17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਲਿਟਲ ਬਲਾਸਮ ਸਕੂਲ 'ਚ ਹੋਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਹੌਲੀ ਦਾ ਤਿਉਹਾਰ ਮਨਾਉਂਦੇ ਹੋਏ ਸਟਾਫ਼ ਮੈਂਬਰ ਤੇ ਵਿਦਿਆਰਥੀ | ਤਸਵੀਰਾਂ-ਜੀ.ਪੀ.ਸਿੰਘ
ਹੋਲੀ ਦਾ ਤਿਉਹਾਰ ਮਨਾਉਂਦੇ ਹੋਏ ਵਿਦਿਆਰਥੀ |
01-03-2026
ਜਲੰਧਰ, 28 ਫਰਵਰੀ (ਪਵਨ ਖਰਬੰਦਾ) - ਲਿਟਲ ਬਲਾਸਮ ਸਕੂਲ 'ਚ ਹੋਲੀ ਉਤਸਵ ਉਤਸ਼ਾਹ ਨਾਲ ਮਨਾਇਆ ਗਿਆ | ਦੋ ਤੋਂ ਪੰਜ ਸਾਲ ਦੀ ਉਮਰ ਦੇ ਨੰਨ੍ਹੇ ਬੱਚਿਆਂ ਨੇ ਸਫੈਦ ਪਹਿਰਾਵਾ ਧਾਰਨ ਕਰਕੇ ਉਤਸ਼ਾਹ ਨਾਲ ਭਾਗ ਲਿਆ ਤੇ ਕੁਝ ਹੀ ਪਲਾਂ ਵਿੱਚ ਪੂਰਾ ਵਿਹੜਾ ਰੰਗਾਂ, ਖੁਸ਼ੀ ਦੀਆਂ ਆਵਾਜ਼ਾਂ ਤੇ ਰਚਨਾਤਮਕ ਗਤੀਵਿਧੀਆਂ ਨਾਲ ਚਮਕ ਉੱਠਿਆ | ਇਹ ਉਤਸਵ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ ਰਿਹਾ, ਸਗੋਂ ਬੱਚਿਆਂ ਦੇ ਵਿਕਾਸ ਦਾ ਇੱਕ ਮਾਧਿਅਮ ਬਣਿਆ | ਬੱਚਿਆਂ ਨੇ ਰੰਗਾਂ ਰਾਹੀਂ ਆਪਣੀ ਕਲਪਨਾਸ਼ਕਤੀ ਨੂੰ ਪ੍ਰਗਟ ਕੀਤਾ, ਇੰਦਰਧਨੁਸ਼ੀ ਫੇਨ ਤੇ ਬੁਲਬੁਲਿਆਂ ਨਾਲ ਅਨੁਸੰਧਾਨਾਤਮਕ ਗਤੀਵਿਧੀਆਂ ਵਿੱਚ ਭਾਗ ਲੈ ਕੇ ਜਿਗਿਆਸਾ ਤੇ ਸਮਰੱਥਾ ਨੂੰ ਵਿਕਸਿਤ ਕੀਤਾ | 'ਵਿ੍ੰਦਾਵਨ ਦੀ ਹੋਲੀ' ਦੀ ਪਰੰਪਰਾ ਨੂੰ ਅਪਣਾਉਂਦੇ ਹੋਏ ਕੁਦਰਤੀ ਫੁੱਲਾਂ ਨਾਲ ਹੋਲੀ ਖੇਡੀ ਗਈ | ਇਹ ਸੰਪੂਰਨ ਪ੍ਰੋਗਰਾਮ ਸਕੂਲ ਪ੍ਰਬੰਧਨ ਮੈਂਬਰ ਸ੍ਰੀਮਤੀ ਕਸ਼ਿਕਾ ਮੁਰੀਆ ਦੇ ਕੁਸ਼ਲ ਮਾਰਗਦਰਸ਼ਨ ਹੇਠ ਕੀਤਾ ਗਿਆ | ਪਿ੍ੰਸਿਪਲ ਨਿਧੀ ਚੋਪੜਾ ਨੇ ਕਿਹਾ ਕਿ ਰਾਸ਼ਟਰੀ ਐਨ.ਸੀ. ਆਈ.ਆਰ.ਟੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਾਰੰਭਿਕ ਬਾਲ ਅਵਸਥਾ ਵਿੱਚ ਕਰਿਆਤਮਕ ਤੇ ਖੇਡ-ਆਧਾਰਿਤ ਸਿੱਖਿਆ ਬਹੁਤ ਹੀ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ | ਚੇਅਰਪਰਸਨ ਸ੍ਰੀਮਤੀ ਵੰਦਨਾ ਮੁਰੀਆ ਤੇ ਡਾਇਰੈਕਟਰ ਸ੍ਰੀਮਤੀ ਰੁਹਾਨੀ ਕੋਹਲੀ ਸਮੇਤ ਹੋਰ ਮੈਂਬਰ ਇਸ ਮੌਕੇ ਹਾਜ਼ਰ ਰਹੇ | ਕਾਰਜਕ੍ਰਮ ਦੀ ਸਮਾਪਤੀ 'ਤੇ ਬੱਚਿਆਂ ਦੇ ਚਿਹਰਿਆਂ 'ਤੇ ਝਲਕਦੀ ਖੁਸ਼ੀ ਤੇ ਨਿਖਰਦਾ ਆਤਮ-ਵਿਸ਼ਵਾਸ ਹੀ ਇਸ ਉਤਸਵ ਦੀ ਸਭ ਤੋਂ ਸੁੰਦਰ ਉਪਲਬਧੀ ਵਜੋਂ ਸਾਹਮਣੇ ਆਇਆ ¢

Ad Position 22
No active advertisement
ਪਿਛਲੀ ਖ਼ਬਰ ਐਂਟੀ-ਕ੍ਰਾਈਮ ਐਂਟੀ-ਕੁਰਪੱਸ਼ਨ ਦੀ ਵਿਸ਼ੇਸ਼ ਮੀਟਿੰਗ 'ਚ ਨਵੇਂ ਅਹੁਦੇਦਾਰ ਨਿਯੁਕਤ
ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਹੋਲੇ ਮਹੱਲੇ ਮੌਕੇ ਕਾਨਫਰੰਸ 3 ਨੂੰ - ਜਥੇ. ਵਡਾਲਾ

Ad Position 24