08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਚੌਕ ਦੇ ਕੋਲ ਲਗਾਏ ਗਾਡਰ ਗੱਡੀਆਂ ਵੱਜਣ ਨਾਲ ਹੋਏ ਖ਼ਰਾਬ <br/>

Ad Position 21
No active advertisement
ਅਜੀਤ ਡੈਸਕ 05-04-2026
ਜਲੰਧਰ, 4 ਅਪ੍ਰੈਲ (ਸ਼ਿਵ)-ਨਗਰ ਨਿਗਮ ਪ੍ਰਸ਼ਾਸਨ ਨੇ ਗੁਰੂ ਰਵਿਦਾਸ ਚੌਕ ਨੂੰ ਸੁੰਦਰ ਬਣਾਉਣ ਲਈ ਲੱਖਾਂ ਰੁਪਏ ਖ਼ਰਚ ਕੀਤੇ ਹਨ ਤੇ ਉਸ ਦੀ ਸੰਭਾਲ ਲਈ ਆਲੇ ਦੁਆਲੇ ਲੋਹੇ ਦੇ ਗਾਡਰ ਵੀ ਲਗਾਏ ਹਨ ਪਰ ਹੁਣ ਲੱਗੇ ਗਾਡਰਾਂ 'ਚੋਂ ਕਈ ਗਾਡਰ ਟੇਢੇ ਮੇਢੇ ਹੋ ਗਏ ਹਨ ਤੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਗਾਡਰ ਗੱਡੀਆਂ ਦੇ ਵੱਜਣ ਕਰਕੇ ਖ਼ਰਾਬ ਹੋਏ ਹਨ ਤਾਂ ਇਸ ਨਾਲ ਚੌਕ ਨੂੰ ਵੀ ਨੁਕਸਾਨ ਪੁੱਜਾ ਹੈ | ਆਮ ਆਦਮੀ ਪਾਰਟੀ ਦੇ ਆਗੂ ਮੇਜਰ ਸਿੰਘ ਨੇ ਕਿਹਾ ਕਿ ਨਿਗਮ ਨੇ ਇਨ੍ਹਾਂ ਗਾਡਰਾਂ ਨੂੰ ਲਗਾ ਕੇ ਵਧੀਆ ਕੰਮ ਕੀਤਾ ਹੈ ਤਾਂ ਜੋ ਚੌਕ ਨੂੰ ਕਿਸੇ ਤਰਾਂ ਦਾ ਨੁਕਸਾਨ ਨਾ ਪੁੱਜੇ ਪਰ ਇਨ੍ਹਾਂ ਗਾਡਰਾਂ ਵਿਚ ਗੱਡੀਆਂ ਵੱਜ ਰਹੀਆਂ ਹਨ | ਇਕ ਤਾਂ ਗਾਡਰ ਖ਼ਰਾਬ ਹੋ ਰਹੇ ਹਨ ਸਗੋਂ ਲੋਕਾਂ ਦੀਆਂ ਗੱਡੀਆਂ ਨੂੰ ਨੁਕਸਾਨ ਪੁੱਜ ਰਿਹਾ ਹੈ | ਮੇਜਰ ਸਿੰਘ ਦਾ ਕਹਿਣਾ ਸੀ ਕਿ ਚੌਕ ਦੇ ਆਲ਼ੇ ਦੁਆਲੇ ਇਸ ਤਰਾਂ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਗੱਡੀਆਂ ਗਾਡਰਾਂ 'ਚ ਨਾ ਵੱਜਣ ਤੇ ਚੌਕ ਵੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰਹੇ | ਉਨਾਂ ਕਿਹਾ ਕਿ ਚੌਕ ਦੇ ਆਲ਼ੇ ਦੁਆਲੇ ਕੰਧ ਵੀ ਮਜ਼ਬੂਤ ਬਣਾਈ ਜਾਣੀ ਚਾਹੀਦੀ ਸੀ ਤਾਂ ਜੋ ਚੌਕ ਦਾ ਵੀ ਕਿਸੇ ਤਰ੍ਹਾਂ ਨਾਲ ਨੁਕਸਾਨ ਨਾ ਹੋ ਸਕੇ | ਚੌਕ 'ਚ ਕਈ ਗਾਡਰ ਗੱਡੀਆਂ ਵੱਜਣ ਕਾਰਨ ਖ਼ਰਾਬ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਸਾਲਾਂ ਤੋਂ ਲਟਕ ਰਿਹਾ ਗੁੜ ਮੰਡੀ ਦੇ ਖੋਖਿਆਂ ਨੂੰ ਰਾਹਤ ਦੇਣ ਦਾ ਮਾਮਲਾ ਅਗਲੀ ਖ਼ਬਰ ਇੰਡਸਟਰੀਅਲ ਅਸਟੇਟ ਦੇ ਸਨਅਤਕਾਰਾਂ ਵਲੋਂ ਕਈ ਮਸਲਿਆਂ 'ਤੇ ਚਰਚਾ
Ad Position 24