17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਚੋਰਾਂ ਵਲੋਂ ਸ਼ਮਸ਼ਾਨਘਾਟ 'ਚ ਚੋਰੀ <br/>

Ad Position 21
No active advertisement
ਲੋਹੀਆਂ ਦੇ ਸ਼ਿਵਪੁਰੀ ਸ਼ਮਸ਼ਾਨਘਾਟ ਵਿਖੇ ਚੋਰਾਂ ਵਲੋਂ ਖੋਲ੍ਹੀ ਗਈ ਦਾਨ ਪੇਟੀ (ਸੱਜੇ) ਹੈੱਡਕਾਂਸਟੇਬਲ ਨਵਦੀਪ ਸਿੰਘ ਅਤੇ ਕਾਂਸਟੇਬਲ ਵੀਰਪਾਲ ਸਿੰਘ ਨੂੰ ਜਾਣਕਾਰੀ ਦਿੰਦੇ ਪ੍ਰੇਮ ਕੁਮਾਰ ਮਾਹਟਾ ਤੇ ਪਰਮਜੀਤ ਸਿੰਘ ਪੰਮਾ | ਤਸਵੀਰ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 01-03-2026
ਲੋਹੀਆਂ ਖਾਸ, 28 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਲੋਹੀਆਂ ਦੇ ਰਾਈਵਾਲ ਰੋਡ 'ਤੇ ਸਥਿਤ ਸ਼ਿਵਪੁਰੀ ਸਮਸ਼ਾਨਘਾਟ ਵਿਖੇ ਚੋਰਾਂ ਨੂੰ ਮੇਨ ਦਰਵਾਜੇ ਤੋਂ ਲੈ ਕੇ ਦਾਨ ਪੇਟੀ ਤੱਕ 5 ਜਿੰਦਰੇ ਭੰਨਣੇ ਪਏ ਤੇ ਉਸ ਵਿੱਚੋਂ ਉਹ ਕੁਝ ਕੁ ਸਿੱਕੇ ਲਿਜਾਣ 'ਚ ਸਫ਼ਲ ਹੋਏ ਦੱਸੇ ਜਾਂਦੇ ਹਨ | ਸ਼ਮਸ਼ਾਨਘਾਟ ਵਿਖੇ ਸੇਵਾ ਕਰਦੇ ਪ੍ਰੇਮ ਕੁਮਾਰ ਮਾਹਟਾ ਨੇ ਲੋਹੀਆਂ ਪੁਲਿਸ ਨੂੰ ਦੱਸਿਆ ਕਿ ਉਹ ਜਦੋਂ ਰੋਜ਼ਾਨਾ ਦੀ ਤਰ੍ਹਾਂ ਸਵੇਰੇ 6:30 ਵਜੇ ਜਦੋਂ ਸ਼ਮਸ਼ਾਨਘਾਟ ਵਿਖੇ ਪੁੱਜੇ ਤਾਂ ਚੋਰਾਂ ਵੱਲੋਂ ਉਕਤ ਚੋਰੀ ਨੂੰ ਅੰਜਾਮ ਦਿੱਤਾ ਹੋਇਆ ਸੀ | ਲੋਹੀਆਂ ਪੁਲਿਸ ਦੀ 112 ਟੀਮ ਦੇ ਜਵਾਨ ਹੈੱਡਕਾਂਸਟੇਬਲ ਨਵਦੀਪ ਸਿੰਘ ਤੇ ਕਾਂਸਟੇਬਲ ਵੀਰਪਾਲ ਸਿੰਘ ਨੇ ਮੌਕਾ ਦੇਖ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਖਾਸ ਵਿਖੇ ਸਾਲਾਨਾ ਜ਼ਿਲ੍ਹਾ ਪੱਧਰੀ ਡੈਲੀਗੇਸ਼ਨ ਮੀਟਿੰਗ ਹੋਈ <br/> ਅਗਲੀ ਖ਼ਬਰ ਬਰਨਾਲਾ ਵਿਖੇ 'ਮਨਰੇਗਾ ਬਚਾਓ ਸੰਗਰਾਮ' ਮਹਾਰੈਲੀ ਲਈ ਸ਼ਾਹਕੋਟ ਤੋਂ ਵਿਸ਼ਾਲ ਕਾਫ਼ਲਾ ਪਹੁੰਚਿਆ <br/>
Ad Position 24