06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਕਰੋੜਾਂ ਰੁਪਏ ਟੋਲ ਦੇਣ ਦੇ ਬਾਵਜੂਦ ਬਰਸਾਤ ਦੇ ਪਾਣੀ ਕਾਰਨ ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ ਥਾਂ ਥਾਂ ਤੋਂ ਟੁੱਟੀਆਂ ਜਲੰਧਰ-ਫਗਵਾੜਾ ਹਾਈਵੇ ਦੀਆਂ ਸੜਕਾਂ ਪੀ.ਏ.ਪੀ. ਚੌਕ ਤੋਂ ਲੈ ਕੇ ਰਾਮਾ ਮੰਡੀ ਚੌਕ ਤੱਕ ਡਰੇਨ ਨਾ ਹੋਣ ਕਾਰਨ ਸੜਕ ਵਿਚਕਾਰ ਖੜ੍ਹਾ ਹੋ ਰਿਹਾ ਬਰਸਾਤ ਦਾ ਪਾਣੀ ਤੈਅ ਸਮੇਂ ’ ਤੇ ਜਿਮਖਾਨਾ ਕਲੱਬ ਦੀਆਂ ਚੋਣਾਂ ਕਰਵਾਉਣੀਆਂ ਹੋ ਸਕਦੀਆਂ ਮੁਸ਼ਕਿਲ - ਸਮੇਂ ਦੀ ਘਾਟ ਕਾਰਨ ਅੱਗੇ ਪੈਣ ਦੀ ਸੰਭਾਵਨਾ 23 ਅਗਸਤ ਨੂੰ ਵੋਟਾਂ ਪਰ ਅਜੇ ਤੱਕ ਸ਼ਡਿਊਲ ਨਹੀਂ ਕੀਤਾ ਜਾ ਸਕਿਆ ਜਾਰੀ ਡਾ. ਸੁਮਨਦੀਪ ਕੌਰ ਨੂੰ ਲਗਾਇਆ ਚੋਣ ਅਧਿਕਾਰੀ

ਜਲੰਧਰ, 6 ਅਗਸਤ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ 23 ਅਗਸਤ ਨੂੰ ਹੋਣੀਆਂ ਤੈਅ ਹਨ ਪਰ ਇਸ ਮਿੱਥੇ ਹੋਏ ਸਮੇਂ ’ਤੇ ਚੋਣਾਂ ਹੋ ਸਕਣੀਆਂ ਬੇਹੱਦ ਮੁਸ਼ਕਿਲ ਲੱਗ ਰਹੀਆਂ ਹਨ। ਚੋਣਾਂ ਲਈ ਪ੍ਰਸ਼ਾਸ਼ਨ ਕੋਲ ਕੇਵਲ 2 ਹਫਤਿਆਂ ਦਾ ਹੀ ਸਮਾਂ ਬਚਿਆ ਹੈ ਤੇ ਅਜੇ ਤੱਕ ਚੋਣਾਂ ਦਾ ਸ਼ਡਿਊਲ ਤੱਕ ਜਾਰੀ ਨਹੀਂ ਕੀਤਾ ਜਾ ਸਕਿਆ ਹੈ।

Ad Position 21
No active advertisement
ਅਜੀਤ ਡੈਸਕ 07-08-2026
ਜਲੰਧਰ, 6 ਅਗਸਤ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ 23 ਅਗਸਤ ਨੂੰ ਹੋਣੀਆਂ ਤੈਅ ਹਨ ਪਰ ਇਸ ਮਿੱਥੇ ਹੋਏ ਸਮੇਂ ’ਤੇ ਚੋਣਾਂ ਹੋ ਸਕਣੀਆਂ ਬੇਹੱਦ ਮੁਸ਼ਕਿਲ ਲੱਗ ਰਹੀਆਂ ਹਨ। ਚੋਣਾਂ ਲਈ ਪ੍ਰਸ਼ਾਸ਼ਨ ਕੋਲ ਕੇਵਲ 2 ਹਫਤਿਆਂ ਦਾ ਹੀ ਸਮਾਂ ਬਚਿਆ ਹੈ ਤੇ ਅਜੇ ਤੱਕ ਚੋਣਾਂ ਦਾ ਸ਼ਡਿਊਲ ਤੱਕ ਜਾਰੀ ਨਹੀਂ ਕੀਤਾ ਜਾ ਸਕਿਆ ਹੈ। ਇੱਥੇ ਹੀ ਬੱਸ ਨਹੀਂ ਅਜੇ ਤੱਕ ਵੋਟਰ ਸੂਚੀ ਵੀ ਤਿਆਰ ਨਹੀਂ ਕੀਤਾ ਜਾ ਸਕੀ। ਦੱਸਿਆ ਜਾ ਰਿਹਾ ਹੈ ਕਿ ਵੋਟਰ ਸੂਚੀ ਕਲੱਬ ਮੈਂਬਰਾਂ ਵਲੋਂ ਬਕਾਏ ਜਮ੍ਹਾਂ ਕਰਵਾਏ ਜਾਣ ਤੋਂ ਬਾਅਦ ਹੀ ਤਿਆਰ ਹੋਵੇਗੀ ਤੇ ਅਜਿਹੇ ’ਚ ਪਹਿਲਾਂ ਕਲੱਬ ਪ੍ਰਸ਼ਾਸ਼ਨ ਵਲੋਂ ਮੈਂਬਰਾਂ ਨੂੰ ਆਪਣੇ ਬਕਾਏ ਜਮ੍ਹਾਂ ਕਰਵਾਏ ਜਾਣ ਸੰਬੰਧੀ ਸਮਾਂ ਦਿੱਤਾ ਜਾਵੇਗਾ। ਵੋਟਰ ਸੂਚੀ ’ਚ ਉਨ੍ਹਾਂ ਮੈਂਬਰਾਂ ਦੇ ਨਾਂ ਹੀ ਸ਼ਾਮਿਲ ਕੀਤੇ ਜਾਣਗੇ, ਜਿਨ੍ਹਾਂ ਦਾ ਖਾਤਾ ਪੂਰੀ ਤਰ੍ਹਾਂ ਨਾਲ ਕਲੀਅਰ ਹੋਵੇਗਾ ਪਰ ਇਸ ਕੰਮ ’ਚ ਲਈ ਘੱਟੋ-ਘੱਟ ਮੈਂਬਰਾਂ ਨੂੰ ਇਕ ਹਫਤੇ ਦਾ ਸਮਾਂ ਦਿੱਤਾ ਜਾ ਸਕਦਾ ਹੈ ਤੇ ਇਸ ਤਰ੍ਹਾਂ ਇਕ ਹਫਤਾ ਤਾਂ ਇਸ ਕੰਮ ’ਚ ਲੰਘ ਜਾਣ ਦੀ ਸੰਭਵਨਾ ਹੈ ਤੇ ਦੂਸਰਾ ਵੋਟਰ ਸੂਚੀ ਤਿਆਰ ਕਰਕੇ ਇਸ ਸੰਬੰਧੀ ਵੀ ਇਤਰਾਜ਼ ਮੰਗੇ ਜਾ ਸਕਦੇ ਹਨ। ਇਸ ਤੋਂ ਬਾਅਦ ਨਾਮਜ਼ਦਗੀ ਕਾਗਜ਼ ਭਰਨ, ਨਾਮਜ਼ਦਗੀ ਕਾਗਜ਼ ਵਾਪਿਸ ਲੈਣ ਅਤੇ ਕਾਗਜ਼ਾਂ ਦੀ ਪੜਤਾਲ ਲਈ ਵੀ ਚੋਣ ਅਮਲੇ ਨੂੰ ਸਮਾਂ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਲਈ ਵੀ ਘੱਟੋ-ਘੱਟ ਇਕ ਹਫਤੇ ਦਾ ਸਮਾਂ ਦਿੱਤਾ ਜਾ ਸਕਦਾ ਹੈ ਤੇ ਅਜਿਹੇ ਹਾਲਾਤ ’ਚ ਚੋਣ ਅਮਲੇ ਲਈ ਚੋਣ ਪ੍ਰਕ੍ਰਿਆ ਦਾ ਅਮਲ 23 ਅਗਸਤ ਤੱਕ ਪੂਰਾ ਕਰਨ ਇਕ ਬਹੁਤ ਵੱਡੀ ਚੁਣੌਤੀ ਹੈ। ਓਧਰ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਵੀਰਵਾਰ ਤੱਕ ਚੋਣ ਪ੍ਰਕ੍ਰਿਆ ਦਾ ਰਸਮੀ ਐਲਾਨ ਕਰ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਅੱਜ ਚੰਡੀਗੜ੍ਹ ’ਚ ਕਿਸੇ ਅਹਿਮ ਮੀਟਿੰਗ ’ਚ ਹਿੱਸਾ ਲੈਣ ਲਈ ਜਾਣ ਕਰਕੇ ਕਲੱਬ ਨਾਲ ਸੰਬੰਧਿਤ ਕੋਈ ਵੀ ਅਧਿਕਾਰੀ ਕਲੱਬ ’ਚ ਨਹੀਂ ਪਹੁੰਚ ਸਕਿਆ ਤੇ ਨਾ ਹੀ ਚੋਣਾਂ ਸੰਬੰਧੀ ਕੋਈ ਕਾਰਵਾਈ ਕੀਤੀ ਜਾ ਸਕੀ ਹੈ। ਓਧਰ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੀਆਂ ਸਰਗਰਮੀਆਂ ਲਗਾਤਾਰ ਜਾਰੀ ਹਨ ਤੇ ਖਾਸ ਕਰਕੇ ਅਚੀਵਰਜ਼ ਗਰੁੱਪ ਦੇ ਉਮੀਦਵਾਰ ਅਮਿਤ ਕੁਕਰੇਜਾ, ਧੀਰਜ ਸੇਠ, ਸੌਰਭ ਖੁੱਲ੍ਹਰ ਤੇ ਹਰਪ੍ਰੀਤ ਸਿੰਘ ਗੋਲਡੀ ਵਲੋਂ ਇਕ ਤਰ੍ਹਾਂ ਨਾਲ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਉਹ ਲਗਾਤਾਰ ਕਲੱਬ ਮੈਂਬਰਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਕੋਲੋਂ ਸਹਿਯੋਗ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਬੇਸ਼ੱਕ ਪ੍ਰੋਗਰੈਸਿਵ ਗਰੁੱਪ ਨੇ ਆਪਣੇ ਹਥਿਆਰ ਸੁੱਟ ਦਿੱਤੇ ਹਨ ਪਰ ਕਈ ਹੋਰਨਾਂ ਮੈਂਬਰਾਂ ਵਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਉਤਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਜੇਕਰ ਚੋਣਾਂ ਕਿਸੇ ਵਜ੍ਹਾ ਨਾਲ ਅੱਗੇ ਪੈਂਦੀਆਂ ਹਨ ਤਾਂ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀਆਂ ਸਕੂਲੀ ਖੇਡਾਂ ਨੂੰ ਬਚਾਉਣ ਲਈ ਡਿਪਟੀ ਡਾਇਰੈਕਟਰ ( ਫਿਜ਼ੀਕਲ ਐਜੂਕੇਸ਼ਨ ) ਦੀ ਅਸਾਮੀ ਤੁਰੰਤ ਭਰੀ ਜਾਵੇ - ਜਗ... ਅਗਲੀ ਖ਼ਬਰ ਅਦਾਲਤ ਦੇ ਫ਼ੈਸਲੇ ਦਾ ਸਰਕਾਰ ਸਨਮਾਨ ਕਰੇ - ਸਰੀਨ
Ad Position 24
No active advertisement