07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਐਸ. ਡੀ. ਕਾਲਜ ਦੇ ਕੈਡਿਟਾਂ ਨੇ ਵਿਸ਼ੇਸ਼ ਬੱਚਿਆਂ ਨਾਲ ਮਨਾਈ ਬਸੰਤ ਪੰਚਮੀ <br/>

Ad Position 21
No active advertisement
ਅਜੀਤ ਡੈਸਕ 30-01-2026
ਜਲੰਧਰ, 29 ਜਨਵਰੀ (ਜਸਪਾਲ ਸਿੰਘ)-ਏ.ਐਨ.ਓ. ਕੈਪਟਨ ਪਿ੍ਆ ਮਹਾਜਨ, ਸ਼੍ਰੀਮਤੀ ਆਸ਼ੀਮਾ ਅਤੇ ਸ਼੍ਰੀਮਤੀ ਉਮਰ ਫਾਤਿਮਾ ਦੀ ਯੋਗ ਅਗਵਾਈ ਹੇਠ ਪੀ.ਸੀ.ਐਮ.ਐਸ.ਡੀ. ਕਾਲਜ ਫਾਰ ਵੂਮੈਨ, ਜਲੰਧਰ ਦੇ ਐਨ.ਸੀ.ਸੀ ਕੈਡਿਟਾਂ ਨੇ ਬਸੰਤ ਪੰਚਮੀ ਨੂੰ ਦਿਲ ਨੂੰ ਛੂਹਣ ਵਾਲੇ ਅਤੇ ਅਰਥਪੂਰਨ ਢੰਗ ਨਾਲ ਮਨਾਉਣ ਲਈ ਰੈੱਡ ਕਰਾਸ ਸਕੂਲ ਫਾਰ ਦ ਡੈਫ਼ ਦਾ ਦÏਰਾ ਕੀਤਾ ¢ਇਸ ਦੌਰਾਨ ਐਨ.ਸੀ.ਸੀ. ਕੈਡਿਟਾਂ ਨੇ ਬੱਚਿਆਂ ਨਾਲ ਉਤਸ਼ਾਹ ਨਾਲ ਗੱਲਬਾਤ ਕੀਤੀ, ਉਨ੍ਹਾਂ ਨਾਲ ਪਤੰਗ ਉਡਾਏ, ਰਿਫਰੈਸ਼ਮੈਂਟ ਸਾਂਝੇ ਕੀਤੇ ਅਤੇ ਇਕੱਠੇ ਵਧੀਆ ਸਮਾਂ ਬਿਤਾਇਆ | ਇਸ ਪਹਿਲਕਦਮੀ ਨੇ ਐਨ.ਸੀ.ਸੀ. ਕੈਡਿਟਾਂ ਵਿੱਚ ਸਮਾਜਿਕ ਜ਼ਿੰਮੇਵਾਰੀ ਅਤੇ ਮਾਨਵਤਾਵਾਦੀ ਕਦਰਾਂ-ਕੀਮਤਾਂ ਦੀ ਮਜ਼ਬੂਤ ਭਾਵਨਾ ਨੂੰ ਉਜਾਗਰ ਕੀਤਾ ¢ ਪ੍ਰਧਾਨ ਨਰੇਸ਼ ਬੁਧੀਆ, ਸੀਨੀਅਰ ਉਪ ਪ੍ਰਧਾਨ ਵਿਨੋਦ ਦਾਦਾ, ਪ੍ਰਬੰਧਕੀ ਕਮੇਟੀ ਦੇ ਹੋਰ ਸਤਿਕਾਰਯੋਗ ਮੈਂਬਰ ਅਤੇ ਪਿ੍ੰਸੀਪਲ ਡਾ. ਪੂਜਾ ਪਰਾਸ਼ਰ ਨੇ ਐਨ.ਸੀ.ਸੀ. ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਉੱਘੇ ਖੇਡ ਪ੍ਰਮੋਟਰ ਪੱਪੂ ਗਾਖਲ ਵਲੋਂ ਖਿਡਾਰੀਆਂ ਨੂੰ ਖੇਡਾਂ ਦਾ ਸਾਮਾਨ ਭੇਟ <br/> ਅਗਲੀ ਖ਼ਬਰ ਕੂੜਾ ਚੁੱਕਣ ਵਾਲੀ ਨਵੀਂ ਮਸ਼ੀਨ ਦਾ ਕੈਬਨਿਟ ਮੰਤਰੀ ਤੇ ਮੇਅਰ ਨੇ ਦੇਖਿਆ ਕੰਮ ਚਾਰੇ ਵਿਧਾਨ ਸਭਾ ਹਲਕਿਆਂ ਲਈ ਖ਼ਰੀਦੀਆਂ...
Ad Position 24