17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਨਸ਼ੇ ਨੂੰ ਖਤਮ ਕਰਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ- ਐੱਸ.ਐੱਸ.ਪੀ. ਵਿਰਕ ਦਿਹਾਤੀ ਪੁਲਿਸ ਵਲੋਂ ਲੋਕ ਮਿਲਣੀ <br/>

Ad Position 21
No active advertisement
ਅਜੀਤ ਡੈਸਕ 01-03-2026
ਆਦਮਪੁਰ, 28 ਫਰਵਰੀ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਆਦਮਪੁਰ ਵਿਖੇ ਨਸ਼ਿਆਂ ਤੇ ਗੈਂਗਸਟਰ ਵਾਦ ਖ਼ਿਲਾਫ਼ ਸਮਾਜ ਨੂੰ ਚੇਤਨ ਕਰਨ ਲਈ ਲੋਕ ਮਿਲਣੀ ਕੀਤੀ ਗਈ ਜਿਸ ਵਿਚ ਜਲੰਧਰ ਜ਼ਿਲ੍ਹੇ ਦੇ ਪੁਲਿਸ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ, ਡੀ.ਐੱਸ.ਪੀ. ਰਜੀਵ ਕੁਮਾਰ ਤੇ ਥਾਣੇਦਾਰ ਆਦਮਪੁਰ ਰਵਿੰਦਰਪਾਲ ਸਿੰਘ, ਐੱਸ. ਐੱਚ. ਓ. ਪਤਾਰਾ ਰਾਮ ਕਿਸ਼ਨ ਨੇ ਸ਼ਮੂਲੀਅਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਲੈਕਚਰਾਰ ਗੁਰਿੰਦਰ ਸਿੰਘ ਨੇ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਬਾਰੇ ਦੱਸਿਆ | ਉਪਰੰਤ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਹਾਜ਼ਰੀਨ ਸ਼ਖ਼ਸੀਅਤਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਤੇ ਗੈਂਗਸਟਰ ਵਾਦ ਖ਼ਿਲਾਫ਼ ਪੂਰਨ ਸਖ਼ਤੀ ਨਾਲ ਕੰਮ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਨਸ਼ਾਖੋਰੀ ਅਤੇ ਗੈਂਗਸਟਰਾਂ ਖ਼ਿਲਾਫ਼ ਕੋਈ ਵੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਤੇ ਪੁਲਿਸ ਪ੍ਰਸ਼ਾਸਨ ਸਖ਼ਤੀ ਨਾਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇਗਾ | ਸੂਚਨਾ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ | ਸਟੇਟ ਸਕੱਤਰ ਦੀ ਭੂਮਿਕਾ ਲੈਕਚਰਾਰ ਗੁਰਿੰਦਰ ਸਿੰਘ ਵੱਲੋਂ ਬਾਖ਼ੂਬੀ ਢੰਗ ਨਾਲ ਨਿਭਾਈ ਗਈ | ਇਸ ਮੌਕੇ ਦਲਜੀਤ ਸਿੰਘ ਮਿਨਹਾਸ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਹਲਕਾ ਆਦਮਪੁਰ, ਲਖਵੀਰ ਸਿੰਘ ਹਜ਼ਾਰਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਤਾਰਾ, ਪਰਮਜੀਤ ਸਿੰਘ ਰਾਜਵੰਸ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਜੋਗਿੰਦਰ ਪਾਲ ਸ਼ਹਿਰੀ ਪ੍ਰਧਾਨ, ਸਰਬਜੀਤ ਹੈਪੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੰਡੂਸਿੰਘਾਂ, ਮਲਕੀਤ ਸਿੰਘ ਦੌਲਤਪੁਰ ਸਾਬਕਾ ਸਰਪੰਚ, ਚਰਨਜੀਤ ਸਿੰਘ ਸ਼ੇਰੀ, ਰਾਕੇਸ਼ ਅਗਰਵਾਲ, ਰਾਮ ਲਾਲ ਸੰਨੀ ਸਰਪੰਚ ਚੋਮੋਂ, ਅਕਾਸ਼ਦੀਪ ਆਸ਼ੂ ਬਲਾਕ ਪ੍ਰਧਾਨ, ਜਗਜੀਤ ਸਿੰਘ ਮਾਣਰਾਈ, ਤਰਸੇਮ ਸਿੰਘ ਚੁਖਿਆਰਾ, ਕੁਲਵਿੰਦਰ ਸਿੰਘ ਇੰਟਾਬੱਧੀ, ਸਲਿੰਦਰ ਸਿੰਘ ਨੌਲੀ, ਅੰਮਿ੍ਤਪਾਲ ਸਿੰਘ ਦੂਹੜਾ, ਸੁਰਿੰਦਰ ਸਿੰਘ ਸਰਪੰਚ, ਹਰਜੀਤ ਸਿੰਘ, ਬਲਜੀਤ ਸਿੰਘ ਪਧਿਆਣਾ, ਨਿਰਮਲ ਕੌਲ ਸਰਪੰਚ ਹਰੀਪੁਰ, ਜਸਪ੍ਰੀਤ ਸਿੰਘ ਸਰਪੰਚ ਲੁਟੇਰਾ ਖੁਰਦ, ਮਨਜੀਤ ਸਿੰਘ ਸਰਪੰਚ ਕੰਦੋਲਾ, ਦਲਜੀਤ ਸਿੰਘ ਜੀਤਾ, ਜਸਵੀਰ ਸਿੰਘ ਪਧਿਆਣਾ, ਗੁਲਜਾਰੀ ਲਾਲ ਸਰਪੰਚ ਖੁਰਦਪੁਰ, ਪਿ੍ਤਪਾਲ ਸਿੰਘ ਸਿਕੰਦਪੁਰ, ਸੁਖਵਿੰਦਰ ਸਿੰਘ ਸਰਪੰਚ ਫ਼ਤਿਹਪੁਰ, ਮਾਸਟਰ ਗੁਰਚਰਨ ਸਿੰਘ, ਕਮਲ ਕਡਿਆਣਾ ਬਿਜਲੀ ਬੋਰਡ, ਅੰਬੇਡਕਰ ਸੈਨਾ ਦੇ ਪ੍ਰਧਾਨ ਬਲਵੀਰ ਸਿੱਧੂ ਤੇ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਰਜਿੰਦਰ ਸਿੰਘ ਦੀ ਅਗਵਾਈ ਹੇਠ ਵੱਡਾ ਕਾਫ਼ਲਾ ਕਰਤਾਰਪੁਰ ਤੋਂ ਬਰਨਾਲਾ ਰੈਲੀ 'ਚ ਸ਼ਾਮਿਲ ਹੋਇਆ <br/> ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਚਿੱਪ ਵਾਲੇ ਮੀਟਰ ਲੋਹੀਆਂ ਦਫਤਰ ਵਿਖੇ ਜਮ੍ਹਾਂ ਕਰਵਾਉਣ ਦਾ ਸਿਲਸਿਲਾ ਜਾਰੀ <br/>...
Ad Position 24