17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਠੇਕੇ 'ਤੇ ਰੱਖੇ ਕਰਮਚਾਰੀਆਂ ਨੂੰ ਤਨਖ਼ਾਹਾਂ ਨਾ ਮਿਲਣ ਦਾ ਮਾਮਲਾ ਭਖਿਆ ਮੰਗਾਂ ਪੂਰੀਆਂ ਨਾ ਹੋਣ 'ਤੇ ਕੂੜਾ ਚੁੱਕਣ ਦਾ ਕੰਮ ਬੰਦ ਕਰੇਗੀ ਯੂਨੀਅਨ <br/>

Ad Position 21
No active advertisement
ਜਾਣਕਾਰੀ ਦੇਣ ਮੌਕੇ ਸ਼ੰਮੀ ਲੂਥਰ ਤੇ ਹੋਰ | ਤਸਵੀਰ: ਮੁਨੀਸ਼ <br/> 01-03-2026
ਅਦਾਲਤਾਂ 'ਚ ਨਗਰ ਨਿਗਮ ਭੇਜੇਗਾ ਚਲਾਨ
ਨਗਰ ਨਿਗਮ ਦੇ ਸਿਹਤ ਸ਼ਾਖਾ ਵੱਲੋਂ ਕੂੜਾ ਪ੍ਰਬੰਧਨ ਤੇ ਖ਼ਾਲੀ ਪਲਾਟਾਂ ਵਿਚ ਕੂੜਾ ਨਾ ਚੁੱਕਣ ਵਾਲਿਆਂ ਦੇ ਜਿਹੜੇ ਚਲਾਨ ਕੀਤੇ ਗਏ ਸਨ, ਉਨ੍ਹਾਂ ਕਈ ਲੋਕਾਂ ਵੱਲੋਂ ਨਿਗਮ ਵੱਲੋਂ ਕੱਟੇ ਗਏ ਚਲਾਨ ਨਾ ਭੁਗਤਣ 'ਤੇ ਹੁਣ ਇਨ੍ਹਾਂ ਚਲਾਨਾਂ ਨੂੰ ਅਗਲੇ ਹਫ਼ਤੇ ਅਦਾਲਤਾਂ 'ਚ ਭੇਜਣ ਦਾ ਫ਼ੈਸਲਾ ਕੀਤਾ ਹੈ | ਨਗਰ ਨਿਗਮ ਵੱਲੋਂ ਉਨ੍ਹਾਂ ਅਦਾਰਿਆਂ ਦੇ ਚਲਾਨ ਕੱਟੇ ਗਏ ਸੀ ਜਿਨ੍ਹਾਂ ਦਾ ਰੋਜ਼ਾਨਾ 100 ਕਿੱਲੋ ਤੋਂ ਜ਼ਿਆਦਾ ਕੂੜਾ ਪੈਦਾ ਹੁੰਦਾ ਹੈ ਤੇ ਉਹ ਇਸ ਨੂੰ ਖਾਦ ਵਿਚ ਬਦਲਣ ਦਾ ਕੋਈ ਕੰਮ ਨਹੀਂ ਕਰਦੇ ਤੇ ਖ਼ਾਲੀ ਪਲਾਟਾਂ ਵਿਚ ਕੂੜਾ ਨਾ ਚੁੱਕਣ ਵਾਲੇ ਲੋਕ ਸ਼ਾਮਿਲ ਸਨ | ਨਗਰ ਨਿਗਮ ਦੇ ਸਿਹਤ ਅਫ਼ਸਰ ਡਾ. ਸ੍ਰੀ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ 35 ਚਲਾਨ ਪਹਿਲੇ ਗੇੜ ਵਿਚ ਅਦਾਲਤ ਵਿਚ ਚਲਾਨ ਭੇਜੇ ਜਾਣਗੇ | ਆਉਂਦੇ ਸਮੇਂ ਇਨ੍ਹਾਂ ਮਾਮਲਿਆਂ ਵਿਚ ਜਿਨ੍ਹਾਂ ਲੋਕਾਂ ਦੇ ਚਲਾਨ ਕੱਟੇ ਜਾਣਗੇ, ਉਨ੍ਹਾਂ ਤੋਂ ਮੌਕੇ 'ਤੇ ਹੀ ਜੁਰਮਾਨਾ ਵਸੂਲ ਕੀਤਾ ਜਾਵੇਗਾ | ਜੁਰਮਾਨਾ ਨਾ ਦੇਣ ਦੀ ਸੂਰਤ ਵਿਚ ਵੀ ਚਲਾਨ ਅਦਾਲਤ 'ਚ ਭੇਜੇ ਜਾ ਸਕਦੇ ਹਨ |


ਜਲੰਧਰ, 28 ਫਰਵਰੀ (ਸ਼ਿਵ)- ਨਗਰ ਨਿਗਮ ਦੀ ਡਰਾਈਵਰ ਟੈਕਨੀਕਲ ਤੇ ਸਿਹਤ ਸ਼ਾਖਾ ਦੇ ਪ੍ਰਧਾਨ ਸ਼ੰਮੀ ਲੂਥਰ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਚੱਲਦੇ ਠੇਕੇੇ 'ਤੇ ਰੱਖੇ ਗਏ ਡਰਾਈਵਰਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਤਨਖ਼ਾਹਾਂ ਨਹੀਂ ਮਿਲੀਆਂ ਹਨ ਤੇ ਜੇਕਰ ਉਨ੍ਹਾਂ ਦੀਆਂ ਤਨਖ਼ਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਬੁੱਧਵਾਰ ਤੋਂ ਕੂੜਾ ਚੁੱਕਣ ਦਾ ਕੰਮ ਬੰਦ ਕੀਤਾ ਜਾਵੇਗਾ | ਮੇਅਰ ਵਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮਿਲ ਕੇ ਇਸ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਗਈ ਹੈ ਪਰ ਉਨ੍ਹਾਂ ਵੱਲੋਂ ਆਦੇਸ਼ ਦਿੱਤੇ ਜਾਣ ਦੇ ਬਾਵਜੂਦ ਡੀ. ਸੀ. ਐਫ. ਏ. ਵੱਲੋਂ ਤਨਖ਼ਾਹਾਂ ਜਾਰੀ ਨਹੀਂ ਹੋਈਆਂ ਹਨ | ਉਹ ਬਾਕੀ ਯੂਨੀਅਨ ਆਗੂਆਂ ਨੂੰ ਨਾਲ ਲੈ ਕੇ ਮੇਅਰ ਵਨੀਤ ਧੀਰ ਨੂੰ ਮਿਲੇ ਸਨ ਤਾਂ ਉਨ੍ਹਾਂ ਦੀ ਬਦਲੀ ਕਰਨ ਦੀ ਮੰਗ ਕੀਤੀ ਸੀ ਪਰ ਇਸ ਦੇ ਬਾਵਜੂਦ ਅਮਲ ਨਹੀਂ ਹੋਇਆ ਹੈ | ਸ਼ੰਮੀ ਲੂਥਰ ਨੇ ਦੱਸਿਆ ਕਿ ਜੇਕਰ ਮੰਗਲਵਾਰ ਤੱਕ ਤਨਖ਼ਾਹਾਂ ਜਾਰੀ ਨਾ ਹੋਈਆਂ ਤਾਂ ਉਹ ਕੂੜਾ ਚੁੱਕਣ ਦਾ ਕੰਮ ਬੰਦ ਕਰ ਦੇਣਗੇ ਕਿਉਂਕਿ ਬੁੱਧਵਾਰ ਨੂੰ ਹੋਲੀ ਦਾ ਤਿਉਹਾਰ ਵੀ ਆ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਅਫ਼ਸਰ ਤਾਂ ਮੇਅਰ ਤੇ ਕਮਿਸ਼ਨਰ ਦੀ ਨਹੀਂ ਸੁਣਦੇ ਤਾਂ ਉਹ ਯੂਨੀਅਨ ਦੀ ਕਿਸ ਤਰ੍ਹਾਂ ਨਾਲ ਸੁਣਵਾਈ ਕਰਨਗੇ | ਠੇਕੇ 'ਤੇ ਰੱਖੇ ਗਏ ਕਰਮਚਾਰੀਆਂ ਨੂੰ ਆਪਣਾ ਘਰ-ਬਾਰ ਚਲਾਉਣਾ ਮੁਸ਼ਕਲ ਹੋ ਰਿਹਾ ਹੈ | ਉਹ ਆਉਂਦੇ ਸੋਮਵਾਰ ਨੂੰ ਮੇਅਰ ਤੇ ਕਮਿਸ਼ਨਰ ਨੂੰ ਮਿਲ ਕੇ ਸਾਰੀ ਸਮੱਸਿਆ ਬਾਰੇ ਦੱਸਣਗੇ |


Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਪੱਤਰਕਾਰ ਅਰਜੁਨ ਸ਼ਰਮਾ ਦਾ ਦਿਹਾਂਤ, ਸਸਕਾਰ ਅੱਜ <br/> ਅਗਲੀ ਖ਼ਬਰ ਬਿ੍ਟਿਸ਼ ਓਲੀਵੀਆ ਸਕੂਲ 'ਚ ਸਾਲਾਨਾ ਖੇਡ ਮੇਲਾ ਕਰਵਾਇਆ <br/>
Ad Position 24