਬਲ ਸੁਸਾਇਟੀ (ਰਜਿ:) ਆਦਮਪੁਰ ਵੱਲੋਂ 63ਵਾਂ ਸਾਲਾਨਾ ਜਗਰਾਤਾ ਸੁਸਾਇਟੀ ਦੇ ਚੇਅਰਮੈਨ ਰਾਜਕੁਮਾਰ ਪਾਲ ਪ੍ਰਧਾਨ ਮਨਮੋਹਨ ਸਿੰਘ ਬਾਬਾ ਅਤੇ ਬਲਵੀਰ ਗਿਰ ਦੀ ਦੇਖ ਰੇਖ ਹੇਠ ਸ਼੍ਰੀ ਦੇਵੀ ਮਾਤਾ ਮੰਦਰ ਆਦਮਪੁਰ ਵਿਖੇ ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ l ਜਾਗਰਨ ਦੀ ਸ਼ੁਰੂਆਤ ਮੰਦਰ ਦੇ ਮੁੱਖ ਪੁਜਾਰੀ ਸੀਤਾ ਰਾਮ ਵੱਲੋਂ ਮੁੱਖ ਮਹਿਮਾਨ ਅਸੀਸ ਹਮਪਾਲ, ਰਿੱਕੀ ਹਮਪਾਲ, ਦਰਬਾਰ ਸਾਈਂ ਜੁਮਲੇ ਸ਼ਾਹ ਜੀ ਤੋਂ ਗੁਰਨਾਮ ਸਿੰਘ, ਜਸਵੀਰ ਸਿੰਘ, ਸੋਨੂ, ਪ੍ਰਧਾਨ ਮਨਮੋਹਨ ਸਿੰਘ ਬਾਬਾ, ਚੇਅਰਮੈਨ ਰਾਜ ਕੁਮਾਰ ਪਾਲ, ਸਤਪਾਲ ਬਜਾਜ, ਗੁਲਸ਼ਨ ਦਿਲਬਾਗੀ, ਵਿਜੇ ਯਾਦਵ, ਬਲਵੀਰ ਗਿਰ, ਨਰਿੰਦਰ ਬਾਬਾ, ਰਵੀ ਬਾਂਸਲ, ਨਰਿੰਦਰ ਕੁਮਾਰ, ਡਾਕਟਰ ਸੁਮਿਤ ਵਰਮਾ ਕੋਲੋਂ ਸਾਂਝੇ ਤੌਰ ਤੇ ਪੂਜਾ ਰਚਨਾ ਕਰਨ ਉਪਰੰਤ ਮਹਾਮਾਈ ਦੇ ਜੈਕਾਰਿਆਂ ਦੇ ਵਿੱਚ ਜੋਤੀ ਪ੍ਰਚੰਡ ਕਰਕੇ ਜਾਗਰਨ ਦੀ ਸ਼ੁਰੂਆਤ ਕੀਤੀ ਗਈ l ਜਾਗਰਣ ਦੌਰਾਨ ਸੁਮਿਤ ਸ਼ਰਮਾ ਐਂਡ ਪਾਰਟੀ, ਰਿਤ ਸ਼ਰਮਾ, ਜਤਿੰਦਰ ਸ਼ਰਮਾ ਜਲੰਧਰ ਵਾਲਿਆਂ ਵੱਲੋਂ ਮਹਾਮਾਈ ਦਾ ਗੁਨਗਾਣ ਕੀਤਾ ਗਿਆ। ਜਾਗਰਨ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ, ਜੈਦੀਪ ਕਪੂਰ, ਕੌਂਸਲਰ ਰੀਨਾ ਅਗਰਵਾਲ, ਰਕੇਸ਼ ਅਗਰਵਾਲ, ਪੰਕਜ ਹਨੀ ਨਰਿੰਦਰ ਕੁਮਾਰ ਅਨੇਜਾ, ਐਡਵੋਕੇਟ ਸੁਰਿੰਦਰ ਪਾਲ, ਅਰਵਿੰਦ ਪਰਾਸ਼ਰ, ਜਗਮੋਹਨ ਸ਼ਰਮਾ, ਸੁਸ਼ੀਲ ਡੋਗਰਾ, ਨੀਰਜ ਸ਼ਰਮਾ, ਰਕੇਸ਼ ਆਵਲ, ਰਜੇਸ਼ ਦੱਤਾ, ਪਵਨ ਕੁਮਾਰ, ਮਨਜੀਤ ਸਿੰਘ, ਅਮਰਜੀਤ ਸਿੰਘ, ਲਵਲੀ ਯਾਦਵ, ਪਵਨ ਯਾਦਵ, ਆਕਾਸ਼ਦੀਪ ਆਸ਼ੂ, ਅਮਰੀਕ ਸਿੰਘ ਸਾਬੀ, ਪ੍ਰੇਮਪਾਲ, ਅਰਜੁਨ ਫਗਵਾੜਾ, ਸਤੀਸ਼ ਸ਼ਰਮਾ, ਮਾਇਆ ਯਾਦਵ, ਕਵਿਤਾ ਦਿਲਬਾਗੀ, ਰੰਜਨਾ ਜੱਗੀ, ਸ਼ੈਲੀ ਆਵਲ, ਰੀਤੂ ਠੁਕਰਾਲ ਅਤੇ ਹੋਰਨਾਂ ਵੱਲੋਂ ਦਰਬਾਰ ਵਿੱਚ ਪਹੁੰਚ ਕੇ ਹਾਜ਼ਰੀ ਲਗਵਾਈ ਗਈ ਅਤੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ ।