15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ, ਦਿਹਾਤੀ ਤੇ ਮਹਿਲਾ ਕਾਂਗਰਸ ਸ਼ਹਿਰੀ ਨੇ ਕੇਂਦਰ ਸਰਕਾਰ ਖਿਲਾਫ਼ ਰੋਸ ਜਤਾਇਆ

ਜਲੰਧਰ , 14 ਅਗਸਤ ( ਪਵਨ ਖਰਬੰਦਾ )- ਅੱਜ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ , ਦਿਹਾਤੀ ਤੇ ਮਹਿਲਾ ਕਾਂਗਰਸ ਵਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਜਤਾਇਆ ਗਿਆ । ਇਸ ਦੌਰਾਨ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਹਾਲ ਹੀ ਵਿੱਚ ਹਲਦਵਾਨੀ ਵਿਖੇ ਕਾਂਗਰਸ ਦੀ ਰੈਲੀ ਵਾਲੀ ਥਾਂ ਤੇ ਹਿੰਦੂ ਸੱਜੇ ਪੱਖੀ ਸੰਗਠਨਾਂ ਵਲੋ ਗੰਗਾ ਜਲ ਨਾਲ ਕਥਿਤ ਸ਼ੁੱਧੀਕਰਨ ਦੀ ਰਸਮ ਕੀਤੀ ਗਈ ।

Ad Position 21
No active advertisement
ਅਜੀਤ ਡੈਸਕ 15-08-2026
ਜਲੰਧਰ , 14 ਅਗਸਤ ( ਪਵਨ ਖਰਬੰਦਾ )- ਅੱਜ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ , ਦਿਹਾਤੀ ਤੇ ਮਹਿਲਾ ਕਾਂਗਰਸ ਵਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਜਤਾਇਆ ਗਿਆ । ਇਸ ਦੌਰਾਨ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਹਾਲ ਹੀ ਵਿੱਚ ਹਲਦਵਾਨੀ ਵਿਖੇ ਕਾਂਗਰਸ ਦੀ ਰੈਲੀ ਵਾਲੀ ਥਾਂ ਤੇ ਹਿੰਦੂ ਸੱਜੇ ਪੱਖੀ ਸੰਗਠਨਾਂ ਵਲੋ ਗੰਗਾ ਜਲ ਨਾਲ ਕਥਿਤ ਸ਼ੁੱਧੀਕਰਨ ਦੀ ਰਸਮ ਕੀਤੀ ਗਈ । ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕਾਰਵਾਈ ਇਸ ਆਧਾਰ ’ ਤੇ ਕੀਤੀ ਗਈ ਕਿ ਮਾਣਯੋਗ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਮੰਚ ’ ਤੇ ਮੌਜੂਦਗੀ ਨਾਲ ਰੈਲੀ ਵਾਲੀ ਥਾਂ ਕਥਿਤ ਤੌਰ ਤੇ ਅਪਵਿੱਤਰ ਹੋ ਗਈ ਸੀ ਅਤੇ ਇਸ ਲਈ ਉਸ ਦਾ ਸ਼ੁੱਧੀਕਰਨ ਕਰਨਾ ਜਰੂਰੀ ਸੀ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਇਸ ਕਾਰਵਾਈ ਦੀ ਨਿੰਦਾ ਕਰਦੀ ਹੈ , ਭਾਜਪਾ ਵਲੋਂ ਪੈਦਾ ਕੀਤੀ ਜਾ ਰਹੀ ਅੰਦਰੂਨੀ ਤੌਰ ਤੇ ਭੇਦਭਾਵਪੂਰਨ ਸੋਚ ਦਾ ਸਪੱਸ਼ਟ ਪ੍ਰਗਟਾਵਾ ਹੈ । ਪ੍ਰਧਾਨ ਬੇਰੀ ਨੇ ਕਿਹਾ ਕਿ ਇਹ ਸ਼ਰਮਨਾਕ ਅਤੇ ਪਿਛਾਂਹਖਿਚੂ ਕਾਰਵਾਈ ਸਿਰਫ ਮਾਣਯੋਗ ਕਾਂਗਰਸ ਪ੍ਰਧਾਨ ਦਾ ਅਪਮਾਨ ਨਹੀ , ਸਗੋ ਕਰੋੜਾਂ ਭਾਰਤੀਆਂ ਦੀ ਮਰਿਆਦਾ ਨੂੰ ਠੇਸ ਪਹੁੰਚਣ ਵਾਲੀ ਹੈ ਬਰਾਬਰੀ , ਭਾਈਚਾਰੇ , ਸਮਾਜਿਕ ਨਿਆਂ ਅਤੇ ਮਨੁੱਖੀ ਮਰਿਆਦਾ ਦੀਆਂ ਸੰਵਿਧਾਨਕ ਕਦਰਾਂ ਕੀਮਤਾਂ ਦਾ ਵੀ ਅਪਮਾਨ ਹੈ । ਭਾਰਤ ਦੇ ਸੰਵਿਧਾਨ ਅਧੀਨ ਚੱਲਣ ਵਾਲੇ ਲੋਕਤੰਤਰਿਕ ਸਮਾਜ ਵਿੱਚ ਅਜਿਹੀਆਂ ਭੇਦਭਾਵਪੂਰਨ ਪ੍ਰਥਾਵਾਂ ਅਤੇ ਸੋਚ ਲਈ ਕੋਈ ਥਾਂ ਨਹੀ ਹੈ । ਬੀਜੇਪੀ ਨੇ ਇਹ ਸਿਰਫ਼ ਖੜਗੇ ਦਾ ਅਪਮਾਨ ਨਹੀ ਕੀਤਾ ਬਲਕਿ ਸਾਰੇ ਦਲਿਤਾਂ ਦਾ ਅਪਮਾਨ ਹੈ । ਇਹ ਸਿਰਫ਼ ਖੜਗੇ ਦੇ ਇਕੱਲਿਆ ਦੇ ਸਨਮਾਨ ਦਾ ਸਵਾਲ ਨਹੀ , ਹਰ ਇਕ ਦਲਿਤ ਦੇ ਸਨਮਾਨ ਦਾ ਸਵਾਲ ਹੈ । ਇਹ ਬੀਜੇਪੀ ਭੇਦਭਾਵ ਦੀ ਰਾਜਨੀਤੀ ਕਰ ਰਹੀ ਹੈ । ਬੀਜੇਪੀ ਨੂੰ ਆਪਣੀ ਮਾਨਸਿਕਤਾ ਦਾ ਸ਼ੁੱਧੀਕਰਨ ਕਰਨਾ ਚਾਹੀਦਾ ਹੈ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ , ਜਿਲਾ ਮਹਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਪ੍ਰੋ . ਅਨੁਰਾਧਾ , ਹਲਕਾ ਕਰਤਾਰਪੁਰ ਦੇ ਇੰਚਾਰਜ ਸਾਬਕਾ ਐਸ ਐਸ ਪੀ ਰਜਿੰਦਰ ਸਿੰਘ , ਹਲਕਾ ਨਕੋਦਰ ਦੇ ਇੰਚਰਾਜ ਨਵਜੋਤ ਸਿੰਘ ਦਾਹੀਆ , ਡਾ ਜਸਲੀਨ ਸੇਠੀ , ਜਗਦੀਸ਼ ਕੁਮਾਰ ਦਕੋਹਾ , ਬ੍ਰਹਮ ਦੇਵ ਸਹੋਤਾ , ਪਵਨ ਕੁਮਾਰ , ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ , ਅਸ਼ਵਨੀ ਜੰਗਰਾਲ , ਕਰਨ ਸੁਮਨ , ਜਗਦੀਪ ਸੋਨੂੰ ਸੰਧਰ , ਵਿਪਨ ਕੁਮਾਰ , ਅੰਗਦ ਦੱਤਾ ਪ੍ਰਧਾਨ ਯੂਥ ਕਾਂਗਰਸ , ਸੁਖਵਿੰਦਰ ਸੁੱਚੀ ਪਿੰਡ , ਪਰਮਜੀਤ ਬਲ , ਮੁਕੇਸ਼ ਗਰੋਵਰ , ਐਡਵੋਕੇਟ ਗੌਤਮ ਸਹੋਤਾ , ਅਨਿਲ ਸਹੋਤਾ , ਯਸ਼ਵੀਰ , ਵਿਦਿਆ ਸਾਗਰ , ਮੁਖਤਿਆਰ ਅਹਿਮਦ ਅੰਸਾਰੀ , ਰਵਿੰਦਰ ਸਿੰਘ ਲਾਡੀ , ਪ੍ਰੇਮ ਨਾਥ ਦਕੋਹਾ , ਸੁਭਾਸ਼ ਢੱਲ , ਹਰਭਜਨ ਸਿੰਘ , ਹਰਸ਼ ਰਾਣਾ ਵਰਮਾ , ਮਾਸਟਰ ਸ਼ਰੀਫ਼ ਚੰਦ , ਸੂਰਜ ਪ੍ਰਕਾਸ਼ ਲਾਡੀ , ਰਵੀਸ਼ ਸ਼ਰਮਾ , ਰਸ਼ਪਾਲ ਜੱਖੂ , ਗੁਲਸ਼ਨ ਮਿੱਡਾ , ਪ੍ਰੇਮ ਪਾਲ ਡੁਮੇਲੀ , ਯਸ਼ ਪਾਲ ਸਫਰੀ , ਯਸ਼ ਪਹਿਲਵਾਨ , ਗੁਰਪ੍ਰੀਤ ਸਿੰਘ , ਮਨਮੋਹਨ ਬੰਗਾ , ਹੁਸਨ ਲਾਲ , ਲੱਕੀ ਬਸਤੀ ਮਿੱਠੂ , ਵਿੱਕੀ ਆਬਾਦਪੁਰਾ , ਕੀਮਤੀ ਸੈਣੀ , ਯਸ਼ ਪਾਲ , ਆਲਮ ਚੁਗਿੱਟੀ , ਧਰਮਿੰਦਰ ਸਿੰਘ ਸੰਧੂ , ਭੁਪਿੰਦਰ ਸਿੰਘ , ਨਲਿਨ ਸ਼ਰਮਾ , ਕਸ਼ਮੀਰ ਸੁਮਨ , ਕਿਸ਼ਨ ਚੰਦ , ਵਿਜੈ ਜੋਸ਼ੀ , ਸੁਰਿੰਦਰ ਪਾਲ , ਵਿਜੇ ਬੰਗਾ , ਕਪਿਲ ਚੌਹਾਨ , ਮਨਦੀਪ ਕੌਰ , ਸੁਰਜੀਤ ਕੌਰ , ਰਣਜੀਤ ਕੌਰ , ਸ਼ਬਨਮ , ਮੀਨੂ ਬੱਗਾ , ਜਸਲੀਨ , ਪਰਵੀਨ , ਪਲਵੀ , ਮਨਜੀਤ ਕੌਰ , ਜੋਤੀ ਵਰਮਾ , ਗੁਰਮੀਤ ਕੌਰ ਜੱਸੀ , ਗੌਰੀ , ਸਰਬਜੀਤ , ਮੀਨਾ , ਸਰੋਜ ਉਬਰਾਏ , ਆਸ਼ਾ ਰਾਣੀ , ਅੰਜੂ ਬਾਲਾ , ਆਸ਼ਾ ਅਗਰਵਾਲ , ਚੰਦਰਕਾਂਤਾ , ਲਵਲੀ , ਰਾਣੀ , ਰੀਨਾ , ਹਰਪਿੰਦਰ ਕੌਰ , ਰਜਨੀ ਸਿੰਬਲ , ਸ਼ਾਂਤੀ , ਕੁਲਵਿੰਦਰ ਕੌਰ , ਰੇਖਾ ਰਾਣੀ , ਅੰਜਲੀ ਸਹੋਤਾ , ਸੁਖਵਿੰਦਰ ਕੌਰ ਕੈੱਲੇ , ਅਮਰਜੀਤ ਕੋਰ , ਰੂਬੀ , ਸੁਨੀਤਾ ਰਾਣੀ , ਰਵੀਨਾ ਬੰਗਾ ।
Ad Position 22
No active advertisement
ਪਿਛਲੀ ਖ਼ਬਰ ਸੁਆਮੀ ਸੰਤ ਦਾਸ ਪਬਲਿਕ ਸਕੂਲ ਵਿਖੇ ਮਨਾਇਆ ਆਜ਼ਾਦੀ ਦਿਵਸ ਦਾ ਜਸ਼ਨ ਅਗਲੀ ਖ਼ਬਰ ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿਹਾਤੀ ਪੁਲਿਸ ਵਲੋਂ ਜ਼ਿਲ੍ਹੇ ਦੀਆਂ ਸੰਵੇਦਨਸ਼ੀਲ ਥਾਵਾਂ ’ਤੇ ਵਿਸ਼ੇਸ਼ ਨਿਗਰਾਨੀ, 700 ਮੁ...
Ad Position 24