07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਚੋਹਕਾ ਕਲਾਂ ਵਿਖੇ ਕਲਸ਼ ਯਾਤਰਾ ਦੌਰਾਨ ਸੰਗਤਾਂ ਨਾਲ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਅਤੇ ਹੋਰ ਪਤਵੰਤੇਤੇ (ਸੱਜੇ) ਦਕੋਹਾ ਵਿਖੇ ਕਲਸ਼ ਯਾਤਰਾ ਵਿੱਚ ਸ਼ਾਮਿਲ ਸੰਗਤਾਂ ਤੇ ਪ੍ਰਬੰਧਕ। ਕਲਸ਼ ਯਾਤਰਾ ਦੌਰਾਨ ਚੋਹਕਾਂ ਕਲਾਂ ਤੇ ਦਕੋਹਾ ਵਿਖੇ ਪਹੁੰਚੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ

ਚੁਗਿੱਟੀ/ਜੰਡੂਸਿੰਘਾ, ਜਲੰਧਰ ਛਾਉਣੀ (ਲਾਗੂ, ਖਰਬੰਦਾ)-ਚੋਹਕ ਕਲਾਂ ਵਿੱਚ ਕਾਂਸ਼ੀ ਤੋਂ ਲਿਆਂਦੇ ਗਏ ਪਾਵਨ ਕਲਸ਼ ਨੂੰ ਪਾਲਕੀ ਸਾਹਿਬ ਵਿੱਚ ਸਜਾ ਕੇ ਯਾਤਰਾ ਕੱਢੀ ਗਈ, ਜਿਸ ਵਿੱਚ ਮਹਿਲਾਵਾਂ, ਪੁਰਸ਼ ਅਤੇ ਬੱਚੇ ਵੱਡੀ ਗਿਣਤੀ ਵਿੱਚ ਢੋਲਕ ਦੀ ਥਾਪ ‘ਤੇ ਭਜਨ-ਕੀਰਤਨ ਕਰਦੇ ਹੋਏ ਯਾਤਰਾ ਦੇ ਨਾਲ ਚੱਲੇ। ਇਸ ਮੌਕੇ ਉਚੇਚੇ ਤੌਰ ‘ਤੇ ਮਨੋਰੰਜਨ ਕਾਲੀਆ (ਸਾਬਕਾ ਮੰਤਰੀ ਪੰਜਾਬ) ਤੇ ਉਨ੍ਹਾਂ ਨਾਲ ਸੰਦੀਪ ਢਿੱਲੋਂ, ਕਸਤੂਰੀ ਲਾਲ, ਮਲਕੀਤ ਸਿੰਘ, ਸੁਰਿੰਦਰ ਛਿੰਦਾ, ਤਰਲੋਕ ਰਾਜ, ਹਰਮੇਸ਼ ਢਿਲਵਾਂ, ਐਲਨ ਸੰਧੂ, ਲਹਿੰਬਰ ਸਿੰਘ, ਤੇਜ ਨਾਥ, ਸ਼ਾਮ ਸ਼ਰਮਾ, ਸੰਦੀਪ ਤੇ ਮਨੋਜ ਅਗਰਵਾਲ ਵੀ ਪਹੁੰਚੇ।

Ad Position 21
No active advertisement
ਅਜੀਤ ਡੈਸਕ 07-08-2026
ਚੁਗਿੱਟੀ/ਜੰਡੂਸਿੰਘਾ, ਜਲੰਧਰ ਛਾਉਣੀ (ਲਾਗੂ, ਖਰਬੰਦਾ)-ਚੋਹਕ ਕਲਾਂ ਵਿੱਚ ਕਾਂਸ਼ੀ ਤੋਂ ਲਿਆਂਦੇ ਗਏ ਪਾਵਨ ਕਲਸ਼ ਨੂੰ ਪਾਲਕੀ ਸਾਹਿਬ ਵਿੱਚ ਸਜਾ ਕੇ ਯਾਤਰਾ ਕੱਢੀ ਗਈ, ਜਿਸ ਵਿੱਚ ਮਹਿਲਾਵਾਂ, ਪੁਰਸ਼ ਅਤੇ ਬੱਚੇ ਵੱਡੀ ਗਿਣਤੀ ਵਿੱਚ ਢੋਲਕ ਦੀ ਥਾਪ ‘ਤੇ ਭਜਨ-ਕੀਰਤਨ ਕਰਦੇ ਹੋਏ ਯਾਤਰਾ ਦੇ ਨਾਲ ਚੱਲੇ। ਇਸ ਮੌਕੇ ਉਚੇਚੇ ਤੌਰ ‘ਤੇ ਮਨੋਰੰਜਨ ਕਾਲੀਆ (ਸਾਬਕਾ ਮੰਤਰੀ ਪੰਜਾਬ) ਤੇ ਉਨ੍ਹਾਂ ਨਾਲ ਸੰਦੀਪ ਢਿੱਲੋਂ, ਕਸਤੂਰੀ ਲਾਲ, ਮਲਕੀਤ ਸਿੰਘ, ਸੁਰਿੰਦਰ ਛਿੰਦਾ, ਤਰਲੋਕ ਰਾਜ, ਹਰਮੇਸ਼ ਢਿਲਵਾਂ, ਐਲਨ ਸੰਧੂ, ਲਹਿੰਬਰ ਸਿੰਘ, ਤੇਜ ਨਾਥ, ਸ਼ਾਮ ਸ਼ਰਮਾ, ਸੰਦੀਪ ਤੇ ਮਨੋਜ ਅਗਰਵਾਲ ਵੀ ਪਹੁੰਚੇ। ਕਲਸ਼ ਯਾਤਰਾ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪਿੰਡ ਚੋਹਕ ਕਲਾਂ ਵਿੱਚ ਪਹੁੰਚ ਕੇ ਸੰਪੂਰਨ ਹੋਈ, ਜਿੱਥੇ ਸ਼ਬਦ ਗਾਇਨ ਅਤੇ ਅਰਦਾਸ ਕੀਤੀ ਗਈ। ਇਲਾਕਾ ਨਿਵਾਸੀਆਂ ਵੱਲੋਂ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ । ਇਸੇ ਤਰ੍ਹਾਂ ਦਕੋਹਾ ਵਿੱਚ ਕਲਸ਼ ਯਾਤਰਾ ਦਾ ਸਵਾਗਤ ਸ਼੍ਰੀ ਗੁਰੂ ਰਵਿਦਾਸ ਸਾਹਿਬ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀਪੂ ਤੁਲਸੀ, ਸੋਮਨਾਥ ਸੋਮ, ਸੰਨੀ ਪਾਲ, ਪ੍ਰੇਮ ਤੁਲਸੀ ਅਤੇ ਹੋਰ ਕਮੇਟੀ ਮੈਂਬਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ। ਇਸ ਮੌਕੇ ਹਰਿੰਦਰ ਸਿੰਘ ਕਾਹਲੋਂ, ਜਗਦੀਸ਼ ਕੁਮਾਰ ਦਕੋਹਾ (ਸਾਬਕਾ ਕੌਂਸਲਰ), ਗੋਲਡੀ ਭਾਟੀਆ, ਅਰੁਣ ਖੁਰਾਨਾ, ਚੰਦਨ ਰਖੇਜਾ, ਜਰਨੈਲ ਸਿੰਘ ਡਿਪਲਾ, ਰਵਿੰਦਰ ਸੋਨਕਰ, ਰਾਕੇਸ਼ ਕੌਲ, ਸਚਿਨ ਸ਼ਰਮਾ, ਅਮਰਜੀਤ, ਮੁਨੀਸ਼ ਨੱਡਾ, ਰਾਕੇਸ਼ ਮਰਵਾਹਾ, ਸੰਜੇ ਗੁਪਤਾ, ਜੇ.ਪੀ. ਪਾਂਡੇ, ਪਵਨ ਪਰਾਸ਼ਰ, ਦਰਸ਼ਨ ਲਾਲ, ਹੇਮ ਰਾਜ, ਰਾਜਵਿੰਦਰ ਘੁੰਮਣ, ਲਾਡੀ, ਮਨਜੀਤ ਮੀਤਾ, ਵਿਜੇ ਦੁੱਗਲ, ਮੰਗਾ ਮਧੁਰ, ਪ੍ਰਦੀਪ ਕੁਮਾਰ, ਰਾਜੇਸ਼ ਕੁਮਾਰ ਅਤੇ ਰਵਿੰਦਰ ਸਿੰਘ ਲਾਡੀ ਆਦਿ ਹਾਜ਼ਰ ਸਨ। ਉਧਰ ਇਸੇ ਤਰ੍ਹਾਂ ਗੋਪਾਲ ਨਗਰ ਵਿਖੇ ਵੀ ਕਲਸ਼ ਯਾਤਰਾ ਸਜਾਈ ਗਈ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਹਲਕੇ ’ ਚ ਆਮ ਆਦਮੀ ਪਾਰਟੀ ਦੇ ਵਿਕਾਸ ਦੇ ਦਾਅਵੇ ਖੋਖਲੇ - ਰਜਿੰਦਰ ਬੇਰੀ ਪਾਰਕਾਂ ਦੇ ਹਾਲ ਹੋ ਰਹੇ ਬਦ ਤੋਂ ਬਦਤਰ... ਅਗਲੀ ਖ਼ਬਰ ਸੁੱਚੀ ਪਿੰਡ ਵਿਖੇ ‘ਮੇਰੀ ਰਸੋਈ’ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡਣ ਦੌਰਾਨ ਮੇਅਰ ਵਿਨੀਤ ਧੀਰ, ਹ...
Ad Position 24
No active advertisement