07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਜਲੰਧਰ ਪ੍ਰੀਮੀਅਰ ਲੀਗ ਸ਼ਤਰੰਜ ਟੂਰਨਾਮੈਂਟ ਦਾ ਉਦਘਾਟਨ <br/>

Ad Position 21
No active advertisement
ਉਦਘਾਟਨ ਮੌਕੇ ਸ਼ਤਰੰਜ ਖੇਡਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ | ਨਾਲ ਪਿ੍ੰਸੀਪਲ ਡਾ. ਰਸ਼ਮੀ ਵਿਜ ਤੇ ਹੋਰ | ਤਸਵੀਰ-ਜੀ.ਪੀ.ਸਿੰਘ <br/> 30-01-2026
ਜਲੰਧਰ, 29 ਜਨਵਰੀ (ਪਵਨ ਖਰਬੰਦਾ)- ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਜਲੰਧਰ ਪ੍ਰੀਮੀਅਰ ਲੀਗ ਤਹਿਤ ਤਿੰਨ ਦਿਨਾਂ ਸ਼ਤਰੰਜ ਟੂਰਨਾਮੈਂਟ ਦਾ ਉਦਘਾਟਨ ਅੱਜ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਪੀ.ਏ.ਪੀ. ਕੈਂਪਸ ਵਿਖੇ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਆਈ.ਏ.ਐਸ. ਨੇ ਕੀਤਾ | ਇਸ ਦੌਰਾਨ ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਫੁੱਲਾਂ ਦੇ ਗੁਲਦਸਤੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਤੇ ਮੇਜ਼ਬਾਨ ਸਕੂਲ ਦੀ ਪੰਜਾਬੀ ਲੋਕ ਨਾਚ ਟੀਮ ਨੇ ਗਿੱਧਾ ਤੇ ਭੰਗੜਾ ਪੇਸ਼ ਕੀਤਾ | ਮੁੱਖ ਮਹਿਮਾਨ ਨੇ ਰੰਗੀਨ ਗੁਬਾਰੇ ਛੱਡ ਕੇ ਅਤੇ ਦੀਵਾ ਜਗਾ ਕੇ ਟੂਰਨਾਮੈਂਟ ਦਾ ਉਦਘਾਟਨ ਕੀਤਾ | ਸਕੂਲ ਦੇ ਸੁਪਰਵਾਈਜ਼ਰ ਤੇ ਖੇਡ ਕੋਚ ਦਿਨੇਸ਼, ਡਿੰਪੀ ਮਲਿਕ, ਰਾਕੇਸ਼ ਤੇ ਹੋਰ ਵੀ ਮੌਜੂਦ ਸਨ | ਪ੍ਰਬੰਧਕਾਂ ਨੇ ਦੱਸਿਆ ਕਿ ਇਹ ਟੂਰਨਾਮੈਂਟ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਜਲੰਧਰ ਵਲੋਂ ਜ਼ਿਲ੍ਹਾ ਰੈੱਡ ਕਰਾਸ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਉੁਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਅੰਡਰ-11 ਤੇ ਅੰਡਰ-17 ਵਰਗਾਂ ਦੇ 220 ਮੁੰਡੇ ਤੇ ਕੁੜੀਆਂ ਹਿੱਸਾ ਲੈ ਰਹੇ ਹਨ | ਮੁੱਖ ਮਹਿਮਾਨ ਡਾ. ਹਿਮਾਂਸ਼ੂ ਅਗਰਵਾਲ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਤਰੰਜ ਵਰਗੀ ਖੇਡ ਮਾਨਸਿਕ ਵਿਕਾਸ ਅਤੇ ਇਕਾਗਰਤਾ ਲਈ ਬਹੁਤ ਮਹੱਤਵਪੂਰਨ ਹੈ |

Ad Position 22
No active advertisement
ਪਿਛਲੀ ਖ਼ਬਰ ਏ.ਐਨ. ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਯਾਦ 'ਚ ਸਮਾਗਮ ਕਰਵਾਇਆ <br/>
Ad Position 24