07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਉੱਘੇ ਖੇਡ ਪ੍ਰਮੋਟਰ ਪੱਪੂ ਗਾਖਲ ਵਲੋਂ ਖਿਡਾਰੀਆਂ ਨੂੰ ਖੇਡਾਂ ਦਾ ਸਾਮਾਨ ਭੇਟ <br/>

Ad Position 21
No active advertisement
ਜਲੰਧਰ ਛਾਉਣੀ ਸਥਿਤ ਬਾਕਸਿੰਗ ਅਕੈਡਮੀ ਦੇ ਖਿਡਾਰੀਆਂ ਨੂੰ ਖੇਡਾਂ ਦਾ ਸਾਮਾਨ ਦੇਣ ਮੌਕੇ ਜਸਵੰਤ ਸਿੰਘ ਪੱਪੂ ਗਾਖਲ, ਕੋਚ ਤਰੁਣ ਗੋਇਲ ਤੇ ਹੋਰ | ਅਜੀਤ ਤਸਵੀਰ <br/> 30-01-2026
ਜਲੰਧਰ, 29 ਜਨਵਰੀ (ਜਸਪਾਲ ਸਿੰਘ)- ਉੱਘੇ ਖੇਡ ਪ੍ਰਮੋਟਰ ਜਸਵੰਤ ਸਿੰਘ ਪੱਪੂ ਗਾਖਲ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਜਲੰਧਰ ਛਾਉਣੀ ਵਿੱਚ ਚੱਲ ਰਹੀ ਬਾਕਸਿੰਗ ਅਕੈਡਮੀ ਦੇ ਖਿਡਾਰੀਆਂ ਨੂੰ ਕਰੀਬ 1,85,000 ਦਾ ਖੇਡਾਂ ਦਾ ਸਾਮਾਨ ਦਿੱਤਾ ਗਿਆ ¢ ਇਸ ਮੌਕੇ ਪੱਪੂ ਗਾਖਲ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਨ੍ਹਾਂ ਨੂੰ ਖੇਡਾਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਉਹ ਖੁਦ ਕਬੱਡੀ ਦੇ ਖਿਡਾਰੀ ਰਹੇ ਹਨ ਤੇ ਉਨ੍ਹਾਂ ਇਹ ਭਲੀ ਭਾਂਤ ਪਤਾ ਹੈ ਕਿ ਖਿਡਾਰੀਆਂ ਨੂੰ ਆਪਣੀ ਖੇਡ ਜਾਰੀ ਰੱਖਣ ਲਈ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਤੋਂ ਪਹਿਲਾਂ ਅਕੈਡਮੀ ਵਿਖੇ ਕਰਵਾਏ ਗਏ ਇਕ ਸਮਾਗਮ 'ਚ ਅਕੈਡਮੀ ਦੇ ਕੋਚ ਤਰੁਣ ਗੋਇਲ ਵਲੋਂ ਮੁੱਖ ਮਹਿਮਾਨ ਜਸਵੰਤ ਸਿੰਘ ਪੱਪੂ ਗਾਖਲ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ ਗਿਆ | ਇਸ ਮੌਕੇ ਸੰਜੇ ਕਨÏਜੀਆ, ਤਿਲਕ ਰਾਜ ਸ਼ਰਮਾ, ਮਨੀਸ਼ ਬਖਸ਼ੀ, ਐਡਵੋਕੇਟ ਮਨੀਸ਼ਾ ਜੈਨ, ਅਸ਼ੋਕ ਕੁਮਾਰ ਯਾਦਵ ਅਤੇ ਰਮਨ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਐਲ.ਪੀ.ਯੂ. ਨੂੰ ਮਿਲਿਆ ਸਰਬੋਤਮ ਇਨਡੋਰ ਸਪੋਰਟਸ ਸਹੂਲਤਾਂ ਦਾ ਐਵਾਰਡ <br/> ਅਗਲੀ ਖ਼ਬਰ ਐਸ. ਡੀ. ਕਾਲਜ ਦੇ ਕੈਡਿਟਾਂ ਨੇ ਵਿਸ਼ੇਸ਼ ਬੱਚਿਆਂ ਨਾਲ ਮਨਾਈ ਬਸੰਤ ਪੰਚਮੀ <br/>
Ad Position 24