ਯਾਤਰਾ ਵਿਚ ਸ਼ਾਮਿਲ ਕ੍ਰਿਸ਼ਨ ਦੇਵ ਭੰਡਾਰੀ, ਸੁਸ਼ੀਲ ਰਿੰਕੂ, ਮਨਜੀਤ ਸਿੰਘ ਟੀਟੂ, ਦਵਿੰਦਰ ਭਾਰਦਵਾਜ ਤੇ ਹੋਰ।
ਭਾਜਪਾ ਨੇ ਮਾਡਲ ਟਾਊਨ ਵਿਚ ਮੌਨ ਯਾਤਰਾ ਕੱਢੀ
ਜਲੰਧਰ 14 ਅਗਸਤ ( ਸ਼ਿਵ )- ਭਾਰਤੀ ਜਨਤਾ ਪਾਰਟੀ ਦਿਹਾਤੀ ਜਲੰਧਰ ਵਲੋਂ ਵੰਡ ਸੰਤਾਪ ਯਾਦਗਾਰੀ ਦਿਵਸ ਮੌਕੇ ਵੰਡ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਮੌਨ ਯਾਤਰਾ ਕੱਢੀ ਗਈ । ਇਹ ਮੌਨ ਯਾਤਰਾ ਸ਼ਿਵਾਨੀ ਪਾਰਕ , ਮਾਡਲ ਟਾਊਨ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਮਾਡਲ ਟਾਊਨ ਵਿਖੇ ਸਮਾਪਤ ਹੋਈ ।
ਜਲੰਧਰ 14 ਅਗਸਤ ( ਸ਼ਿਵ )- ਭਾਰਤੀ ਜਨਤਾ ਪਾਰਟੀ ਦਿਹਾਤੀ ਜਲੰਧਰ ਵਲੋਂ ਵੰਡ ਸੰਤਾਪ ਯਾਦਗਾਰੀ ਦਿਵਸ ਮੌਕੇ ਵੰਡ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਮੌਨ ਯਾਤਰਾ ਕੱਢੀ ਗਈ । ਇਹ ਮੌਨ ਯਾਤਰਾ ਸ਼ਿਵਾਨੀ ਪਾਰਕ , ਮਾਡਲ ਟਾਊਨ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਮਾਡਲ ਟਾਊਨ ਵਿਖੇ ਸਮਾਪਤ ਹੋਈ । ਇਸ ਮੌਕੇ ਜਗਬੀਰ ਸਿੰਘ ਬਰਾੜ , ਸਰਬਜੀਤ ਸਿੰਘ ਮੱਕੜ , ਅਮਰਜੀਤ ਅਮਰੀ , ਮਨਜੀਤ ਸਰੋਆ , ਰਾਜਨ ਮਲਹਣ , ਕੰਵਰ ਸਰਤਾਜ ਸਿੰਘ ਐਮ . ਸੀ ., ਨਰੇਸ਼ ਵਾਲੀਆ , ਦੀਪਾਲੀ ਬਾਗੜੀਆ , ਮਨੀਸ਼ਾ ਜੈਨ , ਸ਼ਿਵ ਦਰਸ਼ਨ ਅਭੀ ਸਾਬਕਾ ਸਰਕਲ ਪ੍ਰਧਾਨ , ਅਮਰਜੀਤ ਸਿੰਘ ਗੋਲਡੀ ਜਨਰਲ ਸਕੱਤਰ ਅਤੇ ਵਿਕਾਸ ਕੈਂਥ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ । ਯਾਤਰਾ ਦੌਰਾਨ ਹਾਜ਼ਰੀਨ ਨੇ ਵੰਡ ਦੌਰਾਨ ਵਿਛੜੀਆਂ ਜ਼ਿੰਦਗੀਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਦੀ ਏਕਤਾ , ਅਮਨ - ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਦਾ ਸੰਦੇਸ਼ ਦਿੱਤਾ ।