17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਖੇਡ ਵਿੰਗਾਂ ਦੇ ਚੋਣ ਟਰਾਇਲਾਂ 'ਚ ਪਹਿਲੇ ਦਿਨ 490 ਖਿਡਾਰੀ ਪੁੱਜੇ- ਬਾਜਵਾ

Ad Position 21
No active advertisement
ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ ਹਾਕੀ ਦੇ ਚੋਣ ਟਰਾਇਲਾਂ 'ਚ ਹਿੱਸਾ ਲੈਣ ਵਾਲੇ ਖਿਡਾਰੀ ਕੋਚਾਂ ਨਾਲ | ਤਸਵੀਰਾਂ:-ਮੁਨੀਸ਼ |
ਤੈਰਾਕੀ ਦੇ ਚੋਣ ਟਰਾਇਲਾਂ 'ਚ ਹਿੱਸਾ ਲੈਣ ਵਾਲੇ ਖਿਡਾਰੀ ਤੈਰਾਕੀ ਕੋਚ ਉਮੇਸ਼ ਕੁਮਾਰ ਨਾਲ |
01-03-2026
ਜਲੰਧਰ, 28 ਫਰਵਰੀ (ਡਾ.ਜਤਿੰਦਰ ਸਾਬੀ) - ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਵਿਭਾਗ ਤੇ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਵਲੋਂ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਵੱਖ-ਵੱਖ ਖੇਡਾਂ ਦੇ ਟਰਾਇਲ ਸਟੇਟ ਸਪੋਰਟਸ ਸਕੂਲ ਜਲੰਧਰ ਵਿਖੇ 28 ਫਰਵਰੀ ਤੋਂ 1 ਮਾਰਚ 2026 ਤੱਕ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਖੇਡ ਵਿਭਾਗ ਵਲੋਂ ਵਾਲੀਬਾਲ, ਸਵੀਮਿੰਗ, ਜਿਮਨਾਸਿਟਿਕ, ਬਾਕਸਿੰਗ ਲਈ ਅੰਡਰ 14, 17 ਤੇ 19 ਲੜਕਿਆਂ ਅਤੇ ਅਥਲੈਟਿਕਸ ਲਈ ਲੜਕੇ ਤੇ ਲੜਕੀਆਂ ਦੇ ਸਪੋਰਟਸ ਸਕੂਲ/ਕਾਲਜ ਜਲੰਧਰ ਵਿਖੇ ਟਰਾਇਲ ਲਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਇਨ੍ਹਾਂ ਚੋਣ ਟਰਾਇਲਾਂ 'ਚ ਖਿਡਾਰੀਆਂ ਦੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਪਹਿਲੇ ਦਿਨ 157 ਲੜਕੇ, 33 ਲੜਕੀਆਂ ਦੇ ਕੁੱਲ 190 ਖਿਡਾਰੀ ਅਥਲੈਟਿਕਸ ਦੇ ਪੁੱਜੇ | ਗੁਰਪ੍ਰੀਤ ਸਿੰਘ ਬਾਜਵਾ ਨੇ ਅੱਗੇ ਦੱਸਿਆ ਕਿ ਸੁਰਜੀਤ ਹਾਕੀ ਸਟੇਡੀਅਮ 'ਚ 250 ਖਿਡਾਰੀ ਹਾਕੀ ਦੇ ਚੋਣ ਟਰਾਇਲ ਦੇਣ ਲਈ ਪੁੱਜੇ | ਜਿਮਨਾਸਟਿਕ 'ਚ 35 ਖਿਡਾਰੀ, ਤੈਰਾਕੀ 'ਚ 15 ਖਿਡਾਰੀ ਚੋਣ ਟਰਾਇਲ ਦੇਣ ਆਏ | ਉਨ੍ਹਾਂ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਨੂੰ ਮੁਫ਼ਤ ਹੋਸਟਲ, ਮੈਸ, ਸਕੂਲ, ਜਿੰਮ, ਸਵੀਮਿੰਗ ਪੂਲ ਤੇ ਟਰੈਕ, ਨੈਸ਼ਨਲ ਸਟੈਂਡਰਡ ਵਾਲੀਬਾਲ ਕੋਰਟ, ਐਡਵਾਂਸ ਟਰੇਨਿੰਗ, ਇਨਡੋਰ ਤੇ ਜਿਮਨਾਸਟਿਕ ਹਾਲ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿੱਚ ਖੇਡ ਵਿਭਾਗ ਵਲੋਂ ਵੱਧ ਤੋਂ ਵੱਧ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਤਹਿਤ ਖੇਡ ਟਰਾਇਲ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਬਹੁਤ ਹੀ ਤਜਰਬੇਕਾਰ ਕੋਚਾਂ ਵਲੋਂ ਖਿਡਾਰੀਆਂ ਨੂੰ ਖੇਡਾਂ ਦੀ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ | ਉਨ੍ਹਾਂ ਚਾਹਵਾਨ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਨ੍ਹਾਂ ਖੇਡ ਟਰਾਇਲਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਲਾਭ ਉਠਾਉਣ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਚੌਕ ਦੇ ਆਲੇ-ਦੁਆਲੇ ਲੱਗੇ ਲੋਹੇ ਦੇ ਗਾਰਡਰ ਬਣ ਸਕਦੇ ਹਨ ਹਾਦਸੇ ਦਾ ਕਾਰਨ
ਅਗਲੀ ਖ਼ਬਰ ਨੰਗਲ ਸ਼ਾਮਾ ਵਿਖੇ 58 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਡਾਗ ਸ਼ੈਲਟਰ

Ad Position 24