ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ‘10 ਕਰੋੜ ਪ੍ਰਤਿੱਗਿਆ ਮਹਾ ਅਭਿਆਨ ’ ਦੀ ਸ਼ੁਰੂਆਤ
ਜਲੰਧਰ, 5 ਅਗਸਤ (ਸ਼ਿਵ)-ਆਦਰਸ਼ ਨਗਰ ਸਥਿਤ ਬ੍ਰਹਮਾ ਕੁਮਾਰੀ ਸੇਵਾ ਕੇਂਦਰ ਵਿਚ ਬ੍ਰਹਮਾ ਕੁਮਾਰੀ ਦੀ ਸਾਬਕਾ ਮੁੱਖ ਪ੍ਰਸ਼ਾਸਕ ਰਾਜਯੋਗਿਨੀ ਦਾਦੀ ਪ੍ਰਕਾਸ਼ਮਣੀ ਦੀ ਪਵਿੱਤਰ ਯਾਦ ਵਿਚ ਬ੍ਰਹਮਾਕੁਮਾਰੀ ਵੱਲੋਂ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ 10 ਕਰੋੜ ਪ੍ਰਤਿੱਗਿਆ ਮਹਾਂ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਸਮਾਜ ਦੇ ਹਰ ਵਰਗ ਵਿਚ ਸਿਹਤਮੰਦ, ਮੁੱਲ ਆਧਾਰਿਤ ਅਤੇ ਨਸ਼ਾ-ਮੁਕਤ ਜੀਵਨ ਸ਼ੈਲੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਲੋਕ ਭਾਗੀਦਾਰੀ ਰਾਹੀਂ ਸਕਾਰਾਤਮਿਕ ਸਮਾਜਿਕ ਮਾਹੌਲ ਤਿਆਰ ਕਰਨਾ ਹੈ।
ਜਲੰਧਰ, 5 ਅਗਸਤ (ਸ਼ਿਵ)-ਆਦਰਸ਼ ਨਗਰ ਸਥਿਤ ਬ੍ਰਹਮਾ ਕੁਮਾਰੀ ਸੇਵਾ ਕੇਂਦਰ ਵਿਚ ਬ੍ਰਹਮਾ ਕੁਮਾਰੀ ਦੀ ਸਾਬਕਾ ਮੁੱਖ ਪ੍ਰਸ਼ਾਸਕ ਰਾਜਯੋਗਿਨੀ ਦਾਦੀ ਪ੍ਰਕਾਸ਼ਮਣੀ ਦੀ ਪਵਿੱਤਰ ਯਾਦ ਵਿਚ ਬ੍ਰਹਮਾਕੁਮਾਰੀ ਵੱਲੋਂ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ 10 ਕਰੋੜ ਪ੍ਰਤਿੱਗਿਆ ਮਹਾਂ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਸਮਾਜ ਦੇ ਹਰ ਵਰਗ ਵਿਚ ਸਿਹਤਮੰਦ, ਮੁੱਲ ਆਧਾਰਿਤ ਅਤੇ ਨਸ਼ਾ-ਮੁਕਤ ਜੀਵਨ ਸ਼ੈਲੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਲੋਕ ਭਾਗੀਦਾਰੀ ਰਾਹੀਂ ਸਕਾਰਾਤਮਿਕ ਸਮਾਜਿਕ ਮਾਹੌਲ ਤਿਆਰ ਕਰਨਾ ਹੈ। ਸਮਾਗਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਜਲੰਧਰ ਵਰਜਿਤ ਵਾਲੀਆ, ਇੰਡੀਅਨ ਮੈਡੀਕਲ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਡਾ. ਧੀਰਜ ਭਾਟੀਆ, ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਡਾ. ਸੁਰਜੀਤ ਲਾਲ ਅਤੇ ਬ੍ਰਹਮਾ ਕੁਮਾਰੀ ਕੇਂਦਰ ਦੀ ਸੰਚਾਲਕਾ ਰਾਜਯੋਗਿਨੀ ਬੀ ਕੇ ਸੰਧੀਰਾ ਦੀਦੀ ਨੇ ਸ਼ਿਖਾ ਦੀਦੀ, ਸੁਸ਼ੀਲਾ ਦੀਦੀ, ਸਿਮਰਨ ਦੀਦੀ, ਸੁਲੇਖਾ ਦੀਦੀ, ਸੁਰਿੰਦਰ ਭਾਈ ਅਤੇ ਡਾ. ਆਰ.ਐਲ. ਬੱਸਨ ਦੇ ਨਾਲ ਮਿਲ ਕੇ ਦੀਪ ਜਗਾ ਕੇ ਕੇ ਜਲੰਧਰ ਵਿਚ ਇਸ ਮਹਾ ਅਭਿਆਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੀਕੇ ਭੈਣਾਂ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੀ ਇੱਕ ਪ੍ਰਭਾਵਸ਼ਾਲੀ ਲਘੂ ਨਾਟਿਕਾ ਵੀ ਪੇਸ਼ ਕੀਤੀ ਗਈ, ਜਿਸ ਨੇ ਹਾਜ਼ਰ ਦਰਸ਼ਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਿਹਤਮੰਦ ਅਤੇ ਮਜ਼ਬੂਤ ਸਮਾਜ ਦੀ ਸਿਰਜਣਾ ਸਿਰਫ਼ ਕਾਨੂੰਨਾਂ ਨਾਲ ਨਹੀਂ, ਸਗੋਂ ਸਿਹਤਮੰਦ ਜੀਵਨ ਸ਼ੈਲੀ, ਜਾਗਰੂਕਤਾ, ਆਤਮ-ਸੰਯਮ, ਸਕਾਰਾਤਮਿਕ ਸੋਚ, ਜੀਵਨ ਮੁੱਲਾਂ ਅਤੇ ਲੋਕ ਭਾਗੀਦਾਰੀ ਨਾਲ ਸੰਭਵ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਮੌਜੂਦ ਲੋਕਾਂ, ਵਿਦਿਆਰਥੀਆਂ ਨੂੰ ਵੀ ਨਸ਼ਾ-ਮੁਕਤ ਜੀਵਨ ਸ਼ੈਲੀ ਅਪਣਾਉਣ ਦੀ ਪ੍ਰਤਿੱਗਿਆ ਦਿਵਾਈ ਗਈ।