17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਲੋਹੀਆਂ ਪੁਲਿਸ ਵਲੋਂ ਇਸਮਾਈਪੁਰ ਦੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 01-03-2026
ਲੋਹੀਆਂ ਖਾਸ, 28 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਥਾਣਾ ਲੋਹੀਆਂ ਵਿਖੇ ਪੁਲਿਸ ਨੇ ਪਿੰਡ ਇਸਮੈਲਪੁਰ 'ਚ ਜ਼ਮੀਨ ਖਰੀਦਣ ਨੂੰ ਲੈ ਕੇ ਹੋਈ ਇੱਕ ਲੜਾਈ ਦੇ ਕੇਸ 'ਚ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਮੁਤਾਬਿਕ ਲੰਘੀ 12 ਜਨਵਰੀ ਦੀ ਲੜਾਈ ਤੋਂ ਬਾਅਦ 17 ਜਨਵਰੀ ਨੂੰ ਸਿਵਲ ਹਸਪਤਾਲ ਵੱਲੋਂ ਆਈ ਐੱਮ.ਐੱਲ.ਆਰ. ਮੁਤਾਬਕ ਪੁਲਿਸ ਨੇ ਕੇਵਲ 23 ਦੀ ਰਿਪੋਰਟ ਹੀ ਦਰਜ ਕੀਤੀ ਸੀ | ਇਸ ਮੌਕੇ ਪਿੱਪਲ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਇਸਮੈਲਪੁਰ ਨੇ ਸਥਾਨਕ ਪੁਲਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਮੇਰੀ ਲੜਕੀ ਤਰਸੇਮ ਕੌਰ ਅਤੇ ਪੀਨਾ ਕੌਰ ਨਾਲ, ਜਸਵੰਤ ਸਿੰਘ ਪੁੱਤਰ ਪ੍ਰੇਮ ਸਿੰਘ, ਲਖਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ, ਬੂਟਾ ਸਿੰਘ ਪੁੱਤਰ ਜਸਵੰਤ ਸਿੰਘ, ਅਮਨਦੀਪ ਕੌਰ ਪਤਨੀ ਲਖਵਿੰਦਰ ਸਿੰਘ, ਅਮਰਜੀਤ ਕੌਰ ਪਤਨੀ ਜਸਵੰਤ ਸਿੰਘ ਲੜਾਈ ਝਗੜਾ ਤੇ ਗਾਲੀ ਗਲੋਚ ਕਰ ਰਹੇ ਸਨ ਅਤੇ ਜਦੋਂ ਉਸ ਨੇ ਇਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਮੇਰੇ 'ਤੇ ਜਸਵੰਤ ਸਿੰਘ, ਬੂਟਾ ਸਿੰਘ, ਲਖਵਿੰਦਰ ਸਿੰਘ, ਅਮਨਦੀਪ ਕੌਰ ਅਤੇ ਅਮਰਜੀਤ ਕੌਰ ਨੇ ਹਮਲਾ ਕਰ ਦਿੱਤਾ | ਉਨ੍ਹਾਂ ਕਿਹਾ ਕਿ ਮੈਨੂੰ ਮੇਰੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦਾਖਲ ਕਰਵਾਇਆ ਸੀ | ਪਿੱਪਲ ਸਿੰਘ ਨੇ ਦੱਸਿਆ ਕਿ ਉਕਤ ਲੜਾਈ ਝਗੜੇ ਦਾ ਕਾਰਨ ਮੇਰੇ ਘਰ ਨਾਲ ਲੱਗਦੀ ਜਗ੍ਹਾ ਖਰੀਦਣ ਨੂੰ ਲੈ ਕੇ ਹੈ ਕਿਉਂਕਿ ਉਕਤ ਕਹਿੰਦੇ ਹਨ ਕਿ ਇਹ ਜਗ੍ਹਾ ਅਸੀਂ ਖਰੀਦਣੀ ਸੀ ਪਰ ਉੱਚ ਡਾਕਟਰੀ ਜਾਂਚ ਤੋਂ ਬਾਅਦ ਆਈ ਰਿਪੋਰਟ ਦੇ ਮੁਤਾਬਕ ਲੋਹੀਆਂ ਪੁਲਿਸ ਵੱਲੋਂ ਉਕਤ 5 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਹਾਈਕਮਾਨ ਆਪਣਾ ਪ੍ਰਭਾਵ ਗਵਾ ਚੁੱਕੀ ਹੈ-ਸੁਨੀਲ ਜਾਖੜ <br/> ਅਗਲੀ ਖ਼ਬਰ ਹਲਕਾ ਇੰਚਾਰਜ ਰਜਿੰਦਰ ਸਿੰਘ ਦੀ ਅਗਵਾਈ ਹੇਠ ਵੱਡਾ ਕਾਫ਼ਲਾ ਕਰਤਾਰਪੁਰ ਤੋਂ ਬਰਨਾਲਾ ਰੈਲੀ 'ਚ ਸ਼ਾਮਿਲ ਹੋਇਆ <br/>
Ad Position 24