17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਬਰਨਾਲਾ ਵਿਖੇ 'ਮਨਰੇਗਾ ਬਚਾਓ ਸੰਗਰਾਮ' ਮਹਾਰੈਲੀ ਲਈ ਸ਼ਾਹਕੋਟ ਤੋਂ ਵਿਸ਼ਾਲ ਕਾਫ਼ਲਾ ਪਹੁੰਚਿਆ <br/>

Ad Position 21
No active advertisement
ਮਹਾਰੈਲੀ ਵਿਚ ਸ਼ਾਮਲ ਹੋਣ ਲਈ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਵਿਸ਼ਾਲ ਕਾਫ਼ਲੇ ਨੂੰ ਰਵਾਨਾ ਕਰਨ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਹੋਰ | ਤਸਵੀਰ: ਬਾਂਸਲ <br/> 01-03-2026
ਸ਼ਾਹਕੋਟ, 28 ਫ਼ਰਵਰੀ (ਨਗਿੰਦਰ ਸਿੰਘ ਬਾਂਸਲ)- ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰਾਂ ਲਈ ਬਣਾਈ ਗਈ ਮਨਰੇਗਾ ਸਕੀਮ ਦਾ ਨਾਮ ਬਦਲ ਕੇ ਗਰੀਬਾਂ ਦੇ ਹੱਕਾਂ 'ਤੇ ਡੱਕਾਂ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਕਾਂਗਰਸ ਪਾਰਟੀ ਕਾਮਯਾਬ ਨਹੀਂ ਹੋਣ ਦੇਵੇਗੀ | ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਬਰਨਾਲਾ ਵਿਖੇ ਮਨਰੇਗਾ ਬਚਾਓ ਸੰਗਰਾਮ ਤਹਿਤ ਹੋ ਰਹੀ ਮਹਾਂ ਰੈਲੀ ਵਿਚ ਸ਼ਾਮਲ ਹੋਣ ਲਈ ਆਪਣੇ ਗ੍ਰਹਿ ਮਲਸੀਆਂ (ਸਾਹਲਾ ਨਗਰ) ਤੋਂ 8 ਬੱਸਾਂ ਤੇ ਬਹੁਤ ਸਾਰੇ ਨਿੱਜੀ ਵਾਹਨਾਂ ਦੇ ਵੱਡੇ ਕਾਫ਼ਲੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕੀਤਾ | ਕਾਫ਼ਲੇ ਵਿਚ ਹੋਰਨਾਂ ਤੋਂ ਇਲਾਵਾ ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਸ਼ਾਹਕੋਟ, ਅਸ਼ਵਿੰਦਰ ਪਾਲ ਸਿੰਘ ਖੈਹਿਰਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਮਹਿਤਪੁਰ, ਸੁਖਦੀਪ ਸਿੰਘ ਕੰਗ ਪੀ.ਏ., ਗੁਰਦੀਪ ਸਿੰਘ ਯੱਕੋਪੁਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਰਿਬੀਕਾ ਰਾਣੀ ਮਡਿਆਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਡਾ. ਲਖਬੀਰ ਸਿੰਘ ਚੱਕ ਪਿੱਪਲੀ ਬਲਾਕ ਸੰਮਤੀ ਮੈਂਬਰ, ਗੁਰਮੀਤ ਸਿੰਘ ਮੰਡਿਆਲਾ ਬਲਾਕ ਸੰਮਤੀ ਮੈਂਬਰ, ਸੋਨੂੰ ਕਿਲੀ ਨੰਬਰਦਾਰ, ਜਗਤਾਰ ਸਿੰਘ ਖ਼ਾਲਸਾ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਢੰਡੋਵਾਲ, ਬੰਟੀ ਬਠੱਲਾ ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਕਮੇਟੀ, ਸੁਖਦੇਵ ਰਾਜ ਗਿੱਲ ਸਾਬਕਾ ਸਰਪੰਚ ਨੰਗਲ ਅੰਬੀਆਂ, ਅਮਨਦੀਪ ਸਿੰਘ ਸੈਦਪੁਰੀ ਜ਼ਿਲ੍ਹਾ ਮੀਡੀਆ ਇੰਚਾਰਜ, ਮੇਜਰ ਸਿੰਘ ਤਲਵੰਡੀ ਬੂਟਿਆਂ, ਬਲਜਿੰਦਰ ਸਿੰਘ ਭੋਲਾ ਨੰਗਲ ਅੰਬੀਆਂ, ਜਸਵੀਰ ਸਿੰਘ ਸ਼ੀਰਾ ਸਾਬਕਾ ਸਰਪੰਚ ਸਾਹਲਾਪੁਰ, ਸੁਖਦੇਵ ਸਿੰਘ ਸਾਹਲਾ ਨਗਰ, ਪਿੰਦਰ ਜੋਸਨ ਹਵੇਲੀ ਪੱਤੀ, ਅਜ਼ੀਜ਼ ਮਸੀਹ, ਹੈਪੀ ਅਕਲਪੁਰ, ਡਾ. ਰਾਜੇਸ਼ ਚੌਹਾਨ, ਤਰਲੋਕ ਮਸੀਹ, ਪਰਮਜੀਤ ਸਿੰਘ ਪੰਮਾ ਸਾਬਕਾ ਸਰਪੰਚ ਬਿੱਲੀ ਚਾਹਰਮੀ, ਅਸ਼ਵਨੀ ਪ੍ਰਧਾਨ ਕਾਕੜਾ, ਚੰਨਾ ਥੰਮੂਵਾਲ, ਮੰਗੀ ਚੱਕ ਬਾਹਮਣੀਆਂ ਪਾਰ, ਕੈਪਟਨ ਗੁਰਮੇਜ ਸਿੰਘ ਭੋਇਪੁਰ, ਮਨਜਿੰਦਰ ਸਿੰਘ ਸਰਪੰਚ ਟੁੱਟ ਸ਼ੇਰ ਸਿੰਘ, ਜਗਦੀਸ਼ ਸਾਬਕਾ ਸਰਪੰਚ ਟੁੱਟ ਸ਼ੇਰ ਸਿੰਘ, ਮਨੀ ਭਾਰਦਵਾਜ, ਬਾਬਾ ਭਖੜਾ, ਵਿੱਕੀ ਬਾਲੋਕੀ, ਸੁਖਜੀਤ ਕੌਰ ਸੁੱਖੀ ਪ੍ਰਧਾਨ ਮਹਿਲਾ ਮੰਡਲ, ਕੁਲਵਿੰਦਰ ਕੌਰ, ਪਿ੍ਅੰਕਾ ਪੁਰੀ, ਪਿੰਕੀ ਅਰੋੜਾ ਆਦਿ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਚੋਰਾਂ ਵਲੋਂ ਸ਼ਮਸ਼ਾਨਘਾਟ 'ਚ ਚੋਰੀ <br/> ਅਗਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਪਬਲਿਕ ਹਾਈ ਸਕੂਲ ਨਕੋਦਰ ਵਿਖੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੰਡੀ <br/>
Ad Position 24