17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਗੁਰੂ ਨਾਨਕ ਨੈਸ਼ਨਲ ਪਬਲਿਕ ਹਾਈ ਸਕੂਲ ਨਕੋਦਰ ਵਿਖੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੰਡੀ <br/>

Ad Position 21
No active advertisement
ਹੋਣਹਾਰ ਵਿਦਿਆਰਥੀਆਂ ਨੂੰ ਚੈੱਕ ਵੰਡਣ ਮੌਕੇ ਮੁੱਖ ਮਹਿਮਾਨ ਮਨਿੰਦਰ ਸਿੰਘ ਖੁਰਾਨਾ, ਅਮਰਜੀਤ ਸਿੰਘ ਸੋਹਲ ਤੇ ਪਿ੍ੰਸੀਪਲ ਸ੍ਰੀਮਤੀ ਸੁਦੇਸ਼ ਕੁਮਾਰੀ ਤੇ ਹੋਰ | ਤਸਵੀਰ. ਗੁਰਵਿੰਦਰ ਸਿੰਘ <br/> 01-03-2026
ਨਕੋਦਰ, 28 ਫਰਵਰੀ (ਗੁਰਵਿੰਦਰ ਸਿੰਘ)- ਗੁਰੂ ਨਾਨਕ ਨੈਸ਼ਨਲ ਪਬਲਿਕ ਹਾਈ ਸਕੂਲ ਨਕੋਦਰ ਵਿਖੇ ਪਦਮ ਭੂਸ਼ਨ ਸ਼੍ਰੀ ਉਮਰਾਓ ਸਿੰਘ ਸਕਾਲਰਸ਼ਿਪ ਤਹਿਤ 29 ਹੋਣਹਾਰ ਵਿਦਿਆਰਥੀਆਂ ਨੂੰ ਸਕੂਲ ਵਿਚ ਸਕਾਲਰਸ਼ਿਪ ਚੈੱਕ ਦਿੱਤੇ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਮਨਿੰਦਰ ਸਿੰਘ ਖੁਰਾਨਾ ਅਤੇ ਕਾਰਜਕਾਰੀ ਪਿ੍ੰਸੀਪਲ ਗੁਰੂ ਨਾਨਕ ਨੈਸ਼ਨਲ ਕਾਲਜ ਲੜਕੀਆਂ ਸ਼੍ਰੀਮਤੀ ਡਾਕਟਰ ਵਾਣੀ ਦੱਤ ਸ਼ਰਮਾ ਨਕੋਦਰ ਸਕੂਲ ਪੁੱਜੇ ਤੇ ਵਿਦਿਆਰਥੀਆਂ ਨੂੰ ਇਹ ਚੈੱਕ ਵੰਡੇ | ਇਹ 1 ਲੱਖ ਰੁਪਏ ਦੀ ਸਕਾਲਰਸ਼ਿਪ ਸਕੂਲ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਰਮਨਜੀਤ ਸਿੰਘ ਰੈਣੀ ਵੱਲੋਂ ਆਪਣੇ ਦਾਦਾ ਜੀ ਦੇ ਨਾਂਅ 'ਤੇ ਹਰ ਸਾਲ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ | ਪ੍ਰਬੰਧਕ ਕਮੇਟੀ ਦੇ ਸਕੱਤਰ ਅਮਰਜੀਤ ਸਿੰਘ ਸੋਹਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ | ਮੁੱਖ ਮਹਿਮਾਨ ਮਨਿੰਦਰ ਸਿੰਘ ਖੁਰਾਨਾ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਨਕੋਦਰ ਤੇ ਡਾਕਟਰ ਵਾਣੀ ਦੱਤ ਸ਼ਰਮਾ ਪਿੰ੍ਰਸੀਪਲ ਗੁਰੂ ਨਾਨਕ ਨੈਸ਼ਨਲ ਕਾਲਜ ਫ਼ਾਰ ਵੁਮੈਨ ਨੇ ਸਕਾਲਰਸ਼ਿਪ ਦੇ ਇਸ ਸ਼ਾਨਦਾਰ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ | ਮੀਤ ਪ੍ਰਧਾਨ ਰਮਨਜੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ | ਸਕੂਲ ਪਿ੍ੰਸੀਪਲ ਸ਼੍ਰੀਮਤੀ ਸੁਦੇਸ਼ ਕੁਮਾਰੀ ਵੱਲੋਂ ਆਏ ਹੋਏ ਮੁੱਖ ਮਹਿਮਾਨ, ਸਕੂਲ ਪ੍ਰਬੰਧਕ ਕਮੇਟੀ, ਅਧਿਆਪਕ ਤੇ ਸ਼ਾਮਿਲ ਹੋਏ ਮਾਪਿਆਂ ਨੂੰ ਵਧਾਈ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਵਿਖੇ 'ਮਨਰੇਗਾ ਬਚਾਓ ਸੰਗਰਾਮ' ਮਹਾਰੈਲੀ ਲਈ ਸ਼ਾਹਕੋਟ ਤੋਂ ਵਿਸ਼ਾਲ ਕਾਫ਼ਲਾ ਪਹੁੰਚਿਆ <br/> ਅਗਲੀ ਖ਼ਬਰ ਵਿਧਾਇਕ ਸ਼ੇਰੋਵਾਲੀਆ ਦੇ ਪੀ.ਏ. ਸੋਨੂੰ ਕੰਗ ਨੂੰ ਸਦਮਾ-ਮਾਮੇ ਦਾ ਦਿਹਾਂਤ <br/>
Ad Position 24