ਪ੍ਰਾਪਰਟੀ ਟੈਕਸ ਵਿਭਾਗ ਵਲੋਂ ਜੋਤੀ ਚੌਕ ਤੇ ਅਰਬਨ ਅਸਟੇਟ ਵਿਚ 4 ਜਾਇਦਾਦਾਂ ਸੀਲ
ਜਲੰਧਰ, 6 ਅਗਸਤ (ਸ਼ਿਵ)- ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਨੇ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਤੇਜ਼ ਕਰਦੇ ਹੋਏ ਅੱਜ ਜੋਤੀ ਚੌਕ (ਭਗਵਾਨ ਵਾਲਮੀਕਿ ਚੌਕ) ਅਤੇ ਅਰਬਨ ਅਸਟੇਟ ਫੇਸ-1 ਵਿਚ 4 ਜਾਇਦਾਦਾਂ ਸੀਲ ਕੀਤੀਆਂ ਹਨ। ਦੱਸਣਯੋਗ ਹੈ ਕਿ ਇਨ੍ਹਾਂ ਪ੍ਰਾਪਰਟੀਆਂ ਨੇ ਪਿਛਲੇ ਸਾਲ ਟੈਕਸ ਜਮਾਂ ਨਹੀਂ ਕਰਵਾਇਆ ਸੀ।
ਜਲੰਧਰ, 6 ਅਗਸਤ (ਸ਼ਿਵ)- ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਨੇ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਤੇਜ਼ ਕਰਦੇ ਹੋਏ ਅੱਜ ਜੋਤੀ ਚੌਕ (ਭਗਵਾਨ ਵਾਲਮੀਕਿ ਚੌਕ) ਅਤੇ ਅਰਬਨ ਅਸਟੇਟ ਫੇਸ-1 ਵਿਚ 4 ਜਾਇਦਾਦਾਂ ਸੀਲ ਕੀਤੀਆਂ ਹਨ। ਦੱਸਣਯੋਗ ਹੈ ਕਿ ਇਨ੍ਹਾਂ ਪ੍ਰਾਪਰਟੀਆਂ ਨੇ ਪਿਛਲੇ ਸਾਲ ਟੈਕਸ ਜਮਾਂ ਨਹੀਂ ਕਰਵਾਇਆ ਸੀ। ਉਨਾਂ ’ਤੇ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਨਿਗਮ ਕਮਿਸ਼ਨਰ ਨਿਕਾਸ ਕੁਮਾਰ ਨੇ ਕੀਤੀ ਹੈ। ਸੰਯੁਕਤ ਕਮਿਸ਼ਨਰ ਸੁਮਨਦੀਪ ਕੌਰ ਨੇ ਦੱਸਿਆ ਕਿ ਅਗਸਤ, ਸਤੰਬਰ 2026 ਤੱਕ ਪ੍ਰਾਪਰਟੀ ਟੈਕਸ ਦੀ ਅਦਾਇਗੀ ’ਤੇ 10 ਫੀਸਦੀ ਦੀ ਛੋਟ ਚੱਲ ਰਹੀ ਹੈ। ਇਸ ਕਰਕੇ ਪ੍ਰਾਪਰਟੀ ਟੈਕਸ ਧਾਰਕਾਂ ਨੂੰ ਜ਼ਿਆਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ। ਪ੍ਰਾਪਰਟੀ ਟੈਕਸ ਦੇ ਡਿਫਾਲਟਰਾਂ ਨੂੰ ਨਗਰ ਨਿਗਮ ਜੀ. ਆਈ. ਐੱਸ. ਸਰਵੇ ਅਧੀਨ ਚੈੱਕ ਕਰ ਰਿਹਾ ਹੈ ਅਤੇ ਡਿਫਾਲਟਰਾਂ ਤੇ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ। ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਦੀ ਅਗਵਾਈ ਵਿਚ ਟੀਮ ਰੋਜ਼ਾਨਾ ਫ਼ੀਲਡ ਵਿਚ ਜਾ ਕੇ ਟੈਕਸ ਦੀ ਚੈਕਿੰਗ ਕਰ ਰਹੀ ਹੈ।