08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਜੀਐਂਟੀ ਕ੍ਰਾਈਮ ਐਂਟੀ ਕਰੱਪਸ਼ਨ ਐਸੋਸੀਏਸ਼ਨ ਨੀਤੀ ਆਯੋਗ ਵਲੋਂ ਨਵੇਂ ਅਹੁਦੇਦਾਰਾਂ ਨੂੰ ਪਹਿਚਾਣ ਕਾਰਡ ਤੇ ਸਰਟੀਫਿਕੇਟ ਵੰਡੇ

Ad Position 21
No active advertisement
ਅਜੀਤ ਡੈਸਕ 24-06-2026
ਚੁਗਿੱਟੀ/ ਜੰਡੂ ਸਿੰਘਾ, 23 ਜੂਨ (ਨਰਿੰਦਰ ਲਾਗੂ)-ਸਥਾਨਕ ਲੰਮਾ ਪਿੰਡ ਚੌਂਕ ਲਾਗਲੀ ਗੁਰੂ ਨਾਨਕ ਮਾਰਕੀਟ ਵਿਖੇ ਐਂਟੀ ਕ੍ਰਾਈਮ ਐਂਟੀ ਕਰੱਪਸ਼ਨ ਐਸੋਸੀਏਸ਼ਨ ਨੀਤੀ ਅਯੋਗ ਦੇ ਪ੍ਰਬੰਧਕਾਂ ਵੱਲੋਂ ਇੱਕ ਬੈਠਕ ਰਾਸ਼ਟਰੀ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਦੀ ਅਗਵਾਈ ਕੀਤੀ ਗਈ। ਇਸ ਮੌਕੇ ਜਲੰਧਰ ਵੈਸਟ, ਜਲੰਧਰ ਛਾਉਣੀ ਅਤੇ ਅੰਮ੍ਰਿਤਸਰ ਤੋਂ ਬਣਾਏ ਗਏ ਨਵੇਂ ਅਹੁਦੇਦਾਰਾਂ ਨੂੰ ਆਈ ਕਾਰਡ ਤੇ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਕੈਰੋਂ ਨੇ ਕਿਹਾਇਸ ਸੰਸਥਾ ਵੱਲੋਂ ਲੋਕਾਂ ਦੀ ਭਲਾਈ ਲਈ ਆਏ ਦਿਨ ਕੰਮ ਕੀਤੇ ਜਾ ਰਹੇ ਹਨ ਉਸੇ ਸਿਲਸਿਲੇ ਨੂੰ ਅਗਾਂਹ ਵਧਾਉਣ ਦੀ ਉਮੀਦ ਤੁਹਾਡੇ ‘ਤੇ ਕੀਤੀ ਗਈ ਹੈ। ਉਨ੍ਹਾਂ ਵੱਲੋਂ ਨਵੇਂ ਅਹੁਦੇਦਾਰਾਂ ਨੂੰ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯਸ਼ ਪਾਲ ਸ੍ਰੀ, ਡਾਕਟਰ ਕੁਲਵੰਤ ਰਾਏ, ਡਾਕਟਰ ਪ੍ਰਵੀਨ ਕੁਮਾਰ, ਜੋਗਿੰਦਰ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ ਬਾਗੜੀ, ਸੰਜੀਵ ਸ਼ਰਮਾ, ਸੁਖਵਿੰਦਰ ਸਿੰਘ ਸੋਨੂੰ, ਦਲਜੀਤ ਸਿੰਘ ਅਰੋੜਾ, ਚੰਦਰਕਾਂਤਾ, ਨੀਤੀ ਰਾਣੀ, ਨੀਰਜ ਸੱਭਰਵਾਲ, ਰਾਜਕੁਮਾਰ,ਜਨਕ ਰਾਜ, ਬਲਰਾਜ ਕੁਮਾਰ, ਪ੍ਰੀਤਮ ਕੁਮਾਰ,ਲਤਿਤ ਲਵਲੀ, ਲਖਵਿੰਦਰ ਸਿੰਘ ਤੇ ਮਦਨ ਲਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਰਗਾਹ ਬਾਬਾ ਬਹਾਰ ਸ਼ਾਹ ਕਾਦਰੀ ਮੁਬਾਰਕਪੁਰ ਸ਼ੇਖੇ ਵਿਖੇ ਕਰਵਾਇਆ ਸਾਲਾਨਾ ਜੋੜ ਮੇਲਾ ਮਨ ਲਗਾ ਕੇ ਕੀਤੀ ਜਾਵੇ ਪ੍ਰਮਾਤਮਾ... ਅਗਲੀ ਖ਼ਬਰ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ
Ad Position 24