08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਰਬ ਭਾਰਤੀ ਪੁਲਿਸ ਖੇਡਾਂ 'ਚੋਂ ਪੰਜਾਬ ਪੁਲਿਸ ਦੀ ਘੋੜਸਵਾਰੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ

Ad Position 21
No active advertisement
ਅਜੀਤ ਡੈਸਕ 20-02-2026
ਜਲੰਧਰ, 19 ਫਰਵਰੀ (ਡਾ.ਜਤਿੰਦਰ ਸਾਬੀ)- 44ਵੀਂ ਆਲ ਇੰਡੀਆ ਪੁਲਿਸ ਘੋੜਸਵਾਰੀ ਚੈਂਪੀਅਨਸ਼ਿਪ ਬੀ.ਐਸ.ਐਫ. ਅਕੈਡਮੀ ਟੇਕਨਪੁਰ ਵਿਖੇ ਕਰਵਾਈ ਗਈ | ਡਰੈਸਿਜ (ਐਲੀਮੈਂਟਰੀ) 'ਚੋਂ ਟੀਮ ਵਰਗ ਦੇ ਮੁਕਾਬਲੇ ਵਿਚੋਂ ਪੰਜਾਬ ਪੁਲਿਸ ਦੀ ਟੀਮ ਨੇ ਬਹੁਤ ਹੀ ਘੱਟ ਅੰਕਾਂ ਦੇ ਫਾਸਲੇ ਨਾਲ ਚਾਂਦੀ ਦੇ ਤਗਮੇ ਤੋਂ ਖੁੰਝ ਕੇ ਕਾਂਸੀ ਦਾ ਤਗਮਾਂ ਹਾਸਲ ਕੀਤਾ | ਪੰਜਾਬ ਪੁਲਿਸ ਦੀ ਇਸ ਟੀਮ 'ਚ ਡੀ.ਆਈ.ਜੀ. ਇੰਦਰਬੀਰ ਸਿੰਘ ਨੇ ਆਪਣੇ ਘੋੜੇ ਰਾਈਜਿੰਗ ਸਟਾਰ ਨਾਲ, ਇੰਸਪੈਕਟਰ ਯੰਗਵੀਰ ਸਿੰਘ ਨੇ ਆਪਣੇ ਘੋੜੇ ਵਿਕਟਰ ਨਾਲ, ਏ.ਐਸ.ਆਈ ਜਰਮਨਜੀਤ ਸਿੰਘ ਨੇ ਆਪਣੇ ਘੋੜੇ ਕਿੰਗ ਨਾਲ ਤੇ ਸਿਪਾਹੀ ਸੀਨੀਅਰ ਵਿਸ਼ਾਲ ਨੇ ਆਪਣੇ ਘੋੜੇ ਵਿਰਾਟ ਨਾਲ ਇਹ ਮਾਣਮੱਤੀ ਪ੍ਰਾਪਤੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਲਈ ਪੰਜਾਬ ਸਰਕਾਰ ਨੇ 10.50 ਏਕੜ ਜ਼ਮੀਨ ਦਾ ਕਬਜ਼ਾ ਲਿਆ ਅਗਲੀ ਖ਼ਬਰ ਟੁੱਟੀਆਂ ਸੜਕਾਂ ਤੇ ਹੋਰਨਾਂ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਕਰਾਂਗੇ ਸੰਘਰਸ਼- ਟੀਟੂ
Ad Position 24