07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕੂੜਾ ਚੁੱਕਣ ਵਾਲੀ ਨਵੀਂ ਮਸ਼ੀਨ ਦਾ ਕੈਬਨਿਟ ਮੰਤਰੀ ਤੇ ਮੇਅਰ ਨੇ ਦੇਖਿਆ ਕੰਮ ਚਾਰੇ ਵਿਧਾਨ ਸਭਾ ਹਲਕਿਆਂ ਲਈ ਖ਼ਰੀਦੀਆਂ ਜਾਣਗੀਆਂ 8 ਮਸ਼ੀਨ <br/>

Ad Position 21
No active advertisement
ਅਜੀਤ ਡੈਸਕ 30-01-2026
ਜਲੰਧਰ, 29 ਜਨਵਰੀ (ਸ਼ਿਵ)- ਕੈਬਨਿਟ ਮੰਤਰੀ ਮਹਿੰਦਰ ਭਗਤ ਤੇ ਮੇਅਰ ਵਨੀਤ ਧੀਰ ਵੱਲੋਂ ਸੜਕਾਂ ਤੋਂ ਪੱਤਿਆਂ ਤੇ ਹੋਰ ਕੂੜਾ ਚੁੱਕਣ ਲਈ ਨਵੀਂ ਆਈ ਮਸ਼ੀਨ ਵੱਲੋਂ ਕੀਤੇ ਜਾ ਰਹੇ ਕੰਮ ਦਾ ਮੌਕਾ ਦੇਖਿਆ | ਇਹ ਮਸ਼ੀਨ ਪੱਤਿਆਂ ਤੋਂ ਇਲਾਵਾ ਹੋਰ ਹਰਾ ਕੂੜਾ ਵੀ ਚੁੱਕੇਗੀ | ਇਹ ਮਸ਼ੀਨ ਸੁਪਰ ਸਕਸ਼ਨ ਮਸ਼ੀਨ ਵਾਂਗ ਕੰਮ ਕਰੇਗੀ | ਉਨ੍ਹਾਂ ਨੇ ਇਸ ਮਸ਼ੀਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤਰ੍ਹਾਂ ਦੀਆਂ ਮਸ਼ੀਨਾਂ ਨਾਲ ਮੁੱਖ ਸੜਕਾਂ ਤੋਂ ਇਲਾਵਾ ਹੋਰ ਵੀ ਕਈ ਸੜਕਾਂ ਤੋਂ ਕੂੜਾ ਚੁੱਕਣ ਦਾ ਕੰਮ ਕੀਤਾ ਜਾਵੇਗਾ | ਮੇਅਰ ਵਨੀਤ ਧੀਰ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ 8 ਹੋਰ ਮਸ਼ੀਨਾਂ ਆ ਰਹੀਆਂ ਹਨ | ਚਾਰੇ ਵਿਧਾਨ ਸਭਾ ਹਲਕਿਆਂ ਵਿਚ 1-1 ਮਸ਼ੀਨ ਦਿੱਤੀ ਜਾਵੇਗੀ | ਹਰ ਮਸ਼ੀਨ ਦੀ ਕੀਮਤ 27 ਲੱਖ ਰੁਪਏ ਦੀ ਹੈ | ਇੱਕ ਮਸ਼ੀਨ ਰੋਜ਼ਾਨਾ 15 ਕਿੱਲੋਮੀਟਰ ਤੱਕ ਦਾ ਇਲਾਕੇ ਦੀ ਸਫ਼ਾਈ ਕਰੇਗੀ | ਇਸ ਮਸ਼ੀਨ ਵਿਚ ਜੀ. ਪੀ. ਐੱਸ. ਸਿਸਟਮ ਲੱਗਾ ਹੋਇਆ ਹੈ | ਮੇਅਰ ਨੇ ਦੱਸਿਆ ਕਿ ਉਨ੍ਹਾਂ ਦੇ ਦਫਤਰ ਵਿਚ ਕੰਟਰੋਲ ਰੂਮ ਰਾਹੀਂ ਇਨ੍ਹਾਂ ਮਸ਼ੀਨਾਂ ਦੇ ਕੰਮਕਾਜ ਦੀ ਨਿਗਰਾਨੀ ਕੀਤੀ ਜਾਵੇਗੀ | ਇਸ ਮਸ਼ੀਨ ਨੂੰ ਬੂਟਾ ਮੰਡੀ ਮੇਲੇ ਵਾਲੀ ਥਾਂ ਦੇ ਆਲ਼ੇ ਦੁਆਲੇ ਸਫ਼ਾਈ ਲਈ ਲਗਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਨਗਰ ਨਿਗਮ 'ਚ ਭਾਜਪਾ ਦੀ ਵੱਡੀ ਜਿੱਤ, ਸੌਰਭ ਜੋਸ਼ੀ ਬਣੇ ਮੇਅਰ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਦਾਖ਼ਲਾ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਮਕਸੂਦਾਂ ਤੋਂ ਰਵਾਨਾ ਹੋਈ ਦਾਖਲਾ ਵੈਨ <br/>
Ad Position 24