17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਹਲਕਾ ਇੰਚਾਰਜ ਰਜਿੰਦਰ ਸਿੰਘ ਦੀ ਅਗਵਾਈ ਹੇਠ ਵੱਡਾ ਕਾਫ਼ਲਾ ਕਰਤਾਰਪੁਰ ਤੋਂ ਬਰਨਾਲਾ ਰੈਲੀ 'ਚ ਸ਼ਾਮਿਲ ਹੋਇਆ <br/>

Ad Position 21
No active advertisement
ਬਰਨਾਲਾ ਰੈਲੀ ਲਈ ਕਰਤਾਰਪੁਰ ਤੋਂ ਰਵਾਨਾ ਹੁੰਦੇ ਹੋਏ ਹਲਕਾ ਇੰਚਾਰਜ ਰਾਜਿੰਦਰ ਸਿੰਘ ਨਾਲ ਕਾਂਗਰਸੀ ਆਗੂ | ਤਸਵੀਰ ਜਨਕ ਰਾਜ ਗਿੱਲ <br/> 01-03-2026
ਕਰਤਾਰਪੁਰ, 28 ਫਰਵਰੀ (ਜਨਕ ਰਾਜ ਗਿੱਲ)- ਕਾਂਗਰਸ ਪਾਰਟੀ ਵਲੋਂ ਬਰਨਾਲਾ ਦੀ ਅਨਾਜ ਮੰਡੀ ਵਿਖੇ ਮਨਰੇਗਾ ਮਜ਼ਦੂਰ ਕਿਸਾਨ ਬਚਾਓ ਰੈਲੀ 'ਚ ਹਲਕਾ ਇੰਚਾਰਜ ਸੈਂਕੜਿਆਂ ਦੀ ਤਾਦਾਦ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਕਾਫਲੇ ਨਾਲ ਕਰਤਾਰਪੁਰ ਤੋਂ ਰਵਾਨਾ ਹੋਏ | ਹਲਕਾ ਇੰਚਾਰਜ ਸੇਵਾ-ਮੁਕਤ ਐੱਸ.ਐੱਸ.ਪੀ. ਰਾਜਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਇਸ ਸੰਘਰਸ਼ 'ਚ ਹਲਕਾ ਕਰਤਾਰਪੁਰ ਦੇ ਸਮੂਹ ਬਲਾਕ ਪ੍ਰਧਾਨਾਂ 'ਚ ਅਮਰਜੀਤ ਸਿੰਘ ਕੰਗ, ਮੋਤਾ ਸਿੰਘ, ਜ਼ਿਲ੍ਹਾ ਜਲੰਧਰ ਦਿਹਾਤੀ ਦੀ ਮਹਿਲਾ ਪ੍ਰਧਾਨ ਰੇਨੂ ਸੇਠ ਤੇ ਕਰਤਾਰਪੁਰ ਸ਼ਹਿਰੀ ਦੀ ਲੀਡਰਸ਼ਿਪ ਵਲੋਂ ਖੇਤਰ 'ਚ ਆਪੋ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ ਗਈ ਹੈ | ਇਸ ਮੌਕੇ ਕਾਫ਼ਲੇ 'ਚ ਕਰਤਾਰਪੁਰ ਸ਼ਹਿਰੀ ਅਤੇ ਦਿਹਾਤੀ ਦੇ ਮੁੱਖ ਆਗੂ, ਕਾਂਗਰਸ ਸੇਵਾ ਦਲ ਦੇ ਪ੍ਰਧਾਨ ਗੋਰਾ ਕਰਤਾਰਪੁਰ ਸ਼ਹਿਰੀ ਪ੍ਰਧਾਨ ਗੋਪਾਲ ਸੂਦ, ਮਹਿਲਾ ਪ੍ਰਧਾਨ ਹਰਬੰਸ, ਕੌਂਸਲਰ ਬਾਲਕਿਸ਼ਨ ਬਾਲੀ, ਯੂਥ ਆਗੂ ਪਰਵੀਨ, ਕਮਲ ਬਾਠ, ਕਰਤਾਪੁਰ ਹਲਕੇ ਦੇ ਕਾਂਗਰਸ ਕਿਸਾਨ ਵਿੰਗ ਦੇ ਪ੍ਰਧਾਨ ਰਾਜਪਾਲ ਸਿੰਘ ਚਕਰਾਲਾ, ਸੁਰਿੰਦਰ ਸਿੰਘ ਐਮਾ, ਜਸਕਮਲ ਮਦਾਰ, ਲਿੱਧੜਾਂ ਤੋਂ ਸਰਪੰਚ ਕੁਲਜੀਤ ਸਿੰਘ, ਪ੍ਰਦੀਪ ਕੁਮਾਰ, ਸੁਰਿੰਦਰ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਸਰਪੰਚ ਪਿੰਡ ਬੁਲੋਵਾਲ ਮਦਨ ਲਾਲ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਗੋਲਡੀ ਰਹੀਮਪੁਰ, ਹਰਵੀਰ ਸਿੰਘ ਗੋਲਡੀ, ਸਰਪੰਚ ਬਲਵਿੰਦਰ ਸਿੰਘ ਆਦਿ ਰਵਾਨਾ ਹੋਏ |

Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਪੁਲਿਸ ਵਲੋਂ ਇਸਮਾਈਪੁਰ ਦੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਨਸ਼ੇ ਨੂੰ ਖਤਮ ਕਰਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ- ਐੱਸ.ਐੱਸ.ਪੀ. ਵਿਰਕ ਦਿਹਾਤੀ ਪੁਲਿਸ ਵਲੋਂ ਲੋਕ ਮਿਲਣੀ <br/>
Ad Position 24