17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕੱਲ੍ਹ ਦੇ ਅਰਥੀ ਫੂਕ ਮੁਜ਼ਾਹਰੇ 'ਚ ਈ.ਟੀ.ਯੂ. ਪੰਜਾਬ ਵੱਡੀ ਗਿਣਤੀ 'ਚ ਸ਼ਮੂਲੀਅਤ ਕਰੇਗੀ - ਤਰਸੇਮ ਲਾਲ, ਰਿਸ਼ੀ ਕੁਮਾਰ <br/>

Ad Position 21
No active advertisement
ਜਾਣਕਾਰੀ ਦਿੰਦੇ ਹੋਏ ਐਲੀਮੈਂਟਰੀ ਟੀਚਰ ਯੂਨੀਅਨ ਜ਼ਿਲ੍ਹਾ ਜਲੰਧਰ ਇਕਾਈ ਦੇ ਅਹੁਦੇਦਾਰ | ਤਸਵੀਰ - ਹੁਸਨ ਲਾਲ <br/> 01-03-2026
ਕਿਸ਼ਨਗੜ੍ਹ, 28 ਫਰਵਰੀ (ਹੁਸਨ ਲਾਲ)- ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਇਕਾਈ ਜਲੰਧਰ ਦੇ ਪ੍ਰਧਾਨ ਤਰਸੇਮ ਲਾਲ ਅਤੇ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਅਧਿਆਪਕਾਂ 'ਤੇ ਜਬਰੀ ਟੀ. ਈ. ਟੀ. ਟੈੱਸਟ ਲਗਾਉਣ ਅਤੇ ਹੱਕੀ ਮੰਗਾਂ ਦੀ ਪੰਜਾਬ ਸਰਕਾਰ ਵਲੋਂ ਪੂਰਤੀ ਨਾ ਕਰਨ ਦੇ ਰੋਸ ਵਜੋਂ ਸੂਬਾ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਡਿਪਟੀ ਕਮਿਸ਼ਨਰ ਦਫ਼ਤਰ ਜਲੰਧਰ ਦੇ ਸਾਹਮਣੇ ਕੀਤਾ ਜਾਵੇਗਾ | ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਅਧੀਨ ਆਉਂਦੀਆਂ ਜਥੇਬੰਦੀਆ ਵਿੱਚ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ, ਮਾਸਟਰ ਕਾਰਡ ਯੂਨੀਅਨ, ਲੈਕਚਰਾਰ ਯੂਨੀਅਨ ਅਤੇ ਨਾਨ ਟੀਚਿੰਗ ਕਰਮਚਾਰੀ ਯੂਨੀਅਨ ਵਲੋਂ ਸਾਂਝੇ ਤੌਰ 'ਤੇ ਇਸ ਅਰਥੀ ਫੂਕ ਮੁਜ਼ਾਹਰੇ ਵਿੱਚ ਭਾਗ ਲਿਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ, ਜਨਰਲ ਸਕੱਤਰ ਰਿਸ਼ੀ ਕੁਮਾਰ, ਪ੍ਰੈੱਸ ਸਕੱਤਰ ਦਿਲਬਾਗ ਸਿੰਘ, ਵਿੱਤ ਸਕੱਤਰ ਅਮਨਦੀਪ ਸਿੰਘ, ਭਗਵੰਤ ਪਿ੍ਤਪਾਲ ਕਪਿਲ ਕਵਾਤਰਾ, ਸੁਰਿੰਦਰ ਪਾਲ, ਜਸਵੰਤ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਮਥਰੇਸ਼ ਕੁਮਾਰ, ਸਤੀਸ਼ ਕੁਮਾਰ, ਨਰਦੇਵ ਜਰਿਆਲ, ਇੰਦਰਜੀਤ ਸਿੰਘ, ਪਾਲ ਜੀ ਮੁਕੇਸ਼, ਚਰਨਜੀਤ ਸਿੰਘ, ਧੀਰਜ ਡੋਗਰਾ, ਊਧਮ ਸਿੰਘ, ਸੋਨੂੰ ਭਗਤ, ਸੰਜੀਵ ਭਾਰਦਵਾਜ, ਯਸ਼ ਮੋਮੀ (ਸਾਰੇ ਜ਼ਿਲ੍ਹਾ ਮੀਤ ਪ੍ਰਧਾਨ) ਸਹਾਇਕ ਜਨਰਲ ਸਕੱਤਰ ਰਵਿੰਦਰ ਕੁਮਾਰ, ਸਹਾਇਕ ਪ੍ਰੈੱਸ ਸਕੱਤਰ ਮਨਦੀਪ ਸਿੰਘ, ਨਵੀਨ ਸ਼ਰਮਾ, ਮਨਜੀਤ ਸਿੰਘ ਚਾਵਲਾ, ਸਹਾਇਕ ਵਿੱਤ ਸਕੱਤਰ ਪ੍ਰੇਮ ਕੁਮਾਰ, ਪੰਕਜ ਧੂਰੀਆ, ਜਥੇਬੰਦਕ ਸਕੱਤਰ ਰਾਮਪਾਲ, ਡਾ. ਬਲਵੀਰ ਮੰਨਣ, ਮੁਨੀਸ਼ ਮੋਹਨ, ਅਨੁਰਾਗ ਸੰਧੀਰ, ਜ਼ਿਲ੍ਹਾ ਇਕਾਈ ਆਗੂ ਕੁਲਵੰਤ ਸਿੰਘ, ਬੜਾਪਿੰਡ, ਪਦਮ ਨੰਦਾ, ਰਾਜਿੰਦਰ ਕੁਮਾਰ, ਅਸ਼ਵਨੀ ਕੁਮਾਰ, ਖੁਸ਼ਹਾਲ ਸਿੰਘ, ਹੇਮ ਰਾਜ, ਅਮਿਤ ਚੋਪੜਾ, ਜਸਵੀਰ ਜੱਫਲ, ਬਲਵੀਰ ਸਿੰਘ, ਡਾ. ਯਸ਼ਪਾਲ ਚੰਦੜ, ਜੀਵਨ ਜਯੋਤੀ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਮੱਕੜ, ਡਾ.ਬਲਵਿੰਦਰ ਸਿੰਘ, ਕੁਲਵੀਰ ਭਤੀਜਾ, ਦਵਿੰਦਰ ਸੇਤੀਆ, ਸੁਖਦੇਵ ਸਿੰਘ, ਬਾਦਲ ਸਹੋਤਾ, ਸ਼ੇਖਰ ਚੰਦ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਚਿੱਪ ਵਾਲੇ ਮੀਟਰ ਲੋਹੀਆਂ ਦਫਤਰ ਵਿਖੇ ਜਮ੍ਹਾਂ ਕਰਵਾਉਣ ਦਾ ਸਿਲਸਿਲਾ ਜਾਰੀ <br/>... ਅਗਲੀ ਖ਼ਬਰ ਲੋਹੀਆਂ ਖਾਸ ਵਿਖੇ ਸਾਲਾਨਾ ਜ਼ਿਲ੍ਹਾ ਪੱਧਰੀ ਡੈਲੀਗੇਸ਼ਨ ਮੀਟਿੰਗ ਹੋਈ <br/>
Ad Position 24