08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਲਾਇਨਜ਼ ਪਬਲਿਕ ਸਕੂਲ ਨੂਰਪੁਰ ਨੇ ਵਿਦਿਆਰਥੀਆਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਟੂਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 02-03-2026
ਨਕੋਦਰ, 1 ਮਾਰਚ (ਤਿਲਕ ਰਾਜ ਸ਼ਰਮਾ)-ਲਾਇਨਜ਼ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਲਾਲੀ ਸੋਖੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਿ੍ੰਸੀਪਲ ਲਵਪ੍ਰੀਤ ਸਿੰਘ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੂੰ ਪੁਸ਼ਪਾ ਗੁਜਰਾਲ ਸਿਟੀ ਦਾ ਟੂਰ ਕਰਵਾਇਆ ਗਿਆ | ਟੂਰ 'ਚ ਏਕ ਨੂਰ ਚੈਰੀਟੇਬਲ ਟਰੱਸਟ ਅੰਮਿ੍ਤਸਰ ਦੀਆਂ ਲੜਕੀਆਂ ਵੀ ਸ਼ਾਮਿਲ ਸਨ | ਵਿਦਿਆਰਥੀਆਂ ਨੇ ਪ੍ਰਦਰਸ਼ਨੀਆਂ ਦੇਖੀਆਂ | ਵਿਦਿਆਰਥੀਆਂ ਨੇ ਸਪੇਸ ਥੀਏਟਰ, ਡਿਜੀਟਲ ਪਲੈਟੀਨੋਰੀਅਮ, ਲੇਜ਼ਰ ਥੀਏਟਰ, ਫਲਾਈਟ ਸਿਮੁਲੇਟਰ, ਕਲਾਈਮੇਟ ਚੇਂਜ ਥੀਏਟਰ, ਅਰਥਕੁਏਕ ਸਿਮੁਲੇਟਰ, ਸਪੇਸ ਐਂਡ ਏਵੀਨੇਸ਼ਨ, ਐਨਰਜੀ ਪਾਰਕ, ਹੈਲਥ ਗੈਲਰੀ, ਫਨ ਸਾਇੰਸ, ਡਾਇਨਾਸੋਰ ਪਾਰਕ ਅਤੇ ਡਿਫੈਂਸ ਗੈਲਰੀ ਸੰਬੰਧੀ ਭਰਪੂਰ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਬੱਚਿਆਂ ਨੇ ਝੂਲੇ ਅਤੇ ਬਟਿੰਗ ਦਾ ਖ਼ੂਬ ਅਨੰਦ ਮਾਣਿਆ | ਪਿ੍ੰਸੀਪਲ ਲਵਪ੍ਰੀਤ ਸਿੰਘ ਟੂਰ ਲਈ ਡਾ. ਰਕੇਸ਼ ਸਚਦੇਵ, ਲਾਲੀ ਸੋਖੀ ਅਤੇ ਰਵੀ ਸੋਖੀ ਦਾ ਧੰਨਵਾਦ ਕੀਤਾ | ਇਸ ਮੌਕੇ ਵਾਈਸ ਪਿ੍ੰਸੀਪਲ ਰੇਨੂਕਾ ਗਿੱਲ, ਸਿਮਰਨ ਕੌਰ ਅਤੇ ਮਿਸ ਤਮੰਨਾ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੇਜਰੀਵਾਲ ਤੇ ਸਿਸੋਦੀਆ ਨੂੰ ਅਦਾਲਤ ਵਲੋਂ ਬਰੀ ਕਰਨਾ ਲੋਕਤੰਤਰ ਦੀ ਜਿੱਤ-ਗੋਗਨਾ ਅਗਲੀ ਖ਼ਬਰ ਨਿਗਮ ਲਈ ਆਸਾਨ ਨਹੀਂ ਹੈ ਕਈ ਕਾਲੋਨਾਈਜ਼ਰਾਂ ਤੋਂ ਕਰੋੜਾਂ ਦੀ ਬਕਾਇਆ ਵਸੂਲੀ ਕਰਨ ਦਾ ਕੰਮ
Ad Position 24